Punjab

ਪੰਜਾਬ ‘ਚ ਕੱਲ ਤੋਂ ਨਵੇਂ ਨਿਯਮ ਲਾਗੂ, ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਨਵੇਂ ਐਲਾਨ

‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ‘ਚ ਲਾਕਡਾਊਨ ਸਬੰਧੀ ਕੁੱਝ ਨਵੀਆਂ ਹਿਦਾਇਤਾਂ ਦਾ ਐਲਾਨ ਕੀਤਾ ਹੈ। ਕੈਪਟਨ ਨੇ ਆਪਣੇ ਟਵਿਟਰ ਅਕਾਉਂਟ ਜ਼ਰੀਏ ਕਿਹਾ ਕਿ ਪੰਜਾਬ ‘ਚ ਕੋਰੋਨਾਵਾਇਰਸ ਦੇ ਵੱਧਦੇ ਜ਼ੋਰ ਨੂੰ ਨੱਥ ਪਾਉਣ ਲਈ ਸ਼ਨੀਵਾਰ-ਐਂਤਵਾਰ ਦੇ ਲਾਕਡਾਊਨ ‘ਚ ਨਵੇਂ ਦਿਸ਼ਾ ਨਿਰਦੇਸ਼ ਨੂੰ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਵਿੱਚ ਸੱਤੋਂ ਦਿਨ ਦੁਕਾਨਾਂ ਤੋਂ ਲੈ ਕੇ ਕਿਹੜੇ – ਕਿਹੜੇ ਦਫ਼ਤਰ ਆਦਿ ਖੁੱਲ੍ਹਣਗੇ :-

1 –  ਸ਼ਨੀਵਾਰ ਨੂੰ ਪੰਜਾਬ ‘ਚ ਦਵਾਈਆਂ ਤੇ ਖਾਣ-ਪੀਣ ਤੋਂ ਇਲਾਵਾ ਗੈਰ ਜ਼ਰੂਰੀ ਸਮਾਣ ਦੁਕਾਨਾਂ ਵੀ ਖੁੱਲ੍ਹ ਸਕਦਆਂ ਹਨ। ਬੰਦ ਹੋਣ ਦਾ ਸਮਾਂ 9 ਵਜੇ ਕਰ ਦਿੱਤਾ ਗਿਆ ਹੈ।
2 –  ਮੁਹਾਲੀ ਸਣੇ ਪੂਰੇ ਸੂਬੇ ਭਰ ‘ਚ ਹੋਟਲਾਂ ਤੇ ਰੈਸਟੋਰੈਂਟਾਂ ਨੂੰ ਰਾਤ 9 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
3 –  ਹੁਣ ਰਾਤ ਨੂੰ ਲਾਕਡਾਊਨ ਦਾ ਸਮਾਂ ਬਦਲ ਕੇ 9:30 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ।
4 –  ਕੈਪਟਨ ਵੱਲੋਂ ਸਿਹਤ ਵਿਭਾਗ ਦੇ ਡਾਕਟਰਾਂ (60 ਸਾਲ ਤੋਂ ਥੱਲੇ) ਦੀ ਰਿਟਾਇਰਮੈਂਟ ਤਰੀਕ ਨੂੰ ਵਧਾ ਕੇ 31 ਦਸੰਬਰ 2020 ਤੱਕ ਕਰ ਦਿੱਤਾ ਗਿਆ ਹੈ।
5 –  ਸਿਹਤ ਵਿਭਾਗ ‘ਚ ਦਾਖ਼ਲ ਕੋਰੋਨਾ ਮਰੀਜ਼ਾਂ ਨੂੰ ਘਰ ਦਾ ਖਾਣਾ ਮੁਹੱਈਆਂ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ।
6-   ਸੂਬੇ ਦੇ ਕੋਵਿਡ-19 ਦੇ ਕੌਂਨਸਟੱਰਕਸ਼ਨ ਕਾਮੀਆਂ ਨੂੰ 1500 ਰੁਪਏ ਦਾ ਮੁਆਫਜ਼ਾ ਦਿੱਤਾ ਜਾਵੇਗਾ।ਰਿਆਇਤ ਦਿੱਤੀ ਜਾਵੇਗੀ।
7 –  ਬਿਜਲੀ ਵਿਭਾਗ ਨੂੰ ਪਿਛਲੇ ਸਾਲ ਦੀ ਐਵਰੇਜ ਬਿਨਾਂ ਜੋੋੜੇ ਅਸਲ ਬਿੱਲ ਭੇਜਣ ਦੀ ਹਿਦਾਇਤ ਜਾਰੀ।
8 –  ਕੈਪਟਨਾ ਨੇ ਪੰਜਾਬ ‘ਚ ਕੋਵਿਡ-19 ਦੇ ਮਰੀਜ਼ਾਂ ਦੇ ਸਰੀਰਕ ਅੰਗਾਂ ਨੂੰ ਕੱਢਣ ਦੀਆਂ ਗਲਤ ਅਫਵਾਵਾਂ ਫੈਲਾਉਣ ‘ਤੇ ਵਿਰੋਧੀ ਧਿਰ ‘ਆਪ’ ਸਣੇ ਬਾਕੀਆਂ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀਆਂ ਸੂਬੇ ਦੇ ਪ੍ਰਤੀ ਅਜੀਹੀਆਂ ਟਿਪਣੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਤੇ ਨਾਲ ਹੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਹੁਕਮ ਦਿੱਤੇ ਹਨ, ਕਿ ਉਹ ਅਜੀਹੇ ਲੋਕਾਂ ਨੂੰ ਮੂੰਹ – ਤੋੜ ਜਵਾਬ ਦਿੱਤੇ ਜਾਣ।