ਬਿਉਰੋ ਰਿਪੋਰਟ : ਪੰਜਾਬ ਦੇ 18500 ਡਿਪੋ ਹੋਲਡਰਾਂ ਨੇ ਸਰਕਾਰ ਦੇ ਖਿਲਾਫ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ । ਡਿਪੋ ਹੋਲਡਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਮਾਰਕਫੈਡ ਦੇ ਜ਼ਰੀਏ ਆਟੇ ਦੀ ਸਪਲਾਈ ਕਰਨ ਜਾ ਰਹੀ ਹੈ । ਇਸ ਮੁਹਿੰਮ ਦੀ ਸ਼ੁਰੂਆਤ 2 ਅਕਤੂਬਰ ਨੂੰ ਹੋਵੇਗੀ । ਉਨ੍ਹਾਂ ਨੇ ਕਿਹਾ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਡਿਪੋ ਹੋਲਡਰ ਬੇਰੋਜ਼ਗਾਰ ਹੋ ਜਾਣਗੇ ਇਸ ਲਈ ਉਨ੍ਹਾਂ ਕੋਲ ਸਰਕਾਰ ਦੇ ਇਸ ਫੈਸਲੇ ਖਿਲਾਫ ਪ੍ਰਦਰਸ਼ਨ ਕਰਨ ਤੋ ਇਲਾਵਾ ਕੋਈ ਰਸਤਾ ਨਹੀਂ ਹੈ ।
15 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ -39 ਸਥਿਤ ਅਨਾਜ ਭਵਨ ਦੇ ਬਾਹਰ ਪੰਜਾਬ ਦੇ ਡਿਪੋ ਹੋਲਟਰ ਇਕੱਠੇ ਹੋਣਗੇ । ਪੰਜਾਬ ਰਾਸ਼ਨ ਡਿਪੋ ਹੋਲਡਰ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਸੂਬਾ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ।
ਪਹਿਲਾਂ ਜੋ ਕੇਂਦਰ ਸਰਕਾਰ ਦੀ ਕਣਕ 2 ਰੁਪਏ ਕਿਲੋ ਦਿੱਤੀ ਜਾਂਦੀ ਸੀ ਉਸ ਨੂੰ ਕੇਂਦਰ ਨੇ ਫ੍ਰੀ ਕਰ ਦਿੱਤਾ ਹੈ। ਅਜਿਹੇ ਵਿੱਚ ਸਰਕਾਰ ਹੁਣ ਉਸ ਦਾ ਆਟਾ ਤਿਆਰ ਕਰਕੇ ਮਾਰਕਫੈਡ ਦੇ ਜ਼ਰੀਏ ਸਪਲਾਈ ਕਰ ਰਹੀ ਹੈ ਡਿਪੋ ਹੋਲਡਰਾਂ ਨੂੰ 25 ਮਹੀਨੇ ਤੋਂ ਕਮਿਸ਼ਨ ਨਹੀਂ ਮਿਲੀ ਹੈ । ਇਸ ਦੇ ਇਲਾਵਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਦਿੱਤਾ ਗਿਆ ਹੈ ।ਉਨ੍ਹਾਂ ਦਾ ਕਮਿਸ਼ਨ ਕਾਫੀ ਘੱਟ ਹੈ ਅਤੇ ਉਹ ਮਜ਼ਬੂਰੀ ਨਾਲ ਆਪਣੀ ਜੀਵਨ ਜੀਹ ਰਹੇ ਹਨ।