ਬਿਉਰੋ ਰਿਪੋਰਟ : ਪੰਜਾਬ ਦੇ ਨੌਜਵਾਨਾਂ ਦੇ ਲਈ ਚੰਗੀ ਅਤੇ ਜ਼ਰੂਰੀ ਖਬਰ ਹੈ । ਅੱਜ ਯਾਨੀ 14 ਮਾਰਚ ਤੋਂ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ 1800 ਕਾਂਸਟੇਬਲਾਂ ਦੇ ਪ੍ਰੀਖਿਆ ਪੋਰਟਲ ਖੁੱਲ ਗਿਆ ਹੈ । 4 ਅਪ੍ਰੈਲ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਣਗੀਆਂ । ਇਸ ਦੇ ਨਾਲ ਹੀ ਪੰਜਾਬ ਸਟੇਟ ਇੰਸਟ੍ਰੀਟਿਊਟ ਆਫ ਸਪੋਰਟਸ ਦੇ ਲਈ ਕੋਚ ਸਮੇਤ ਹੋਰ 76 ਅਹੁਦਿਆਂ ‘ਤੇ ਵੀ ਭਰਤੀ ਹੋਵੇਗੀ । ਇੰਨਾਂ ਅਹੁਦਿਆਂ ਦੇ ਲਈ ਸਪੋਰਟਸ ਕੋ-ਆਡੀਨੇਟਰ 1,ਫਿਜ਼ਿਕਲ ਟ੍ਰੇਨਰ ਮਾਹਿਰ ਸੀਨੀਅਰ -2 ,ਫਿਜ਼ਿਕਲ ਟ੍ਰੇਨਰ 8,ਫਿਜੀਯੋਥੈਰੇਪਿਸਟ 3 ਅਤੇ ਜੂਨੀਅਰ ਕੋਚ ਦੇ 62 ਅਹੁਦੇ ਸ਼ਾਮਲ ਹਨ । ਇਸ ਤੋਂ ਇਲਾਵਾ ਅਰਜ਼ੀ ਦੇਣ ਦੀ ਪ੍ਰਕਿਆ 1 ਅਪ੍ਰੈਲ ਤੱਕ ਚੱਲੇਗੀ ।
ਆਨਲਾਈਨ ਦਿੱਤੀਆਂ ਜਾਣਗੀਆਂ ਅਰਜ਼ੀਆਂ
ਦੋਵਾਂ ਵਿਭਾਗਾਂ ਵਿੱਚ ਭਰਤੀ ਦੇ ਲਈ ਅਰਜ਼ੀ ਦੀ ਪ੍ਰਕਿਆ ਆਨਲਾਈਨ ਹੋਵੇਗੀ । ਪੁਲਿਸ ਭਰਤੀ ਪ੍ਰਕਿਆ ਵਿੱਚ ਆਨਲਾਈਨ ਅਰਜ਼ੀ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਹੈੱਲਪ ਲਾਈਨ ਡੈਸਕ ਬਣਾਇਆ ਗਿਆ ਹੈ । ਹੈੱਲਪ ਲਾਈਨ ਡੈਸਕ ਦੇ ਲਈ 022 61306246 ‘ਤੇ ਕਾਲ ਕਰਨੀ ਹੋਵੇਗੀ । ਜਦਕਿ ਆਨਲਾਈਨ ਅਰਜ਼ੀ ਦੇ ਲਈ ਪੰਜਾਬ ਪੁਲਿਸ ਦੀ ਵੈੱਬਸਾਈਟ https://www.punjabpolice.gov.in/ ‘ਤੇ ਜਾਣਾ ਹੋਵੇਗਾ ।
ਇਸੇ ਤਰ੍ਹਾਂ ਪੰਜਾਬ ਸਪੋਰਟਸ ਇੰਸਟ੍ਰੀਟਿਊਟ ਵਿੱਚ ਰਜਿਸਟ੍ਰੇਸ਼ਨ ਦਾ ਕੰਮ 1 ਅਪ੍ਰੈਲ ਤੱਕ ਆਨਲਾਈਨ ਚੱਲੇਗਾ ।ਜਦੋਂਕਿ ਆਨਲਾਈਨ ਅਰਜ਼ੀਆਂ ਦੀ ਹਾਰਡ ਕਾਪੀ ਅਤੇ ਸੈਲਫੀ ਅਟੈਸਟੇਟ ਸਰਟਿਫਿਕੇਟ ਦੀ ਚਾਰ ਕਾਪੀਆਂ ਕੋਰੀਅਰ ਦੇ ਜ਼ਰੀਏ ਭੇਜਿਆਂ ਜਾਣਗੀਆਂ । ਭਰਤੀ ਪ੍ਰਕਿਆ ਦੇ ਲਈ https://pisrecruitmentpsu.com ‘ਤੇ ਅਰਜ਼ੀ ਦੇਣੀ ਹੋਵੇਗੀ । ਇਹ ਪ੍ਰਕਿਆ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਜ਼ਰੀਏ ਹੋਵੇਗੀ ।
ਪੁਲਿਸ ਵਿੱਚ ਭਰਤੀ ਦੇ ਲਈ ਪੰਜਾਬ ਹੀ ਨਹੀਂ ਬਲਕਿ ਕਿਸੇ ਵੀ ਸੂਬੇ ਦੇ ਨੌਜਵਾਨ ਅਰਜ਼ੀ ਦੇ ਸਕਦੇ ਹਨ । ਚੁਣੇ ਜਾਣ ਦੇ ਤਿੰਨ ਸਾਲ ਤੱਕ ਤਨਖਾਹ 19900 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਮਿਲੇਗੀ । ਇਸ ਤੋਂ ਇਲਾਵਾ ਹੋਰ ਸ਼ਰਤਾਂ ਵਿਭਾਗ ਦੀ ਆਪਣੀ ਵੈੱਸਸਾਈਟ ‘ਤੇ ਅਪਲੋਡ ਹਨ । ਭਰਤੀ ਦੇ ਲਈ 28 ਸਾਲ ਦੀ ਉਮਰ ਦੇ ਨੌਜਵਾਨ ਅਰਜ਼ੀ ਦੇ ਸਕਦੇ ਹਨ । ਜਦਕਿ SC ਕੈਗੇਟਰੀ ਦੀ ਉਮਰ ਹੱਦ ਵਿੱਚ 5 ਸਾਲ ਤੱਕ ਛੋਟ ਦਿੱਤੀ ਗਈ ਹੈ । ਉਹ 33 ਸਾਲ ਤੱਕ ਅਰਜ਼ੀ ਦੇ ਸਕਣਗੇ। ਜਦਕਿ ਸਿੱਖਿਅਕ ਯੋਗਤਾ ਸਾਬਕਾ ਫੌਜੀਆਂ ਦੇ ਲਈ 12ਵੀਂ ਜਾਂ ਇਸ ਦੇ ਬਰਾਬਰ ਹੀ ਰਹੇਗੀ । ਐਕਸ ਸਰਵਿਸ ਕੈਟੇਗਰੀ ਵਿੱਚ 10ਵੀਂ ਤੱਕ ਦੀ ਜ਼ਰੂਰਤ ਰਹੇਗੀ ।