ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਮੁੱਖ ਮੰਤਰੀ ਭਗਵੰਤ ਮਾਨ ਬੀਤੇ ਕੱਲ੍ਹ ਤੋਂ ਜਲੰਧਰ ਵਿੱਚ ਜਨਤਾ ਦਹਬਾਰ ਲਾ ਰਹੇ ਹਨ। ਅੱਜ ਉਨ੍ਹਾਂ ਦੁਆਬੇ ਤੇ ਮਾਝੇ ਦੇ ਡਿਪਟੀ ਕਮਿਸ਼ਨਰਾਂ, ਸੀਨੀਅਰ ਅਫ਼ਸਰਾਂ ਤੇ ਪੁਲਿਸ ਅਧਿਆਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦਜ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਵੱਲੋਂ ਇਸ ਵਾਰ 27 ਜੁਲਾਈ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕੀਤਾ ਜਾਵੇਗਾ। ਨਾ ਸਿਰਫ ਪੰਜਾਬ, ਬਲਕਿ ਸਮੂਹ INDIA ਬਲਾਕ ਦੇ ਸਾਰੇ ਮੁੱਖ ਮੰਤਰੀ ਇਸ ਬੈਠਕ ਦਾ ਬਾਈਕਾਟ ਕਰਨਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਕੇਂਦਰ ਨੇ ਪੰਜਾਬ ਦਾ RDF ਦਾ ਲਗਭਗ 6000 ਕਰੋੜ ਰੁਪਏ ਦਾ ਫੰਡ ਰੋਕਿਆ ਹੋਇਆ ਹੈ। ਪੰਜਾਬ ਦਾ ਨੈਸ਼ਨਲ ਹਾਈ ਕਮਿਸ਼ਨ ਦਾ ਵੀ ਪੈਸਾ ਰੋਕਿਆ ਹੋਇਆ ਹੈ। GST ਦਾ ਹਿੱਸਾ ਵੀ ਨਹੀਂ ਦਿੱਤਾ ਜਾ ਰਿਹਾ। ਕਰੀਬ 10 ਹਜ਼ਾਰ ਕਰੋੜ ਦੇ ਕਰੀਬ ਫੰਡ ਕੇਂਦਰ ਵੱਲ ਰੁਕੇ ਹੋਏ ਹਨ, ਪਰ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਕੇਂਦਰ ਨੂੰ ਜਦੋਂ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਰੋਕ ਲਿਆ ਜਾਂਦਾ ਹੈ। ਫਿਰ ਮੀਟਿੰਗ ਵਿੱਚ ਜਾਣ ਦਾ ਕੀ ਫਾਇਦਾ? ਇਸ ਲਈ INDIA ਗਠਜੋੜ ਦੇ ਸਾਰੇ ਮੁੱਖ ਮੰਤਰੀ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰਨਗੇ।
ਪੰਜਾਬ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ
ਉਨ੍ਹਾਂ ਕਿਹਾ ਕਿ ਪੰਜਾਬ ਦੇ ਆਜ਼ਾਦੀ ਦੇ ਅੰਦੋਲਨ ਵਿੱਚ ਯੋਗਦਾਨ ਲੁਕਿਆ ਨਹੀਂ। ਆਜ਼ਾਦੀ ਦੇ ਸੰਘਰਸ਼ ਵਿੱਚ ਲਗਭਗ 90 ਫੀਸਦੀ ਕੁਰਬਾਨੀਆਂ ਪੰਜਾਬ ਦੀਆਂ ਹੋਈਆਂ ਹਨ। ਪੰਜਾਬ ਨੇ ਹਰੀ ਕ੍ਰਾਂਤੀ ਰਾਹੀਂ ਦੇਸ਼ ਦੇ ਅਨਾਜ ਭੰਡਾਰ ਭਰੇ। ਪਹਿਲਾਂ ਦੇਸ਼ ਅਨਾਜ ਬਾਹਰੋਂ ਮੰਗਵਾਉਂਦਾ ਸੀ, ਪਰ ਹੁਣ ਅਨਾਜ ਦਾ ਨਿਰਯਾਤ ਕੀਤਾ ਜਾਂਦਾ ਹੈ। ਇਸ ਲਈ ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਣਾ ਚਾਹੀਦਾ ਸੀ, ਪਰ ਪੰਜਾਬ ਨੂੰ ਬਣਦਾ ਹੱਕ ਵੀ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਜੇ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਗਿਆ ਹੈ ਤਾਂ ਪੰਜਾਬ ਵੀ ਇੱਕ ਲੈਂਡ ਲਾਕ ਸਟੇਟ ਹੈ। ਹੁਣ ਤਾਂ ਹਰਿਆਣਾ ਨੇ ਵੀ ਪੰਜਾਬ ਦੇ ਸਾਹਮਣੇ ਬਾਰਡਰ ਖੜਾ ਦਿੱਤਾ ਹੈ। ਸਾਡੇ ਜਵਾਨ ਅੱਜ ਵੀ ਦੇਸ਼ ਲਈ ਜਾਨਾਂ ਵਾਰ ਰਹੇ ਹਨ, ਤੇ ਸਾਨੂੰ ਸਤੰਤਰਤਾ ਦਿਵਸ ਜਾਂ ਗਣਤੰਤਰ ਦਿਵਸ ਮੌਕੇ ਝਾਕੀਆਂ ਵਿੱਚ ਵੀ ਥਾਂ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਤਾਂ ਮਿਲਟਰੀ ਵੀ ਕਿਰਾਏ ਤੇ ਮਿਲਦੀ ਹੈ। ਪਰ ਜੋ ਪੰਜਾਬ ਪੁਲਿਸ ਬਾਰਡਰਾਂ ਤੇ ਕੰਮ ਕਰ ਰਹੀ ਹੈ ਉਸ ਦੀਆਂ ਤਨਖ਼ਾਹਾਂ ਵੀ ਪੰਜਾਬ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ 30-35 ਸਦੀ ਪੁਲਿਸ ਦੇਸ਼ ਦੀ ਸੁਰੱਖਿਆ ਕਰ ਰਹੀ ਪਰ ਇਸ ਲਈ ਵੀ ਕੋਈ ਬਜਟ ਨਹੀਂ ਦਿੱਤਾ ਗਿਆ। ਉੱਧਰ ਬਿਹਾਰ ਤੇ ਯੂਪੀ ਦੀ ਪੁਲਿਸ ਸਿਰਫ ਆਪਣੇ ਸੂਬਿਆਂ ਲਈ ਕੰਮ ਕਰਦੀ ਹੈ, ਤੇ ਸਰਕਾਰ ਨੇ ਸਿਰਫ ਦੋ ਸੂਬਿਆਂ ਲਈ ਹਜ਼ਾਰਾਂ ਕਰੋੜ ਦਾ ਐਲਾਨ ਕਰ ਦਿੱਤਾ। ਇਹ ਉਹ ਸੂਬੇ ਹਨ ਜਿੱਥੋਂ ਸਰਕਾਰ ਦੀ ਕੁਰਸੀ ਬਚਦੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਸਿਰਫ ਬੀਜੇਪੀ ਦਾ ਬਜਟ ਬਣਾਉਂਦੀ ਹੈ, ਦੇਸ਼ ਦਾ ਨਹੀਂ।
ਮਾਝੇ ਅਤੇ ਦੁਆਬੇ ਦੇ ਅਫ਼ਸਰਾਂ ਨਾਲ਼ ਮੀਟਿੰਗ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ ਦੌਰਾਨ ਜਲੰਧਰ ਤੋਂ Live… https://t.co/jrghNvRJ5e
— Bhagwant Mann (@BhagwantMann) July 25, 2024
ਮੁੱਖ ਮੰਤਰੀ ਨੇ ਇਸ ਗੱਲ ’ਤੇ ਵੀ ਰੋਸ ਜ਼ਾਹਰ ਕੀਤਾ ਕਿ ਸੰਸਦ ਵਿੱਚ ਬਜਟ ਪੇਸ਼ ਕਰਦਿਆਂ ਵੀ ਕੇਂਦਰੀ ਵਿੱਤ ਮੰਤਰੀ ਵੱਲੋਂ ਪੰਜਾਬ ਦਾ ਨਾਂ ਨਹੀਂ ਲਿਆ ਗਿਆ। ਜਦਕਿ ਦੇਸ਼ ਅਨਾਜ ਵਿੱਚ ਪੰਜਾਬ ਦਾ 47 ਫੀਸਦੀ ਹਿੱਸਾ ਹੈ। 80 ਕਰੋੜ ਲੋਕਾਂ ਨੂੰ ਰਾਸ਼ਨ ਦੇਣ ਦੀ ਗੱਲ ਤਾਂ ਕਹੀ ਗਈ, ਪਰ ਉਹ ਰਾਸ਼ਨ ਕਿੱਥੋਂ ਆਉਂਦਾ ਹੈ? ਇਹ ਪੰਜਾਬ ਦਿੰਦਾ ਹੈ, ਪਰ ਉਸ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਸਾਡੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਸੁਪਰੀਮ ਕੋਰਟ ਤੋਂ ਜਿੱਤਾਂਗੇ ਆਪਣਾ ਹੱਕ
ਮੁੱਖ ਮੰਤਰੀ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵਿੱਚ ਲੜ ਕੇ ਕੇਂਦਰ ਤੋਂ ਆਪਣਾ ਹੱਕ ਲੈਣਗੇ। ਜਿਹੜੇ ਸੂਬੇ ਭਾਜਪਾ ਵਿਰੋਧੀ ਹਨ, ਉਨ੍ਹਾਂ ਦਾ ਪੈਸਾ ਰੁਕਦਾ ਹੈ। ਸਾਰੇ ਰਾਜ ਸੁਪਰੀਮ ਕੋਰਟ ਵਿੱਚ ਆਪਣੇ ਹੱਕਾਂ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਪੈਰਾਂ ’ਤੇ ਖੜ੍ਹਾ ਹੋਵੇਗਾ। ਅਸੀਂ ਵੀ ਆਪਣਾ ਕਰਜ਼ਾ ਘਟਾਉਣਾ ਹੈ ਅਤੇ ਸੂਬੇ ਨੂੰ ਅੱਗੇ ਲਿਜਾਣਾ ਹੈ। ਇਸ ਦਾ ਰੋਡਮੈਪ ਤਿਆਰ ਹੈ।
“ਰਾਜਪਾਲ ਪੰਜਾਬ ਨਾਲ ਪੰਗਾ ਨਾ ਲੈਣ”
ਮੁੱਖ ਮੰਤਰੀ ਨੇ ਰਾਜਪਾਲ ਦੇ ਦੌਰੇ ’ਤੇ ਵੀ ਤੰਜ ਕੱਸ ਦੇ ਹੋਏ ਕਿਹਾ ਜੇ ਤੁਸੀਂ ਜਾਣਾ ਹੈ ਤਾਂ ਕਿਸੇ ਯੂਨੀਵਰਸਿਟੀ ਦੇ ਸੈਮੀਨਾਰ ਵਿੱਚ ਜਾਓ, ਤੁਸੀਂ ਪਿੰਡਾਂ ਵਿੱਚ ਜਾਂਦੇ ਹੋ ਮੇਰੀ ਅੱਧੀ ਸਰਕਾਰ ਨਾਲ ਲੈ ਜਾਂਦੇ ਹੋ। ਇਹ ਦੌਰੇ ਉਨ੍ਹਾਂ ਸੂਬਿਆਂ ਦੇ ਰਾਜਪਾਲ ਕਿਉਂ ਕਰ ਰਹੇ ਹਨ ਜਿੱਥੇ ਵਿਰੋਧੀ ਧਿਰ ਦੀਆਂ ਸਰਕਾਰਾਂ ਹਨ। ਸੀਐੱ ਮਾਨ ਨੇ ਕਿਹਾ ਸਿਰਫ ਤੰਗ ਕਰਨਾ ਹੀ ਮਕਸਦ ਹੈ ਪਰ ਅਸੀਂ ਪਰੇਸ਼ਾਨ ਨਹੀਂ ਹੋਣ ਵਾਲੇ ਹਾਂ ਸਾਡੇ ਨਾਲ ਪੰਗਾ ਨਾ ਲੈਣਾ। ਪੰਜਾਬ ਵਿੱਚ ਚੁਣੀ ਹੋਈ ਸਰਕਾਰ ਚੱਲੇਗੀ, ਸਲੈਕਟ ਕੀਤੇ ਹੋਏ ਦਾ ਕੋਈ ਕੰਮ ਨਹੀਂ ਹੈ।
ਜਲੰਧਰ ਤੋਂ ਚੱਲ ਰਹੀ ਪੰਜਾਬ ਸਰਕਾਰ
ਬੈਠਕ ਦੇ ਬਾਈਕਾਟ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਜਲੰਧਰ ਦੇ ਦੌਰੇ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਜਲੰਧਰ ਪੱਛਮੀ ਦੀ ਚੋਣ ਪ੍ਰਚਾਰ ਦੌਰਾਨ ਵਾਦਾ ਕੀਤਾ ਗਿਆ ਸੀ ਹਫ਼ਤੇ ਵਿੱਚ ਘੱਟੋ-ਘੱਟ ਦੋ ਦਿਨ ਮੁੱਖ ਮੰਤਰੀ ਤੇ ਸਰਕਾਰ ਦੇ ਸੀਨੀਅਰ ਅਫ਼ਸਰ ਜਲੰਧਰ ’ਚ ਹਾਜ਼ਰ ਰਹਿਣਗੇ। ਜਲੰਧਰ ਦੁਆਬੇ ਤੇ ਮਾਝੇ ਦਾ ਕੈਂਪ ਆਫ਼ਿਸ ਬਣੇਗਾ, ਇਸੇ ਸਿਲਸਿਲੇ ਵਿੱਚ ਅੱਜ ਦੂਜੇ ਦਿਨ ਉਹ ਜਲੰਧਰ ਪਧਾਰੇ ਹਨ।
ਉਨ੍ਹਾਂ ਦੱਸਿਆ ਕਿ ਕੱਲ੍ਹ ਵਲੰਟੀਅਰ ਤੇ ਵਾਰਡ ਇੰਚਾਰਜਾਂ ਤੇ ਚੋਣ ਦੌਰਾਨ ਡਿਊਟੀ ’ਤੇ ਤਾਇਨਾਤ ਸਾਰੇ ਅਫ਼ਸਰਾਂ ਨਾਲ ਮੀਟਿੰਗ ਕੀਤੀ। ਕੱਲ੍ਹ ਪੰਜਾਬ ਦੇ ਬਹੁਤ ਸਾਰੇ ਥਾਵਾਂ ਤੋਂ ਲੋਕ ਸਾਂਝੇ ਤੇ ਨਿੱਜੀ ਕੰਮ ਲੈ ਕੇ ਆਏ। ਅੱਜ ਦੁਆਬੇ ਤੇ ਮਾਝੇ ਦੇ ਡਿਪਟੀ ਕਮਿਸ਼ਨਰਾਂ, ਸੀਨੀਅਰ ਅਧਿਕਾਰੀਆਂ ਤੇ ਪੁਲਿਸ ਅਧਿਆਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਹੁਣ ਅਸੀਂ 4 ਮਹੀਨਿਆਂ ਦੇ ਇਲੈਕਸ਼ਨ ਕੋਡ ਤੋਂ ਬਾਅਦ ਵਿਕਾਸ ਦੀਆਂ ਰੁਕੀਆਂ ਫਾਈਲਾਂ ਚਲਾ ਰਹੇ ਹਾਂ। ਅੱਜ ਵਿਕਾਸ ਦੇ ਕੰਮਾਂ ਦੀ ਜਾਣਕਾਰੀ ਲਈ ਹੈ।
ਅੱਜ ਜਲੰਧਰ ਦੇ PAP ਵਿਖੇ ਮਾਝੇ ਤੇ ਦੁਆਬੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜ਼ਿਲ੍ਹਿਆਂ ਦੇ DC ਸਾਹਿਬਾਨਾਂ, ਅਫ਼ਸਰਾਂ ਅਤੇ ਜਲੰਧਰ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਤੇ ਵੱਖ ਵੱਖ ਪ੍ਰੋਜੈਕਟਾਂ 'ਤੇ ਵਿਸਥਾਰ ਸਹਿਤ ਚਰਚਾ ਹੋਈ…
ਮਾਝੇ ਅਤੇ ਦੁਆਬੇ ਸਮੇਤ ਸਾਰੇ ਪੰਜਾਬ ਦੇ ਲੋਕਾਂ ਲਈ ਬਹੁਤ ਜਲਦ ਹੋਰ ਨਵੇਂ ਵਿਕਾਸ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ… pic.twitter.com/ErjR1wyhlP
— Bhagwant Mann (@BhagwantMann) July 25, 2024
ਇਸ ਤੋਂ ਇਲਾਵਾ ਸਮਾਰਟ ਸਿਟੀ ਜਲੰਧਰ ਤੇ ਅੰਮ੍ਰਿਤਸਰ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਹੈ, ਕੇਂਦਰ ਤੋਂ ਕਿੰਨਾ ਪੈਸਾ ਆ ਗਿਆ ਤੇ ਕਿੰਨਾ ਬਚਦਾ ਹੈ। ਤਫ਼ਸੀਲ ਨਾਲ ਜਾਣਕਾਰੀ ਲਈ ਗਈ ਤੇ ਲੋੜੀਂਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਜਲੰਧਰ ਚੋਣ ਦੀ ਪ੍ਰਾਪਤੀ ਹੈ ਕਿ ਅਸੀਂ ਜੇ ਕਿਹਾ ਸੀ ਕਿ ਸਰਕਾਰ ਪਿੰਡਾਂ ਤੇ ਕਸਬਿਆਂ ਤੋਂ ਚੱਲਿਆ ਕਰੂੰਗੀ, ਅਸੀਂ ਉਸ ਵਾਅਦੇ ਨੂੰ ਪੂਰਾ ਕਰ ਰਹੇ ਹਾਂ।