India Punjab

ਪੰਜਾਬ ਤੋਂ ਦਿੱਲੀ ਜਾਣ ਵਾਲਿਆਂ ਲਈ ਵੱਡੀ ਖ਼ਬਰ ! ਪਾਣੀਪਤ ਪਹੁੰਚ ਦੇ ਹੀ ਜ਼ਬਤ ਕਾਰ !

ਬਿਉ ਰਿਪੋਰਟ – ਕਾਰ ਦੇ ਜ਼ਰੀਏ ਪੰਜਾਬ ਤੋਂ ਹਰਿਆਣਾ (Punja To Haryana) ਹੁੰਦੇ ਦਿੱਲੀ ਜਾ ਰਹੇ ਲੋਕਾਂ ਲਈ ਵੱਡੀ ਖਬਰ ਹੈ । ਜੇਕਰ ਤੁਹਾਡੀ ਗੱਡੀ 15 ਸਾਲ ਪੁਰਾਣੀ ਹੈ ਤਾਂ ਤੁਸੀਂ ਪਾਣੀਪਤ ਪਾਰ ਨਹੀਂ ਕਰ ਸਕੋਗੇ । ਪਾਣੀਪਤ ਪੁਲਿਸ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ । ਪੰਜਾਬ ਦੇ ਨਾਲ ਉੱਤਰ ਪ੍ਰਦੇਸ਼,ਚੰਡੀਗੜ੍ਹ ਅਤੇ ਹਿਮਾਚਲ ਦੀਆਂ 15 ਸਾਲ ਪੁਰਾਣੀ ਗੱਡੀਆਂ (Old Car) ਨੂੰ ਦਿੱਲੀ ਨਹੀਂ ਪਹੁੰਚਣ ਦਿੱਤਾ ਜਾਵੇਗਾ ।

ਪਾਣੀਪਤ ਪੁਲਿਸ ਨੇ ਪੈਟਰੋਲ (Petrol) ਤੋਂ ਚੱਲਣ ਵਾਲੀਆਂ 15 ਸਾਲ ਪੁਰਾਣੀ ਅਤੇ ਡੀਜ਼ਲ (Diesel) ਤੋਂ ਚੱਲਣ ਵਾਲੀਆਂ 10 ਸਾਲ ਪੁਰਾਣੀ ਗੱਡੀਆਂ ਨੂੰ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ । ਇਸ ਦੇ ਲਈ ਪੁਲਿਸ ਨੇ ਪੂਰੀ ਪਲਾਨਿੰਗ ਤਿਆਰ ਕਰ ਲਈ ਹੈ। ਐੱਸਮਪੀ (SP)ਨੇ ਟਰੈਫਿਕ ਪੁਲਿਸ (Traffic Police) ਨੂੰ ਇਸ ਸਬੰਧ ਵਿੱਚ ਸਖਤ ਨਿਰਦੇਸ਼ ਵੀ ਦੇ ਦਿੱਤੇ ਹਨ । ਪੁਲਿਸ ਦੀਆਂ ਟੀਮਾਂ ਨੂੰ GT ROAD ਦੇ ਬਾਬਪੁਰ,ਸਿਵਾਹ ਅਤੇ ਸਮਾਲਖਾ ਦੇ ਕੋਲ ਤਾਇਨਾਤ ਕੀਤਾ ਜਾਵੇਗਾ ।

ਦਿੱਲੀ ਐਨਸੀਆਰ (Delhi Ncr) ਵਿੱਚ ਇਸ ਤਰ੍ਹਾਂ ਦੀਆਂ ਗੱਡੀਆਂ ‘ਤੇ ਪਾਬੰਦੀ ਹੈ । ਹਰਿਆਣਾ (Haryana) ਦੇ 14 ਜ਼ਿਲ੍ਹੇ ਝੱਜਰ,ਪਲਵਲ,ਸੋਨੀਪਤ,ਗੁਰੂਗਰਾਮ,ਪਾਣੀਪਤ,ਰੋਹਤਕ,ਮੇਵਾਤ,ਰੇਵਾੜੀ,ਭਿਵਾਨੀ,ਮਹਿੰਦਰਗੜ੍ਹ,ਫਰੀਦਾਬਾਦ,ਕਰਨਾਲ,ਚਰਖੀ ਦਾਦਰੀ,ਜੀਂਦ ਵੀ NCR ਅਧੀਨ ਆਉਂਦੇ ਹਨ । ਇਸੇ ਲਈ ਪਾਣੀਪਤ ਪੁਲਿਸ ਨੇ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਹਨ ।