The Khalas Tv Blog Lok Sabha Election 2024 ਬਲਕੌਰ ਸਿੰਘ ਨੂੰ ਕਾਂਗਰਸ ਦੇ ਸਕਦੀ ਟਿਕਟ! ਬਾਜਵਾ ਜਾਣਗੇ ਮੂਸੇਵਾਲਾ ਦੇ ਘਰ
Lok Sabha Election 2024 Punjab

ਬਲਕੌਰ ਸਿੰਘ ਨੂੰ ਕਾਂਗਰਸ ਦੇ ਸਕਦੀ ਟਿਕਟ! ਬਾਜਵਾ ਜਾਣਗੇ ਮੂਸੇਵਾਲਾ ਦੇ ਘਰ

ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਲੋਕ ਸਭਾ ਚੋਣ ਲੜਨ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਇਹ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਉਨ੍ਹਾਂ ਨੂੰ ਮਨਾ ਕੇ ਆਪਣੀ ਪਾਰਟੀ ਵੱਲੋਂ ਟਿਕਟ ਦੇ ਸਕਦੀ ਹੈ। ਖ਼ਬਰ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ (ਸੋਮਵਾਰ, 29 ਅਪ੍ਰੈਲ) ਨੂੰ ਉਨ੍ਹਾਂ ਦੇ ਘਰ ਜਾਣਗੇ। ਸੂਤਰਾਂ ਮੁਤਾਬਕ ਬਾਜਵਾ ਬਲਕੌਰ ਸਿੰਘ ਨੂੰ ਮਨਾਉਣ ਖ਼ਾਤਰ ਉਨ੍ਹਾਂ ਦੇ ਘਰ ਜਾ ਰਹੇ ਹਨ।

ਜਦੋਂ ਦਾ ਬਲਕੌਰ ਸਿੰਘ ਵੱਲੋਂ ਆਜ਼ਾਦ ਚੋਣ ਲੜਨ ਦੀ ਚਰਚਾ ਸ਼ੁਰੂ ਹੋਈ ਹੈ, ਉਦੋਂ ਤੋਂ ਕਾਂਗਰਸ ਉਨ੍ਹਾਂ ਨੂੰ ਮਨਾਉਣ ’ਚ ਲੱਗੀ ਹੋਈ ਸੀ। ਇਹ ਵੀ ਚਰਚਾ ਹੈ ਕਿ ਕਾਂਗਰਸ ਬਲਕੌਰ ਸਿੰਘ ਨੂੰ ਬਠਿੰਡਾ ਤੋਂ ਟਿਕਟ ਦੇ ਸਕਦੀ ਹੈ। ਹਾਲ ਹੀ ਵਿੱਚ ਚੋਣ ਲੜਨ ਬਾਰੇ ਆਪਣੀ ਹਵੇਲੀ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਸਿਆਸਤ ਵਿੱਚ ਆਉਣ ਦੀ ਗੱਲ ਕਹੀ ਸੀ।

ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੇ ਛੋਟੇ ਦੇ ਜਨਮ ਤੋਂ ਬਾਅਦ ਚਰਨ ਕੌਰ ਨੇ ਸਿਆਸਤ ਤੋਂ ਛੁੱਟੀ ਕਰ ਲਈ ਹੈ ਤਾਂ ਹੁਣ ਪਿਤਾ ਬਲਕੌਰ ਸਿੰਘ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਲਈ ਬਿਲਕੁਲ ਤਿਆਰ ਹਨ।

ਹੋਰ ਤਾਜ਼ਾ ਖ਼ਬਰਾਂ – 

ਮਾਲਦੀਵ ਵਿੱਚ ਵੀ MDH-ਐਵਰੈਸਟ ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ, ਕੀਟਨਾਸ਼ਕ ਹੋਣ ਦਾ ਦੋਸ਼
ਚੋਣ ਕਮਿਸ਼ਨ ਨੇ ‘ਆਪ’ ਦੇ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਵੋਟ’ ਤੇ ਇਤਰਾਜ਼ ਜਤਾਇਆ
Exit mobile version