Punjab

ਪੰਚਾਇਤੀ ਚੋਣਾਂ ਦੇ ਲਈ ਪੰਚਾਂ ਤੇ ਸਰਪੰਚਾਂ ਦੇ ਫਾਈਨਲ ਉਮੀਦਵਾਰਾਂ ਦਾ ਅੰਕੜਾ ਜਾਰੀ ! ਰਿਕਾਰਡ ਤੋੜ ਨਾਮਜ਼ਦਗੀਆਂ ਦਾਖਲ਼

ਬਿਉਰੋ ਰਿਪੋਰਟ – ਪੰਜਾਬ ਵਿੱਚ ਪੰਚਾਇਤੀ ਚੋਣਾਂ (PUNJAB PANCHAYAT ELECTION 2024) ਦੇ ਲਈ ਨਾਮਜ਼ਦਗੀਆਂ (NOMINATION) ਭਰਨ ਤੋਂ ਬਾਅਦ ਹੁਣ ਨਾਮਜ਼ਦਗੀਆਂ ਭਰਨ ਦਾ ਕੁੱਲ ਅੰਕੜਾ ਸਾਹਮਣੇ ਆਇਆ ਹੈ । 13,229 ਪਿੰਡਾਂ ਵਿੱਚ ਸਰਪੰਚੀ ਲਈ 52,825 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀਆਂ ਭਰੀਆਂ ਹਨ । ਜਦਕਿ ਪੰਚਾਂ ਦੇ ਲਈ 1 ਲੱਖ 66 ਹਜ਼ਾਰ 338 ਉਮੀਦਵਾਰ ਮੈਦਾਨ ਵਿੱਚ ਹਨ ।

ਸਰਪੰਚੀ ਦੇ ਸਭ ਤੋਂ ਜ਼ਿਆਦਾ ਦਾਅਵੇਦਾਰ ਮਾਝੇ ਦੇ ਗੁਰਦਾਸਪੁਰ ਹਲਕੇ ਵਿੱਚ ਹਨ । ਗੁਰਦਾਸਪੁਰ ਵਿੱਚ 5,317 ਉਮੀਦਵਾਰ ਮੈਦਾਨ ਵਿੱਚ ਹਨ ਜਦਕਿ ਪੰਚਾਂ ਦੇ ਲਈ 17,884 ਉਮੀਦਵਾਰ ਹਨ ।
27 ਸਤੰਬਰ ਤੋਂ 4 ਅਕਤੂਬਰ ਤੱਕ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਹੋਇਆਂ ਹਨ । 15 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਸ਼ਾਮ ਨੂੰ ਵੋਟਾਂ ਦੀ ਗਿਣਤੀ ਵੀ ਸ਼ੁਰੂ ਹੋ ਜਾਵੇਗੀ ।

ਪੰਜਾਬ ਵਿੱਚ ਸਰਪੰਚਾਂ ਦੇ ਲਈ 13,237 ਅਤੇ ਪੰਚ ਦੇ 83,437 ਅਹੁਦਿਆਂ ਦੇ ਲਈ ਵੋਟਿੰਗ ਹੋਵੇਗੀ । ਚੋਣ ਪ੍ਰੋਗਰਾਮ ਦੇ ਮੁਤਾਬਿਕ ਕੁੱਲ 1,33,97,922 ਰਜਿਸਟਰਡ ਵੋਟਰ ਹਨ । ਜਿੰਨਾਂ ਵਿੱਚ 70,51,722 ਪੁਰਸ਼ ਅਤੇ 63,46,008 ਔਰਤਾਂ ਹਨ । ਵੋਟਿੰਗ ਦੇ ਲਈ ਕੁੱਲ 19,110 ਮਤਦਾਨ ਕੇਂਦਰ ਬਣਾਏ ਗਏ ਹਨ ।

ਪੰਜਾਬ ਵਿੱਚ ਅਜਿਹੇ ਕਈ ਪਿੰਡ ਹਨ ਜਿੱਥੇ ਸਰਬਸੰਮਤੀ ਦੇ ਨਾਲ ਸਰਪੰਚ ਅਤੇ ਪੰਚਾਂ ਦੀਆਂ ਚੋਣਾਂ ਹੋਇਆਂ ਹਨ । ਉੱਥੇ ਵੋਟਿੰਗ ਨਹੀਂ ਹੋਵੇਗੀ,ਇਸ ਵਾਰ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਚੋਣ ਨਿਸ਼ਾਨ ਦੇ ਲੜੀਆਂ ਜਾ ਰਹੀਆਂ ਹਨ ।