ਪੰਜਾਬ ਸਰਕਾਰ ਨੇ ਇਸ ਵਾਰ ਸਿੱਖਿਆ ਬਜਟ ਵਿੱਚ 16 ਫ਼ੀਸਦੀ ਦਾ ਵਾਧਾ ਕੀਤਾ ਹੈ
‘ਦ ਖ਼ਾਲਸ ਬਿਊਰੋ : ਮਾਨ ਸਰਕਾਰ ਦਾ ਮੁੱਖ ਏਜੰਡਾ ਸੂਬੇ ਦੀ ਸਿੱਖਿਆ ਅਤੇ ਸਿਹਤ ਨੂੰ ਦਰੁਸਤ ਕਰਨਾ ਹੈ। ਇਸ ਦੇ ਲਈ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਿੱਖਿਆ ‘ਤੇ 16 ਫ਼ੀਸਦੀ ਅਤੇ ਸਿਹਤ ‘ਤੇ 23 ਫ਼ੀਸਦ ਵੱਧ ਬਜਟ ਦਾ ਐਲਾਨ ਕੀਤਾ ਸੀ। ਬਜਟ ਵਿੱਚ ਫੈਸਲਾ ਲਿਆ ਗਿਆ ਸੀ ਅਧਿਆਪਕਾਂ ਨੂੰ ਸਿੱਖਿਆ ਤੋਂ ਇਲਾਵਾ ਕਿਸੇ ਹੋਰ ਸਰਵੇ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਬਜਟ ਵਿੱਚ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ ਭੇਜਣ ਵਾਸਤੇ ਵੱਖ ਤੋਂ ਫੰਡ ਵੀ ਰੱਖਿਆ ਗਿਆ ਹੈ। ਹੁਣ ਸਾਬਕਾ ਸਿੱਖਿਆ ਮੰਤਰੀ ਮੀਤ ਹੇਅਰ ਨੇ ਇਕ ਪ੍ਰੋਗਰਾਮ ਦੌਰਾਨ ਬੋਲ ਦੇ ਹੋਏ ਦੱਸਿਆ ਹੈ ਕਿ ਮਾਨ ਸਰਕਾਰ ਟ੍ਰੇਨਿੰਗ ਦੇ ਲਈ ਕਿਹੜੇ ਵਿਸ਼ੇ ਦੇ ਅਧਿਆਪਕਾਂ ਨੂੰ ਸਭ ਤੋਂ ਪਹਿਲਾਂ ਵਿਦੇਸ਼ ਟ੍ਰੇਨਿੰਗ ਦੇ ਲਈ ਭੇਜੇਗੀ ।
ਇਸ ਵਿਸ਼ੇ ਦੇ ਅਧਿਆਪਕਾਂ ਨੂੰ ਟ੍ਰੇਨਿੰਗ ‘ਤੇ ਭੇਜਿਆ ਜਾਵੇਗਾ
ਕੈਬਨਿਟ ਮੰਤਰੀ ਮੀਤ ਹੇਅਰ ਨੇ ਅਧਿਆਪਕਾਂ ਦੀ ਵਿਦੇਸ਼ ਟ੍ਰੇਨਿੰਗ ਦੀ ਨੀਤੀ ਬਾਰੇ ਦੱਸਦੇ ਹੋਏ ਖ਼ੁਲਾਸਾ ਕੀਤੀ ਕਿ ਸਭ ਤੋਂ ਪਹਿਲਾਂ ਅੰਗਰੇਸ਼ੀ ਵਿਸ਼ੇ ਦੇ ਅਧਿਆਪਕਾਂ ਨੂੰ ਅਮਰੀਕਾ ਟ੍ਰੇਨਿੰਗ ਦੇ ਲਈ ਭੇਜਿਆ ਜਾਵੇਗਾ । ਇਸ ਦੇ ਲਈ ਅਮਰੀਕਾ ਸਰਕਾਰ ਨਾਲ ਗੱਲਬਾਤ ਵੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਮੀਤ ਹੇਅਰ ਨੇ ਦੱਸਿਆ ਕਿ ਵਿਦੇਸ਼ ਤੋਂ ਵੀ ਆ ਕੇ ਅਧਿਆਪਕ ਪੰਜਾਬ ਵਿੱਚ ਟੀਚਰਾਂ ਨੂੰ ਟ੍ਰੇਨਿੰਗ ਦੇਣਗੇ। ਪੰਜਾਬ ਸਰਕਾਰ ਨੇ ਇਹ ਫੈਸਲਾ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਸਿੱਖਿਆ ਮਾਡਲ ‘ਤੇ ਚੱਲ ਦੇ ਹੋਏ ਲਿਆ ਹੈ। ਦਿੱਲੀ ਵਿੱਚ ਵੀ ਅਧਿਆਪਕਾਂ ਨੂੰ ਵਿਦੇਸ਼ ਟ੍ਰੇਨਿੰਗ ਦੇ ਲਈ ਭੇਜਿਆ ਜਾਂਦਾ ਹੈ। ਮੀਤ ਹੇਅਰ ਨੇ ਅਧਿਆਪਕਾਂ ਦੇ ਤਬਾਦਲਾ ਨੀਤੀ ਨੂੰ ਲੈ ਕੇ ਵੀ ਅਹਿਮ ਬਿਆਨ ਦਿੱਤਾ ਹੈ।
ਅਧਿਆਪਕਾਂ ਨੂੰ ਮੀਤ ਹੇਅਰ ਦੀ ਅਪੀਲ
ਕੈਬਨਿਟ ਮੰਤਰੀ ਮੀਤ ਹੇਅਰ ਨੇ ਨਵੇਂ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ 3 ਸਾਲ ਦੇ ਲਈ ਉਹ ਉਸੇ ਸਟੇਸ਼ਨ ‘ਤੇ ਕੰਮ ਕਰਨ ਜਿੱਥੇ ਉਨ੍ਹਾਂ ਦੀ ਨਿਯੁਕਤੀ ਹੋਈ ਹੈ । ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਵਿੱਚ ਸਿਫਾਰਿਸ਼ ਨਹੀਂ ਚੱਲੇਗੀ। ਮੀਤ ਹੇਅਰ ਨੇ ਇੰਨਾਂ ਜ਼ਰੂਰ ਕਿਹਾ ਕਿ ਨਵੇਂ ਅਧਿਆਪਕਾਂ ਦੇ ਆਉਣ ਤੋਂ ਬਾਅਦ ਪੁਰਾਣੇ ਅਧਿਆਪਕਾਂ ਦੀ ਬਦਲੀ ‘ਤੇ ਜ਼ਰੂਰ ਵਿਚਾਰ ਕਰਨਗੇ।