‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਡੀਜੀਪੀ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਮੁਖੀਆਂ ਨੂੰ ਬੇ ਅਦਬੀ ਮਾਮਲੇ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ। ਇੱਥੇ ਤੁਸੀਂ ਇਹ ਹੁਕਮ ਇੰਨ-ਬਿੰਨ ਪੜ੍ਹ ਸਕਦੇ ਹੋ :4
- ਸਾਰੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਧਾਰਮਿਕ ਸਥਾਨਾਂ ਖ਼ਾਸ ਕਰਕੇ ਗੁਰਦੁਆਰਾ ਸਾਹਿਬਾਨਾਂ ਵਿਖੇ ਸੀਸੀਟੀਵੀ ਲੱਗੇ ਹੋਏ ਹੋਣੇ ਚਾਹੀਦੇ ਹਨ ਅਤੇ ਚਾਲੂ ਹੋਣੇ ਚਾਹੀਦੇ ਹਨ।
- ਜਿੱਥੇ ਸੀਸੀਟੀਵੀ ਲੱਗੇ ਹੋਏ ਹਨ, ਉੱਥੇ ਰੌਸ਼ਨੀ ਦਾ ਪ੍ਰਬੰਧ ਪੂਰਾ ਹੋਣਾ ਚਾਹੀਦਾ ਹੈ।
- ਕੈਮਰਿਆਂ ਨੂੰ ਇਸ ਤਰ੍ਹਾਂ ਦੀ ਜਗ੍ਹਾ ‘ਤੇ ਲਗਾਇਆ ਜਾਵੇ ਜਿੱਥੇ ਗੁਰਦੁਆਰਾ ਸਾਹਿਬਾਨ ਦੇ ਸਾਰੇ ਗੇਟਾਂ ਰਾਹੀਂ ਅੰਦਰ ਦਾਖਲ਼ ਹੋਣ ਵਾਲੇ ਵਿਅਕਤੀਆਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਜਾ ਸਕੇ।
- ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵੱਲੋਂ ਲਗਾਤਾਰ ਕੈਮਰੇ ਚੈੱਕ ਕੀਤੇ ਜਾਣੇ ਚਾਹੀਦੇ ਹਨ।
- ਰਾਤ ਦੇ ਸਮੇਂ ਧਾਰਮਿਕ ਅਸਥਾਨਾਂ ਖ਼ਾਸ ਤੌਰ ‘ਤੇ ਗੁਰਦੁਆਰਾ ਸਾਹਿਬਾਨਾਂ ਵਿਖੇ ਰੌਸ਼ਨੀ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਹੈ।
- ਸੀਸੀਟੀਵੀ ਸਿਸਟਮ ਦੇ ਡੀਵੀਆਰ ਵਿੱਚ ਰਿਕਾਰਡਿੰਗ ਕਰਨ ਦੀ ਪੂਰੀ ਸਮਰੱਥਾ ਹੋਣੀ ਚਾਹੀਦੀ ਹੈ ਅਤੇ ਇਹ ਰਿਕਾਰਡਿੰਗ ਕਿਸੇ ਸੁਰੱਖਿਅਤ ਜਗ੍ਹਾ ‘ਤੇ ਰਹਿਣੀ ਚਾਹੀਦੀ ਹੈ ਜਿੱਥੋਂ ਕੋਈ ਸ਼ਰਾਰਤੀ ਅਨਸਰ ਸਬੂਤ ਨਾਲ ਛੇੜ-ਛਾੜ ਨਾ ਕਰ ਸਕੇ।
- ਪੁਲਿਸ ਕਮਿਸ਼ਨਰ ਜਾਂ ਸੀਨੀਅਰ ਸੁਪਰਡੈਂਟਾਂ ਵੱਲੋਂ ਸੀਸੀਟੀਵੀ ਸਿਸਟਮ ਲਗਾਤਾਰ ਚੈੱਕ ਕੀਤੇ ਜਾਣੇ ਚਾਹੀਦੇ ਹਨ।
- ਸੀਸੀਟੀਵ ਰਿਕਾਰਡਿੰਗ ਦਾ 30 ਦਿਨਾਂ ਦਾ ਬੈਕਅੱਪ ਹੋਣਾ ਚਾਹੀਦਾ ਹੈ।
- ਅਗਰ ਸੀਸੀਟੀਵੀ ਦਾ ਕੋਈ ਵੀ ਭਾਗ ਖਰਾਬ ਹੋ ਜਾਂਦਾ ਹੈ ਤਾਂ ਉਸਨੂੰ ਗੁਰਦੁਆਰਾ ਮੈਨੇਜਮੈਂਟ ਵੱਲੋਂ ਤੁਰੰਤ ਠੀਕ ਕਰਵਾਇਆ ਜਾਵੇ।
- ਸੇਵਾਦਾਰਾਂ ਕੀ ਆਪਣੀ ਡਿਊਟੀ ਉੱਤੇ ਤਾਇਨਾਤ ਹਨ, ਇਹ ਯਕੀਨੀ ਬਣਾਉਣਾ ਹੋਵੇਗਾ।
- ਇੱਕ-ਦੂਜੇ ਨਾਲ ਆਪਣੇ ਨੰਬਰ ਸਾਂਝੇ ਕੀਤੇ ਹੋਣ।
- ਕੋਈ ਵੀ ਜਾਣਕਾਰੀ ਮਿਲਣ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ।
- ਅਜਿਹੀਆਂ ਸੰਵੇਦਨਸ਼ੀਲ ਥਾਂਵਾਂ ਉੱਤੇ ਪੁਲਿਸ ਪੈਟਰੋਲਿੰਗ ਵਧਾਈ ਜਾਵੇ।
- ਧੁੰਦ ਵਾਲੀਆਂ ਰਾਤਾਂ ਦੌਰਾਨ ਖ਼ਾਸ ਇੰਤਜ਼ਾਮ ਕੀਤੇ ਜਾਣ।
- ਨੋਡਲ ਅਫ਼ਸਰਾਂ ਵੱਲੋਂ 15 ਦਿਨਾਂ ਬਾਅਦ ਸੀਸੀਟੀਵੀ ਸਿਸਟਮ ਚੈੱਕ ਕਰਦੇ ਰਹਿਣਾ ਚਾਹੀਦਾ ਹੈ।