ਬਿਉਰੋ ਰਿਪੋਰਟ – ਪੰਜਾਬ ਦੇ ਇੱਕ ਜੋੜੇ ਨੇ ਸਨਅਤਕਾਰ ਹਿੰਦੂਆ ਪਰਿਵਾਰ ਵਾਂਗ ਮਾੜੀ ਕਰਤੂਰ ਅਮਰੀਕਾ ਵਿੱਚ ਕੀਤੀ ਹੈ ਜਿਸ ਦੀ ਉਨ੍ਹਾਂ ਨੂੰ ਹੁਣ ਵੱਡੀ ਸਜ਼ਾ ਮਿਲੀ ਹੈ। ਸਵਿਸ ਅਦਾਲਤ ਨੇ ਇਸੇ ਹਫਤੇ ਇਗਲੈਂਡ ਦੇ ਸਭ ਤੋਂ ਅਮੀਰ ਭਾਰਤੀ ਸਨਅਤਕਾਰ ਹਿੰਦੂਜਾ ਪਰਿਵਾਰ ਦੇ 4 ਮੈਂਬਰਾਂ ਨੂੰ ਘਰ ਵਿੱਚ ਕੰਮ ਕਰਨ ਵਾਲੀ ਕੁੜੀ ਕੋਲੋ ਘੱਟ ਪੈਸੇ ਦੇ ਕੰਮ ਕਰਵਾਉਣ ‘ਤੇ 4 ਸਾਲ ਦੀ ਸਜ਼ਾ ਸੁਣਾਈ ਸੀ। ਹੁਣ ਅਮਰੀਕਾ ਅਦਾਲਤ ਨੇ ਵੀ ਪੰਜਾਬੀ ਜੋੜੇ ਨੂੰ ਅਜਿਹੀ ਹੀ ਮਾਮਲੇ ਵਿੱਚ ਵੱਡੀ ਸਜ਼ਾ ਸੁਣਵਾਈ ਹੈ। ਇਸ ਜੋੜੇ ਨੇ ਆਪਣੇ ਹੀ ਚਾਚੇ ਦੇ ਭਰਾ ਤੋਂ ਤਿੰਨ ਸਾਲਾਂ ਤੱਕ ਇੱਕ ਪੈਟਰੋਲ ਪੰਪ ਤੇ ਇੱਕ ਕਨਵੀਨੀਅੰਸ ਸਟੋਰ ਤੇ ਜਬਰੀ ਕੰਮ ਕਰਵਾਇਆ ਸੀ। ਉਸ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਦਾ ਝੂਠਾ ਲਾਰਾ ਵੀ ਲਾਇਆ ਸੀ।
ਇਸ ਮਾਮਲੇ ਵਿੱਚ ਹੁਣ 31 ਸਾਲਾ ਹਰਮਨਪ੍ਰੀਤ ਸਿੰਘ ਨੂੰ ਅਦਾਲਤ ਨੇ ਸਵਾ 11 ਸਾਲ ਅਤੇ ਉਸ ਦੀ 43 ਸਾਲਾ ਪਤਨੀ ਕੁਲਬੀਰ ਕੌਰ ਨੂੰ ਸਵਾ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਹਰਮਨਪ੍ਰੀਤ ਸਿੰਘ ਨੂੰ ਅਪਣੇ ਚਾਚੇ ਭਰਾ ਨੂੰ 1.87 ਕਰੋੜ ਰੁਪਏ ਦਾ ਹਰਜਾਨਾ ਵੀ ਦੇਣਾ ਹੋਵੇਗਾ। ਜੇਲ ’ਚ ਜਾਣ ਤੋਂ ਬਾਅਦ ਇਸ ਜੋੜੀ ਦਾ ਤਲਾਕ ਵੀ ਹੋ ਗਿਆ ਹੈ।
ਪੰਜਾਬੀ ਜੋੜੀ ਨੇ ਚਾਚੇ ਦੇ ਭਰਾ ਨੂੰ ਇਹ ਲਾਲਚ ਦੇ ਕੇ ਅਮਰੀਕਾ ਸੱਦਿਆ ਕਿ ਉਸ ਨੂੰ ਸਕੂਲ ’ਚ ਦਾਖ਼ਲ ਕਰਵਾਇਆ ਜਾਵੇਗਾ ਪਰ ਉਸ ਦੀ ਥਾਂ ਪਹਿਲਾਂ ਉਨ੍ਹਾਂ ਨੇ ਪੀੜਤ ਦੇ ਸਾਰੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰ ਲਏ ਤੇ ਫਿਰ ਉਸ ਨੂੰ ਧਮਕੀਆਂ ਦਿਤੀਆਂ। ਫਿਰ ਮਾਨਸਿਕ ਤਸ਼ੱਦਦ ਵੀ ਢਾਹਿਆ। ਥੋੜੀ ਤਨਖ਼ਾਹ 16-16 ਘੰਟੇ ਕੰਮ ਕਰਵਾਇਆ ਜਾਂਦਾ ਸੀ । ਬਿਮਾਰ ਪੈਣ ‘ਤੇ ਇਲਾਜ ਵੀ ਨਹੀਂ ਕਰਵਾਇਆ ਜਾਂਦਾ ਸੀ।
ਇਹ ਵੀ ਪੜ੍ਹੋ – ਮੁੱਖ ਸਕੱਤਰ ਵੱਲੋਂ STF ਨੂੰ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਵੱਡੇ ਤਸਕਰਾਂ ਖਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੇ ਨਿਰਦੇਸ਼