Punjab

ਪੰਜਾਬ ਦੇ ਡੀਜੀਪੀ ਵੀ.ਕੇ ਭਵਰਾ ਨੇ ਕੀਤੀ ਪ੍ਰੈਸ ਕਾਨਫ਼੍ਰੰਸ,ਸੂਬੇ ਵਿੱਚ ਹਾਲਾਤਾਂ ਦੀ ਕੀਤੀ ਗੱਲ

‘ਦ ਖਾਲਸ ਬਿਉਰੋ:ਪੰਜਾਬ ਵਿੱਚ ਪਿਛਲੇ ਦਿਨੀਂ ਹੋਈਆਂ ਕਤ ਲ ਅਤੇ ਗੋ ਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਤੋਂ ਬਾਅਦ ਹਾਲਾਤ ਕਾਫ਼ੀ ਵਿਗੜ ਗਏ ਹਨ ਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ । ਇਹਨਾਂ ਮਾਮਲਿਆਂ ਨੂੰ ਲੈ ਕੇ ਅੱਜ ਪੰਜਾਬ ਦੇ ਡੀਜੀਪੀ ਵੀ.ਕੇ ਭਵਰਾ ਮੀਡੀਆ ਦੇ ਸਨਮੁਖ ਹੋਏ ਹਨ । ਉਹਨਾਂ ਦੇ ਦਾਅਵਾ ਕੀਤਾ ਹੈ ਕਿ ਇਸ ਸਾਲ ਪਹਿਲਾਂ ਦੇ ਮੁਕਾਬਲੇ ਕ ਤਲ ਦੇ ਕੇਸ ਘੱਟ ਗਏ ਹਨ। ਉਹਨਾਂ ਇਹ ਵੀ ਦਸਿਆ ਕਿ ਸੂਬੇ ਵਿੱਚ ਗੈਂ ਗਸਟਰਾਂ ਨੂੰ ਨੱਥ ਪਾਉਣ ਲਈ ਐਂਟੀ ਗੈਂ ਗਸਟਰ ਟਾਸਕ ਫੋ ਰਸ ਦਾ ਗਠਨ ਹੋਇਆ ਹੈ। ਪੰਜਾਬ ਵਿੱਚ ਉਪਰੋਥਲੀ ਹੋਏ ਸਾਰੇ ਕ ਤਲ ਦੇ ਮਾਮਲਿਆਂ ਵਿੱਚੋਂ 9 ਮਾਮਲੇ ਆਪਸੀ ਰੰਜਿਸ਼ ਕਾਰਨ ਵਾਪਰੇ ਹਨ ਅਤੇ 6 ਵਿੱਚ ਗੈਂ ਗਸਟਰ ਸ਼ਾਮਿਲ ਹਨ। ਪੰਜਾਬ ਵਿੱਚ ਹੁਣ ਅਪਰਾਧਾਂ ਦੀ ਦਰ ਨੂੰ ਹੋਰ ਘੱਟ ਲਿਆਉਣਾ ਹੈ ਤੇ ਇਸ ਲਈ ਸਾਨੂੰ ਸਭ ਦੇ ਸਹਿਯੋਗ ਦੀ ਲੋੜ ਹੈ। ।

ਉਹਨਾਂ ਦਸਿਆ ਕਿ ਪੰਜਾਬ ਵਿੱਚ ਪਿਛਲੇ ਸਾਲ ਹੋਣ ਵਾਲੇ ਕ ਤਲਾਂ ਵਿੱਚੋਂ ਛੇ ਅਜਿਹੇ ਕੇਸ ਸਨ,ਜਿਹਨਾਂ ਵਿੱਚ ਸਿੱਧੇ ਅਸਿੱਧੇ ਤੌਰ ‘ਤੇ ਗੈਂ ਗਸਟਰ ਸ਼ਾਮਿਲ ਹਨ ਤੇ 24 ਲੋਕਾਂ ਨੂੰ ਇਨ੍ਹਾਂ ਛੇ ਹ ਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਚਾਰ ਵਾਰਦਾਤਾਂ ਹੋਣ ਤੋਂ ਪਹਿਲਾਂ ਪੁਲਿਸ ਨੇ ਐਕਸ਼ਨ ਲਿਆ ਹੈ, ਜਿਸ ਕਾਰਣ ਵਾ ਰਦਾਤ ਹੋਣ ਤੋਂ ਬਚਾਅ ਹੋਇਆ ਹੈ।

ਇਸ ਤੋਂ ਇਲਾਵਾ 545 ਗੈਂ ਗਸਟਰਾਂ ਨੂੰ ਏ,ਬੀ,ਸੀ ਵਰਗਾਂ ਵਿੱਚ ਵੰਡ ਦਿੱਤਾ ਹੈ । ਹੁਣ ਤੱਕ 515 ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਪੰਜਾਬ ਸਰਕਾਰ ਨੇ ਗੈਂਗਸਟਰਾਂ ਨਾਲ ਸਬੰਧਤ ਵਾਰਦਾਤਾਂ ਨੂੰ ਖ਼ਤਮ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਹੋਇਆ ਹੈ ਤੇ ਇਸ ਟਾਸਕ ਫੋਰਸ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਬੈਠਕ ਵੀ ਹੋਈ ਹੈ।