The Khalas Tv Blog Punjab ਪੰਜਾਬ ਕਾਂਗਰਸ ਦੀ ਪਹਿਲੀ ਲਿਸਟ ਤਿਆਰ ! ਬਗ਼ਾਵਤ ਸ਼ੁਰੂ,ਇੱਕ ਦਾ ਅਸਤੀਫਾ,ਕਈ ਪਾਲਾ ਬਦਲਣ ਦੀ ਤਿਆਰੀ ‘ਚ
Punjab

ਪੰਜਾਬ ਕਾਂਗਰਸ ਦੀ ਪਹਿਲੀ ਲਿਸਟ ਤਿਆਰ ! ਬਗ਼ਾਵਤ ਸ਼ੁਰੂ,ਇੱਕ ਦਾ ਅਸਤੀਫਾ,ਕਈ ਪਾਲਾ ਬਦਲਣ ਦੀ ਤਿਆਰੀ ‘ਚ

ਬਿਉਰੋ ਰਿਪੋਰਟ : ਪੰਜਾਬ ਦੀਆਂ 13 ਲੋਕਸਭਾ ਸੀਟਾਂ (Loksabha Election 2024) ਲਈ ਪੰਜਾਬ ਕਾਂਗਰਸ ( Punjab congress) ਦੇ ਉਮੀਦਵਾਰਾਂ (Candidate) ਦੀ ਪਹਿਲੀ ਲਿਸਟ ਕੱਲ ਰੀਲੀਜ਼ ਹੋ ਸਕਦੀ ਹੈ। ਜਿਸ ਨੂੰ ਲੈ ਕੇ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਦਿੱਲੀ ਵਿੱਚ ਡੇਰੇ ਲਾਏ ਹੋਏ ਹਨ। ਪੰਜਾਬ ਕਾਂਗਰਸ ਦੇ ਪ੍ਰਭਾਰੀ ਦਵੇਂਦਰ ਯਾਦਵ (Punjab congress incharge Davinder Yadav) ਤੇ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (PPCC President amrinder singh Rajawarring) ਨੇ ਨਵੀਂ ਲਿਸਟ ਤਿਆਰ ਕੀਤੀ ਹੈ।

ਜਿਕਰਯੋਗ ਹੈ ਕਿ ਕਾਂਗਰਸ ਨੇ ਪੰਜਾਬ ਵਿੱਚ ਅਜੇ ਤੱਕ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਸੂਬੇ ਵਿੱਚ ਲੋਕਸਭਾ ਦੀਆਂ 6 ਅਜਿਹੀਆਂ ਸੀਟਾਂ ਹਨ ਜਿੱਥੇ ਕਾਂਗਰਸ ਦੇ 3-3 ਉਮੀਦਵਾਰ ਦਾਅਵੇਦਾਰੀ ਪੇਸ਼ ਕਰ ਰਹੇ ਹਨ । ਇਹ ਸੀਟਾਂ ਹਨ ਅੰਮ੍ਰਿਤਸਰ, ਬਠਿੰਡਾ, ਸ਼੍ਰੀ ਅਨੰਦਪੁਰ ਸਾਹਿਬ, ਜਲੰਧਰ,ਲੁਧਿਆਣਾ,ਸੰਗਰੂਰ । ਹਾਲਾਂਕਿ ਪਾਰਟੀ ਹਾਈਕਮਾਨ ਮੌਜੂਦਾ  5 ਸੰਸਦ ਮੈਂਬਰਾਂ ਨੂੰ ਟਿਕਟ ਦੇਣ ਦਾ ਮਨ ਬਣਾ ਰਹੀ ਹੈ ।

ਅੰਮ੍ਰਿਤਸਰ ਤੋਂ ਸਾਬਕਾ ਡਿਪਟੀ ਸੀਐਮ ਸੋਨੀ ਅੰਮ੍ਰਿਤਸਰ ਤੋਂ ਆਪਣਾ ਦਾਅਵਾ ਪੇਸ਼ ਕਰ ਰਹੇ ਹਨ । ਹਾਲਾਂਕਿ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਮੌਜੂਦਾ ਸੰਸਦ ਮੈਂਬਰ ਹਨ। ਔਜਲਾ ਲਗਾਤਾਰ ਦੋ ਵਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ।

ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ (EX CM Charajeet singh channi) ਦਾਅਵੇਦਾਰੀ ਪੇਸ਼ ਕਰ ਰਹੇ ਹਨ । ਚੋਣ ਲੜਨ ਦੇ ਲਈ ਚੰਨੀ ਨੇ ਜਲੰਧਰ ਵਿੱਚ ਘਰ ਵੀ ਕਿਰਾਏ ‘ਤੇ ਲੈ ਲਿਆ ਹੈ । ਜਿਸ ਤੋਂ ਬਾਅਦ ਚੌਧਰੀ ਪਰਿਵਾਰ ਨਾਖੁਸ਼ ਹੈ। ਬੀਤੇ ਦਿਨੀਂ ਸੰਤੋਖ ਚੌਧਰੀ ਦੇ ਪੁੱਤਰ ਵਿਧਾਇਕ ਵਿਕਰਮ ਚੌਧਰੀ ਨੇ ਵੀ ਚੀਫ਼ ਵੀਪੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਚੌਧਰੀ ਪਰਿਵਾਰ ਦਾ ਅਗਲਾ ਕਦਮ ਹੁਣ ਕਾਂਗਰਸ ਨੂੰ ਸਿੱਧਾ ਨੁਕਸਾਨ ਪਹੁੰਚਾ ਸਕਦਾ ਹੈ।

ਬਠਿੰਡਾ ਵਿੱਚ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਦੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਉਧਰ ਪਾਰਟੀ ਸਿੱਧੂ ਮੂਸੇਵਾਲਾ (Sidhu moosawala) ਦੇ ਪਿਤਾ ਬਲਕੌਰ ਸਿੰਘ ਨੂੰ ਉਮੀਦਵਾਰ ਬਣਾਉਣ ਦੇ ਹੱਕ ਵਿੱਚ ਹੈ । ਇਸ ਦੇ ਨਾਲ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਵੀ ਟਿਕਟ ਨੂੰ ਲੈ ਕੇ ਕਾਫੀ ਸਰਗਰਮ ਹਨ। ਜਿਨ੍ਹਾਂ ਦਾ ਇਲਾਕੇ ਵਿੱਚ ਆਪਣਾ ਅਸਰ ਰਸੂਖ ਹੈ।

ਸ਼੍ਰੀ ਅਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮਨੀਸ਼ ਤਿਵਾੜੀ ਟਿਕਟ ਦੇ ਮੁੱਖ ਦਾਅਵੇਦਾਰ ਹਨ। ਮਨੀਸ਼ ਤਿਵਾੜੀ ਲਗਾਤਾਰ ਹਲਕੇ ਵਿੱਚ ਵਿਚਰ ਕੇ ਲੋਕਾਂ ਨੂੰ ਮਿਲ ਰਹੇ ਹਨ । ਇਸ ਦੇ ਨਾਲ ਹੀ ਇੱਥੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਮੁੱਖ ਦਾਅਵੇਦਾਰ ਹਨ।

ਸੰਗਰੂਰ ਹਲਕੇ ਤੋਂ ਸਾਬਕਾ ਐੱਮਪੀ ਵਿਜੇ ਇੰਦਰ ਸਿੰਘਲਾ,ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਅਤੇ ਸੁਖਪਾਲ ਸਿੰਘ ਖਹਿਰਾ ਦਾਅਵੇਦਾਰੀ ਪੇਸ਼ ਕਰ ਰਹੇ ਹਨ । ਲੁਧਿਆਣਾ ਤੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ,ਸਾਬਕਾ ਵਿਧਾਇਕ ਸੰਜੇ ਤਲਵਾਰ ਦੇ ਨਾਲ ਸਿਮਰਜੀਤ ਸਿੰਘ ਬੈਂਸ ਟਿਕਟ ਦੀ ਰੇਸ ਵਿੱਚ ਹਨ ।

 

Exit mobile version