Punjab

ਮਾਪਿਆਂ ਲਈ ਜ਼ਰੂਰੀ ਖ਼ਬਰ ! ਸਕੂਲਾਂ ਦੀਆਂ ਕਿਤਾਬਾਂ ਤੇ ਵਰਦੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਆਦੇਸ਼ !

ਬਿਉਰੋ ਰਿਪੋਰਟ – ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਕਿਤਾਬਾਂ ਅਤੇ ਯੂਨੀਫਾਰਮ ਨੂੰ ਲੈ ਕੇ ਕੀਤੀ ਜਾ ਰਹੀ ਮਨਮਰਜ਼ੀ ‘ਤੇ ਫੌਰਨ ਐਕਸ਼ਨ ਲੈਣ ਦੇ ਹੁਕਮ ਦਿੱਤੇ ਗਏ ਹਨ । ਇਸ ਦੇ ਲਈ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ । ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ ।

ਉਨ੍ਹਾਂ ਨੇ ਕਿਹਾ ਕਿ ਕਈ ਜ਼ਿਲ੍ਹਿਆਂ ਵਿੱਚ ਕਿਤਾਬਾਂ ਅਤੇ ਵਰਦੀਆਂ ਸਬੰਧੀ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ । ਇਸ ਸਮੇਂ ਪਟਿਆਲਾ ਦੇ ਸਕੂਲਾਂ ਵਿੱਚ ਆਡਿਟ ਚੱਲ ਰਿਹਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਡੀਸੀ ਨੂੰ ਪਾਵਰ ਇਸ ਲਈ ਦਿੱਤੀ ਗਈ ਹੈ ਤਾਂਕੀ ਲੋਕਾਂ ਦੀ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ‘ਤੇ ਨਿਪਟਾਇਆ ਜਾਵੇ ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚਲਿਆ ਹੈ ਕਿ ਸਕੂਲਾਂ ਨੇ ਪਿਛਲੇ ਸਾਲ ਦੀਆਂ ਕਿਤਾਬਾਂ ਨੂੰ ਇਸ ਸਾਲ ਮੁੜ ਤੋਂ ਬਦਲ ਦਿੱਤਾ ਹੈ । ਜਦਕਿ ਅਸੀਂ 2023 ਵਿੱਚ ਤੈਅ ਕੀਤਾ ਸੀ ਸਿਰਫ਼ NCRT ਦੀਆਂ ਕਿਤਾਬਾਂ ਹੀ ਵਿਦਿਆਰਥੀਆਂ ਨੂੰ ਪੜਾਇਆ ਜਾਣਗੀਆਂ । ਕਈ ਇਲਾਕਿਆਂ ਵਿੱਚ ਯੂਨੀਫਾਰਮ ਨੂੰ ਲੈ ਕੇ ਸ਼ਿਕਾਇਤਾਂ ਆ ਰਹੀਆਂ ਹਨ । ਜਿਸ ‘ਤੇ ਐਕਸ਼ਨ ਕੀਤਾ ਗਿਆ ਹੈ । ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹੋਣ ਵਾਲੀ ਲੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਅਸੀਂ ਸਕੂਲ ਮੈਂਟਰਸ਼ਿੱਪ ਪ੍ਰੋਗਰਾਮ ਫਾਰ ਸਿਵਿਲ ਆਫਿਸਰਸ ਫਾਰ ਪੰਜਾਬ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ । ਇਸ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ । ਪੰਜਾਬ ਦੇ ਸਾਰੇ IAS,IPS ਅਫਸਰਾਂ ਨੂੰ ਅਸੀਂ ਇੱਕ ਜ਼ਿੰਮੇਵਾਰੀ ਦੇ ਰਹੇ ਹਾਂ ਕਿ ਉਹ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮੈਂਟਰ ਕਰਨ ।