Punjab

ਪੰਜਾਬੀਓ ਡੇਂਗੂ ਦੇ ਡੰਗ ਤੋਂ ਬਚ ਕੇ ! 11 ਹਜ਼ਾਰ ਤੋਂ ਪਾਰ ਕੇਸ ! ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ !

ਬਿਉਰੋ ਰਿਪੋਰਟ : ਪੰਜਾਬ ਵਿੱਚ ਡੇਂਗੂ ਇਸ ਵਾਰ ਜਾਨਲੇਵਾ ਸਾਬਿਤ ਹੋ ਰਿਹਾ ਹੈ । ਇਸ ਦੀ ਰਫਤਾਰ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਤੇਜ਼ ਦਰਜ ਕੀਤੀ ਗਈ ਹੈ । ਹੁਣ ਤੱਕ ਸੂਬੇ ਵਿੱਚ ਡੇਂਗੂ ਦੇ 11 ਹਜ਼ਾਰ ਤੋਂ ਵੱਧ ਮਾਮਲੇ ਦਰਜ ਹੋ ਚੁੱਕੇ ਹਨ । ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਡੇਂਗੂ ਦੇ ਮਾਮਲੇ 500 ਨੂੰ ਪਾਰ ਕਰ ਗਏ ਹਨ । ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਮੋਹਾਲੀ,ਹੁਸ਼ਿਆਰਪੁਰ,ਅੰਮ੍ਰਿਤਸਰ,ਗੁਰਦਾਸਪੁਰ ਅਤੇ ਪਟਿਆਲਾ ਹੈ । ਇੱਥੇ ਡੇਂਗੂ ਦੇ ਨਾਲ ਚਿਕਨਗੁਨੀਆ ਦੀ ਰਫਤਾਰ ਵੀ ਜ਼ਿਆਦਾ ਵੇਖੀ ਜਾ ਰਹੀ ਹੈ

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਹੁਸ਼ਿਆਰਪੁਰ ਵਿੱਚ ਡੇਂਗੂ ਦੀ ਰਫਤਾਰ ਤੇਜ਼ ਵੇਖੀ ਗਈ ਹੈ । ਉੱਥੇ 1200 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ । ਇਸ ਤੋਂ ਇਲਾਵਾ ਲੁਧਿਆਣਾ ਵਿੱਚ 867 ਡੇਂਗੂ ਦੇ ਮਾਮਲੇ ਦਰਜ ਕੀਤੇ ਗਏ ਹਨ । ਇੱਥੇ 15 ਮਰੀਜ਼ ਡੇਂਗੂ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਹਨ । ਡੇਂਗੂ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ।

ਪੰਜਾਬ ਵਿੱਚ ਹੁਣ ਤੱਕ ਡੇਂਗੂ ਦੇ ਮਾਮਲੇ 11 ਹਜ਼ਾਰ ਨੂੰ ਪਾਰ ਕਰ ਗਏ ਹਨ । ਇਸ ਅੰਕੜਿਆਂ ਨੇ ਸਿਹਤ ਵਿਭਾਗ ਦੀ ਨੀਂਦ ਉੱਡਾ ਦਿੱਤਾ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਟੈਸਟ ਅਤੇ ਇਲਾਜ ਫ੍ਰੀ ਵਿੱਚ ਕੀਤਾ ਜਾ ਰਿਹਾ ਹੈ । ਅਜਿਹੇ ਵਿੱਚ ਮਰੀਜ਼ਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ । ਕਿਸੇ ਨੂੰ ਲੱਗ ਦਾ ਹੈ ਕਿ ਉਸ ਨੂੰ ਡੇਂਗੂ ਹੈ ਤਾਂ ਉਹ ਪਹਿਲ ਦੇ ਅਧਾਰ ‘ਤੇ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਸੰਪਰਕ ਕਰ ਸਕਦਾ ਹੈ ।

ਸੂਬੇ ਦੇ 23 ਜ਼ਿਲ੍ਹਾਂ ਵਿੱਚ ਰੋਜ਼ਾਨਾ ਡੇਂਗੂ ਦੇ ਕੇਸ ਆ ਰਹੇ ਹਨ । ਇਸ ਵਿੱਚ ਕਈ ਜ਼ਿਲ੍ਹੇ ਅਜਿਹੇ ਹਨ ਜਿੱਥੇ ਮਰੀਜ਼ਾਂ ਦੀ ਹੁਣ ਤੱਕ ਦੀ ਗਿਣਤੀ 500 ਪਾਰ ਹੋ ਚੁੱਕੀ ਹੈ । ਮੋਹਾਲੀ,ਹੁਸ਼ਿਆਰਪੁਰ,ਅੰਮ੍ਰਿਤਸਰ,ਗੁਰਦਾਸਪੁਰ,ਪਟਿਆਲਾ ਦਾ ਬੁਰਾ ਹਾਲ ਹੈ । ਸਰਕਾਰ ਨੇ ਨਗਰ ਨਿਗਮਾਂ, ਨਗਰ ਕੌਂਸਲਰਾਂ ਅਤੇ ਪੰਚਾਇਤਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਇਲਾਕੇ ਵਿੱਚ ਜਾਗਰੂਕਤਾਂ ਮੁਹਿੰਮ ਚਲਾਏ । ਲੋਕਾਂ ਨੂੰ ਬਿਮਾਰੀ ਦੇ ਪ੍ਰਤੀ ਅਲਰਟ ਕਰੇ । ਇਸ ਤੋਂ ਇਲਾਵਾ ਡੇਂਗੂ ਦੇ ਲਾਰਵਾ ਚੈੱਕ ਕਰਨ ਦੀ ਮੁਹਿੰਮ ਨੂੰ ਚਲਾਇਆ ਜਾਏ ।