ਬਿਉਰੋ ਰਿਪੋਰਟ – (PUNJAB WEATHER) ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵਿੱਚ 11 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ਜਿਸ ਦੀ ਵਜ੍ਹਾ ਕਰਕੇ ਇੱਕ ਹਫਤੇ ਤੋਂ ਪੰਜਾਬ ਵਿੱਚ ਠੰਡ ਨੇ ਜ਼ੋਰ ਫੜ ਲਿਆ ਹੈ । ਹਾਲਾਂਕਿ 6 ਦਿਨ ਦੇ ਬਾਅਦ ਪਹਿਲੀ ਵਾਰ ਸ਼ੁੱਕਰਵਾਰ ਨੂੰ ਬੀਤੇ ਦਿਨ ਦੇ ਮੁਕਾਬਲੇ ਸਵੇਰ ਦੇ ਤਾਪਮਾਨ ਵਿੱਚ ਮਾਮੂਲੀ 0.7 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ । ਰੋਪੜ ਵਿੱਚ ਸਭ ਤੋਂ ਘੱਟ 1.6 ਡਿਗਰੀ ਤਾਪਮਾਨ ਪਹੁੰਚ ਗਿਆ ਹੈ । 2 ਡਿਗਰੀ ਨਾਲ ਫਰੀਦਕੋਟ ਦੂਜੇ ਨੰਬਰ ਤੇ ਹੈ । ਅੰਮ੍ਰਿਤਸਰ ਅਤੇ ਸ਼ਹੀਦ ਭਗਤ ਸਿੰਘ ਨਗਰ 3 ਡਿਗਰੀ ਦੇ ਆਲੇ ਦੁਆਲੇ ਤਾਪਮਾਨ ਹੈ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ 6 ਡਿਗਰੀ ਤਾਪਮਾਨ ਪਹੁੰਚ ਗਿਆ ਹੈ । ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 4 ਤੋਂ 7 ਡਿਗਰੀ ਦੇ ਵਿਚਾਲੇ ਦਰਜ ਕੀਤਾ ਗਿਆ ਹੈ । ਮੌਸਮ ਵਿਭਾਗ ਨੇ 15 ਦਸੰਬਰ ਤੱਕ ਖੁੱਲੇ ਇਲਾਕਿਆਂ ਵਿੱਚ ਧੁੰਦ ਦੀ ਭਵਿੱਖਬਾਣੀ ਕੀਤੀ ਹੈ ।
ਗੁਆਂਢੀ ਸੂਬੇ ਹਰਿਆਣਾ ਵਿੱਚ ਹਫਤੇ ਦੇ ਬਾਅਦ ਸਵੇਰ ਦੇ ਤਾਪਮਾਨ ਵਿੱਚ ਬੀਤੇ ਦਿਨ ਦੇ ਮੁਕਾਬਲੇ 2 ਡਿਗਰੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਹਿਰਾਰ ਵਿੱਚ ਸਭ ਤੋਂ ਘੱਟ ਤਾਪਮਾਨ 1.7 ਡਿਗਰੀ ਦਰਜ ਕੀਤਾ ਗਿਆ ਹੈ । ਪਾਣੀਪਤ ਅਤੇ ਕਰਨਾਲ ਵਿੱਚ ਸਭ ਤੋਂ ਜ਼ਿਆਦਾ 10 ਡਿਗਰੀ ਦੇ ਆਲੇ ਦੁਆਲੇ ਦਰਜ ਕੀਤਾ ਗਿਆ ਹੈ ।ਹਾਲਾਂਕਿ 24 ਘੰਟੇ ਪਹਿਲਾਂ ਸੂਬੇ ਦੇ ਸਾਰਿਆਂ ਜ਼ਿਲ੍ਹਿਆਂ ਵਿੱਚ ਤਾਪਮਾਨ ਸਿੰਗਲ ਡਿਟਿਜ ਵਿੱਚ ਆ ਗਿਆ ਸੀ ।
ਪਾਕਿਸਤਾਨ ਦੇ ਉੱਤਰੀ ਹਿੱਸਿਆਂ ਵਿੱਚ ਪੱਛਮੀ ਗੜਬੜੀ ਬਣੀ ਹੋਈ ਹੈ । ਜਿਸ ਦੇ ਚੱਲਦਿਆਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ । ਹਾਲਾਂਕਿ ਹਿਮਾਚਲ ਵਿੱਚ ਸ਼ੁੱਕਰਵਾਰ ਤੋਂ ਅਗਲੇ 4 ਦਿਨ ਮੌਸਮ ਸਾਫ ਰਹੇਗਾ । ਪਾਲਪੁਰ ਵਿੱਚ ਤਾਪਮਾਨ 2.5 ਡਿਗਰੀ ਪਹੁੰਚ ਗਿਆ ਹੈ ਜਦਕਿ ਸੋਲਨ 0.8 ਡਿਗਰੀ,ਕਾਂਗੜਾ 4.8 ਡਿਗਰੀ,ਮੰਡੀ 2.4 ਡਿਗਰੀ,ਬਿਲਾਸਪੁਰ 2.3 ਡਿਗਰੀ ਅਤੇ ਹਮੀਰਪੁਰ 1.2 ਡਿਗਰੀ ਤੱਕ ਤਾਪਮਾਨ ਡਿੱਗ ਗਿਆ ਹੈ ।
ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਹੈ । ਸ਼ੋਪੀਆ,ਪੁਲਵਾਮਾ,ਬਾਰਾਮੂਲਾ ਅਤੇ ਅਨੰਤਨਾਗ,ਬਡਗਾਮ ਅਤੇ ਬਾਂਦੀਪੋਰਾ ਵਿੱਚ ਹਲਕੀ ਬਰਫਬਾਰੀ ਹੋਈ ਹੈ । ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਹੋਈ ਬਰਫਬਾਰੀ ਦਾ ਅਸਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਵੇਖਣ ਨੂੰ ਮਿਲਿਆ ਹੈ ਤਾਪਮਾਨ 5 ਡਿਗਰੀ ਪਹੁੰਚ ਗਿਆ ਹੈ ।
ਰਾਜਸਥਾਨ ਵਿੱਚ ਠੰਡੀਆਂ ਹਵਾਲਾਂ ਦੇ ਨਾਲ ਬਰਫ ਜਮਾ ਦੇਣ ਵਾਲੀ ਸਰਦੀ ਵੀ ਸ਼ੁਰੂ ਹੋ ਗਈ ਹੈ । 8 ਜ਼ਿਲ੍ਹਿਆਂ ਵਿੱਚ ਸ਼ੀਤਲਹਿਰ ਦਾ ਯੈਲੋ ਅਲਰਟ ਹੈ । ਸੀਕਰ,ਚੁਰੂ ਵਿੱਚ ਲਗਾਤਾਰ ਪਾਲਾ ਪੈ ਰਿਹਾ ਹੈ ।
ਦੱਖਣੀ ਸੂਬੇ ਤਮਿਲਨਾਡੁ,ਕਰਨਾਟਕਾ,ਕੇਰਲ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ । ਤਮਿਲਨਾਡੁ ਦੇ ਕਈ ਹਿੱਸਿਆਂ ਵਿੱਚ ਤੇਜ਼ ਬਾਰਿਸ਼ ਹੋਈ ਹੈ ਜਿਸ ਦੀ ਵਜ੍ਹਾ ਕਰਕੇ ਚੈੱਨਈ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਸਕੂਲਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ।