ਪੰਜਾਬ ਦੇ DGP ਦੀ ਫੇਕ ID ਨਾਲ ਠੱਗੀ ਮਾਰਨ ਦੀ ਫਿਰਾਕ ਵਿੱਚ ਸ਼ਾਤਰ
‘ਦ ਖ਼ਾਲਸ ਬਿਊਰੋ : ਪੰਜਾਬ ਪੁ ਲਿਸ ਨੇ ਇੱਕ ਵੱਡਾ ਅਲਰਟ ਜਾਰੀ ਕੀਤਾ ਹੈ ਜਿਸ ਮੁਤਾਬਿਕ ਠੱ ਗਾਂ ਨੇ ਡੀਜੀਪੀ ਪੰਜਾਬ ਦੇ ਨਾਂ ਅਤੇ ਫੋਟੋ ਦੀ ਦੁਰਵਰਤੋਂ ਕਰਕੇ ਲੁੱ ਟਣ ਦਾ ਪਲਾਨ ਤਿਆਰ ਕੀਤਾ ਹੈ। ਪੰਜਾਬ ਪੁਲਿ ਸ ਦੇ CYBER CRIME CELL ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਸ਼ਿਕਾਇਤ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਇਸ ਤਰ੍ਹਾਂ ਠੱ ਗਣ ਦਾ ਪਲਾਨ ਤਿਆਰ
ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਦੀ ਫੋਟੋ ਅਤੇ ਨਾਂ ਲਗਾ ਕੇ ਇੱਕ Whatsapp ID ਤਿਆਰ ਕੀਤਾ ਗਿਆ ਅਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੈਸੇਜ ਭੇਜਿਆ ਗਿਆ । ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ DGP ਦੀ ਤਸਵੀਰ ਵਾਲਾ Whatsapp ਮੈਸੇਜ ਆਉਂਦਾ ਹੈ ਤਾਂ ਉਹ ਪੰਜਾਬ ਪੁਲਿ ਸ ਦੀ cyber cell ਨੂੰ ਦੱਸਣ। ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ +91-74369-06364 ਨੰਬਰ ਤੋਂ ਮੈਸੇਜ ਭੇਜੇ ਗਏ ਹਨ। ਜਿਸ ‘ਤੇ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਦੀ ਤਸਵੀਰ ਲੱਗੀ ਹੈ। ਜਾਣਕਾਰੀ ਮੁਤਾਬਿਕ ਠੱ ਗਾਂ ਵੱਲੋਂ ਪੈਸੇ ਦੀ ਮੰਗ ਕੀਤੀ ਗਈ ਹੈ। ਮੈਸੇਜ ਰਿਸੀਵ ਕਰਨ ਵਾਲੇ ਡਿਪਟੀ ਕਮਿਸ਼ਨਰਾਂ ਨੇ ਜਦੋਂ ਡੀਜੀਪੀ ਨਾਲ ਗੱਲ ਕੀਤੀ ਤਾਂ ਇਸ ਦਾ ਖ਼ੁ ਲਾਸਾ ਹੋਇਆ ਹੈ।
ਪੰਜਾਬ ਪੁ ਲਿਸ ਨੂੰ ਇਸ ਤਰ੍ਹਾਂ ਕਰੋ ਸ਼ਿਕਾਇਤ
ਜੇਕਰ ਤੁਹਾਡੇ ਕੋਲ ਵੀ ਡੀਜੀਪੀ ਦੀ ਫੋਟੋ ਵਾਲਾ Whatsapp ਮੈਸੇਜ ਆਉਂਦਾ ਹੈ ਤਾਂ ਤੁਹਾਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਸ਼ਿਕਾਇਤ ਕਰਨੀ ਹੈ। ਤੁਹਾਨੂੰ ਆਪਣੀ ਸ਼ਿਕਾਇਤ ਦਰਜ ਕਰਵਾਉਣ ਦੇ ਲਈ http://aigcc@punjabpolice.gov.in ‘ਤੇ E-MAIL ਕਰਨੀ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ Website http://cybercrime.punjabpolice.gov.in ‘ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ