Others

ਸ਼ਹੀਦਾਂ ਦੇ ਖੂਨ ਨਾਲ ਪੈਦਾ ਹੋਈ ਹੈ ਪ੍ਰਿਯੰਕਾ : CM ਚੰਨੀ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਲਖੀਮਪੁਰ ਰੋਕਿਆ ਜਾਂਦਾ ਹੈ ਤਾਂ ਉੱਥੇ ਜਾ ਕੇ ਦੇਖਾਂਗੇ ਕੀ ਹੁੰਦਾ ਹੈ। ਚੰਨੀ ਨੇ ਕਿਹਾ ਕਿ ਸਾਡੀ ਡਿਊਟੀ ਹੈ ਕਿ ਅਸੀਂ ਕਿਸਾਨਾਂ ਨਾਲ ਖੜੀਏ। ਇਸ ਵੇਲੇ ਕਿਸਾਨੀ ਸੰਕਟ ਵਿਚ ਹੈ ਤੇ ਅਸੀਂ ਘਰ ਵਿਚ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਸ਼ਹੀਦਾਂ ਦੇ ਖੂਨ ਨਾਲ ਪੈਦਾ ਹੋਈ ਹੈ। ਉਹ ਪਿਛੇ ਨਹੀਂ ਹਟੇਗੀ।