Punjab

“ਸੂਬੇ ਵਿੱਚ 100 ਤੋਂ ਜਿਆਦਾ ਸਕੂਲ ਆਫ ਐਮੀਨੈਂਸ ਦਾ ਨਿਰਮਾਣ ਕੀਤਾ ਜਾਵੇਗਾ” ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ : “ਪੰਜਾਬ ਸਰਕਾਰ ਸਮਾਰਟ ਸਕੂਲਾਂ ‘ਤੇ ਕੰਮ ਕਰਨ ਜਾ ਰਹੀ ਹੈ। ਕੱਲ 24 ਦਸੰਬਰ ਨੂੰ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਹੋਵੇਗੀ। ਜਿਸ ਦੇ ਲਈ ਸਰਕਾਰੀ ਮੁਲਾਜ਼ਮਾਂ ਨੂੰ ਵੀ 2 ਘੰਟਿਆਂ ਦੀ ਛੁੱਟੀ ਮਿਲੇਗੀ। ਇਸ ਦਾ ਫਾਇਦਾ ਇਹ ਹੋਵੇਗਾ ਕਿ ਮਾਂਬਾਪ,ਬੱਚਿਆਂ ਤੇ ਅਧਿਆਪਕਾਂ ਵਿੱਚ ਤਾਲਮੇਲ ਬਣੇਗਾ,ਜਿਸ ਨਾਲ ਬੱਚਿਆਂ ਦੀ ਪ੍ਰਦਰਸ਼ਨ ‘ਤੇ ਅਸਰ ਹੋਵੇਗਾ।”

ਇਹ ਵਿਚਾਰ ਪ੍ਰਗਟ ਕੀਤੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ,ਜੋ ਕਿ ਸੈਕਟਰ 35 ਚੰਡੀਗੜ੍ਹ ਵਿਖੇ, ਮਾਰਕਫੈਡ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਮਾਨ ਨੇ ਮਾਰਕਫੈਡ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ ਲਈ ਨਿਯੁਕਤੀ ਪੱਤਰ ਵੀ ਵੰਡੇ ਹਨ।

ਇਸ ਤੋਂ ਇਲਾਵਾ ਮਾਨ ਨੇ ਕਿਹਾ ਹੈ ਕਿ ਸੂਬੇ ਵਿੱਚ 100 ਤੋਂ ਜਿਆਦਾ ਸਕੂਲ ਆਫ ਐਮੀਨੈਂਸ ਦਾ ਨਿਰਮਾਣ ਕੀਤਾ ਜਾਵੇਗਾ।ਜਿਸ ਵਿੱਚ 9ਵੀਂ,10ਵੀਂ,11ਵੀਂ ਤੇ 12ਵੀਂ ਤੱਕ ਦੇ ਬੱਚਿਆਂ ਨੂੰ ਉਹਨਾਂ ਦੇ ਜਨੂੰਨ ਤੇ ਦਿਲਚਸਪੀ ਦੇ ਆਧਾਰ ‘ਤੇ ਅੱਗੇ ਲਈ ਤਿਆਰ ਕੀਤਾ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਆਪ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਨਵੇਂ ਸਾਲ ਵਿੱਚ 3000 ਤੋਂ ਵੱਧ ਮਾਸਟਰ ਕੈਡਰ ਦੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਵੀ ਦਿੱਤੇ ਜਾਣਗੇ।

ਮਾਨ ਨੇ ਦਾਅਵਾ ਕੀਤਾ ਹੈ ਕਿ ਮਾਰਕਫੈਡ ਵਿੱਚ ਹੋਰ ਸੰਭਾਵਨਾਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ ਕਿ ਇਸ ਵਾਰ ਰਵਾਇਤੀ ਰਾਜਸੀ ਨੇਤਾਵਾਂ ਨੂੰ ਦੀਵਾਲੀ ਵੇਲੇ ਮਿਲਣ ਵਾਲੇ ਕੀਮਤੀ ਤੋਹਫਿਆਂ ਦੇ ਰੂਪ ਵਿੱਚ ਇਸ ਵਾਰ ਨਵੀਂ ਪਹਿਲ ਕੀਤੀ ਹੈ ਤੇ ਦਿੱਤੇ ਗਏ ਤੋਹਫਿਆਂ ਵਿੱਚ ਮਾਰਕਫੈਡ ਦੀ ਟੋਕਰੀ ਦਿੱਤੀ ਗਈ ਹੈ,ਜਿਸ ਵਿੱਚ ਸਰੋਂ ਦਾ ਤੇਲ ਤੇ,ਸਰੋਂ ਦਾ ਸਾਗ,ਸ਼ਹਿਦ ਤੇ ਹੋਰ ਵੀ ਕਈ ਚੀਜ਼ਾਂ ਸ਼ਾਮਲ ਹਨ।

ਉਹਨਾਂ ਮਾਰਕਫੈਡ ਦੇ ਉਤਪਾਦਾਂ ਦੇ ਸਹੀ ਮੰਡੀਕਰਨ ਦੀ ਲੋੜ ਤੇ ਵੀ ਜ਼ੋਰ ਦਿਤਾ ਤੇ ਕਿਹਾ ਹੈ ਕਿ ਪਠਾਨਕੋਟ ਦੀ ਲੀਚੀ ਸਾਰੇ ਸਾਰੀ ਦੁਨਿਆ ਵਿੱਚ ਮਸ਼ਹੂਰ ਹੈ,ਇਸ ਤੋਂ ਇਲਾਵਾ ਗੁੜ ਤੇ ਹੋਰ ਚੀਜਾਂ ਨੂੰ ਵਿਦੇਸ਼ਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ ।
ਮਾਨ ਨੇ ਜਾਣਕਾਰੀ ਦਿੱਤੀ ਕਿ ਆਪ ਸਰਕਾਰ ਪੰਜਾਬ ਵਿੱਚ ਫੂਡ ਇੰਡਸਟਰੀ ਨੂੰ ਪ੍ਰਫੂਲਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਪਣੇ ਚੇਨਈ ਤੇ ਬੈਂਗਲੋਰ ਦੌਰਿਆਂ ਦਾ ਦਿੱਤਾ ਵੇਰਵਾ ਦਿੰਦੇ ਹੋਏ ਮਾਨ ਨੇ ਕਿਹਾ ਹੈ ਕਿ ਉਥੋਂ ਦੇ ਉਦਯੋਗਪਤੀਆਂ ਨੇ ਪੰਜਾਬ ਵਿੱਚ ਖੇਤੀ ਤੇ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ।

ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ 30 ਹਜਾਰ ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਵਿੱਚ ਆ ਚੁੱਕਾ ਹੈ,ਟਾਟਾ ਸਟੀਲ ਤੇ ਹੋਰ ਕਈ ਦੇਸੀ ਤੇ ਵਿਦੇਸ਼ੀ ਕੰਪਨੀਆਂ ਪੰਜਾਬ ਆਈਆਂ ਹਨ ਤੇ ਵੇਰਕਾ,ਮਾਰਕਫੈਡ ਤੇ ਸੋਹਣਾ ਬਰਾਂਡ ਨੂੰ ਲੈ ਕੇ ਵਿਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਕਿਉਂਕਿ ਪੰਜਾਬੀ ਦੁਨਿਆ ਦੇ ਹਰ ਕੋਨੇ ਵਿੱਚ ਵਸਦੇ ਹਨ ਤੇ ਇਸ ਸਾਮਾਨ ਨੂੰ ਉਹਨਾਂ ਤੱਕ ਪਹੁੰਚਾਇਆ ਜਾਵੇਗਾ।

ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਮਿਲਣ ਵਾਲੀਆਂ ਨੌਕਰੀਆਂ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਹੈ ਕਿ ਕਾਨੂੰਨੀ ਮੁਸ਼ਕਲਾਂ ਦੇ ਰਸਤਾ ਸਾਫ ਕਰ ਕਰ ਕੇ ਤੇ ਅੱਜ ਵਾਲੀਆਂ ਪਾ ਕੇ ਹੁਣ ਤੱਕ 21404 ਨੌਕਰੀਆਂ ਮਾਨ ਸਰਕਾਰ ਨੇ ਦਿੱਤੀਆਂ ਹਨ।
ਨੌਕਰੀਆਂ ਲੈਣ ਲਈ ਸੰਘਰਸ਼ ਕਰਨ ਤੇ ਧਰਨੇ ਲਾਉਣ ਵਾਲੇ ਲੋਕਾਂ ਦੀ ਗੱਲ ਵੀ ਮਾਨ ਨੇ ਕੀਤੀ ਹੈ ਤੇ ਕਿਹਾ ਹੈ ਕਿ ਥੋੜਾ ਸਬਰ ਰੱਖਿਆ ਜਾਵੇ,ਜਿਵੇਂ ਹੀ ਰਾਹ ਪੱਧਰਾ ਹੋਵੇਗਾ,ਸਾਰੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ।
ਮਾਨ ਨੇ ਇਹ ਵੀ ਐਲਾਨ ਕੀਤੇ ਹਨ ਕਿ ਪਹਿਲਾਂ ਬਣੇ 100 ਮੁਹੱਲਾ ਕਲੀਨਿਕਾਂ ਤੋਂ ਬਾਅਦ 26 ਜਨਵਰੀ ਤੱਕ ਇਸੇ ਤਰਾਂ ਦੇ 350 ਹੋਰ ਕਲੀਨਿਕ ਬਣਨਗੇ ਤੇ 31 ਮਾਰਚ ਤੱਕ ਇਹਨਾਂ ਦੀ ਗਿਣਤੀ 750 ਹੋ ਜਾਵੇਗੀ।