ਬਿਉਰੋ ਰਿਪੋਰਟ – ਪੰਜਾਬ ਵਿੱਚ 21 ਦਸੰਬਰ ਨੂੰ ਪੰਜ ਨਗਰ ਨਗਰ ਨਿਗਮਾਂ (Punjab Nagar Nigam Election) ਅਤੇ 41 ਨਗਰ ਕੌਂਸਲਾਂ ਵਿੱਚ ਚੋਣਾਂ ਨੂੰ ਵੇਖ ਦੇ ਹੋਏ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਗਿਆ ਹੈ । ਪੰਜਾਬ ਚੋਣ ਕਮਿਸ਼ਨ (Punjab Election Commission) ਨੇ ਕਿਹਾ ਹੈ ਕਿ ਜਿੱਥੇ ਹੀ ਚੋਣ ਹੋ ਰਹੀ ਹੈ ਉੱਥੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਛੁੱਟੀ ਰਹੇਗੀ ।
ਸਰਕਾਰੀ ਮੁਲਾਜ਼ਮਾਂ ਦੇ ਨਾਲ ਜਿਹੜੇ ਪ੍ਰਾਈਵੇਟ ਕੰਮ ਵੀ ਕਰਦੇ ਹਨ ਜੇਕਰ ਉਹ ਨਿਗਮ ਚੋਣਾਂ ਵਿੱਚ ਵੋਟਰ ਹਨ ਤਾਂ ਉਨ੍ਹਾਂ ਦੀ ਛੁੱਟੀ ਰਹੇਗੀ । ਜਿੰਨਾਂ ਸਕੂਲਾਂ ਦੀ ਇਮਾਰਤਾਂ ਦੀ ਵਰਤੋਂ ਚੋਣਾਂ ਦੇ ਲਈ ਹੋ ਰਹੀ ਹੈ ਉਨ੍ਹਾਂ ਵਿੱਚ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ।
ਡ੍ਰਾਈ ਡੇ ਦਾ ਵੀ ਐਲਾਨ
ਪ੍ਰਸ਼ਾਸਨ ਨੇ ਪੰਜੋਂ ਨਗਰ ਨਿਗਮਾਂ ਅੰਮ੍ਰਿਤਸਰ,ਜਲੰਧਰ,ਪਟਿਆਲਾ,ਫਗਵਾੜਾ ਅਤੇ ਲੁਧਿਆਣਾ ਵਿੱਚ ‘ਡ੍ਰਾਈ ਡੇ’ ਦਾ ਐਲਾਨ ਕੀਤਾ ਹੈ ਯਾਨੀ 21 ਦਸੰਬਰ ਨੂੰ ਇੰਨਾਂ ਇਲਾਕਿਆਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ । ਇਸ ਤੋਂ ਇਲਾਵਾ ਇੰਨਾਂ ਇਲਾਕਿਆਂ ਵਿੱਚ ‘ਕਲੋਜ਼ ਡੇ’ ਦਾ ਵੀ ਐਲਾਨ ਕੀਤਾ ਹੈ ਜਿਸ ਮੁਤਾਬਿਕ 5 ਨਗਰ ਨਿਗਮਾਂ ਵਿੱਚ ਦੁਕਾਨਾਂ,ਫੈਕਟਰੀਆਂ ਅਤੇ ਵਪਾਰਕ ਸੰਸਥਾਵਾਂ ਬੰਦ ਰਹਿਣਗੀਆਂ ।
ਤਿੰਨ ਯੂਨੀਵਰਸਿਟੀਆਂ ਨੇ ਪੇਪਰ ਕੈਂਸਲ ਕੀਤੇ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਪੰਜਾਬ ਯੂਨੀਵਰਸਿਟੀ ਪਟਿਆਲਾ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 21 ਦਸੰਬਰ ਨੂੰ ਹੋਣ ਵਾਲੀ ਸਲਾਨਾ ਪ੍ਰੀਖਿਆ ਦੀ ਤਰੀਕ ਵਿੱਚ ਬਦਲਾਅ ਕੀਤਾ ਹੈ । 21 ਦਸੰਬਰ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਅਤੇ ਨਵੇਂ ਸਿਰੇ ਤੋਂ ਉਸ ਵਿਸ਼ਾ ਦੇ ਪੇਪਰ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ।