The Khalas Tv Blog Punjab CM ਮਾਨ ਤਲਾਕ ਤੋਂ ਬਾਅਦ ਪਹਿਲੀ ਵਾਰ ਪਤਨੀ ਨਾਲ ਰਿਸ਼ਤਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ, ਬੱਚਿਆਂ ਦਾ ਵੀ ਕੀਤਾ ਜ਼ਿਕਰ
Punjab

CM ਮਾਨ ਤਲਾਕ ਤੋਂ ਬਾਅਦ ਪਹਿਲੀ ਵਾਰ ਪਤਨੀ ਨਾਲ ਰਿਸ਼ਤਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ, ਬੱਚਿਆਂ ਦਾ ਵੀ ਕੀਤਾ ਜ਼ਿਕਰ

ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਦੀ ਕੀਤੀ ਤਾਰੀਫ਼, ਕਿਹਾ, ਮੇਰੇ ਬੱਚਿਆਂ ਨੂੰ ਬਹੁਤ ਚੰਗੇ ਢੰਗ ਨਾਲ ਪਾਲਿਆ

‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਸਫ਼ਰ ਬਾਰੇ ਪੂਰਾ ਪੰਜਾਬ ਹੁਣ ਜਾਣ ਦਾ ਹੈ ਪਰ ਇਸ ਸਫ਼ਰ ਦੌਰਾਨ ਮਾਨ ਨੇ ਆਪਣੀ ਜ਼ਿੰਦਗੀ ਦੀਆਂ ਅਨਮੋਲ ਚੀਜ਼ਾ ਨੂੰ ਕਿਸ ਤਰ੍ਹਾਂ ਪਿੱਛੇ ਛੱਡ ਦੇ ਹੋਏ ਪੰਜਾਬ ਨੂੰ ਚੁਣਿਆ ਉਹ ਕਿਸੇ ਕੁਰਬਾਨੀ ਤੋਂ ਘੱਟ ਨਹੀਂ ਸੀ। ਮੰਗਲਵਾਲ ਨੂੰ ਇਕ ਪ੍ਰੋਗਰਾਮ ਦੌਰਾਨ ਜਦੋਂ ਉਨ੍ਹਾਂ ਦੀ ਪਤਨੀ ਨਾਲ ਹੋਏ ਤਲਾਕ ਅਤੇ ਪਰਿਵਾਰ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ‘ਤੇ ਖੁੱਲ ਕੇ ਆਪਣੀ ਗੱਲ ਰੱਖੀ। ਮਾਨ ਨੇ ਕਿਹਾ ਕਿ ਜ਼ਿੰਦਗੀ ਦੇ ਇੱਕ ਮੋੜ ‘ਤੇ ਭਾਵੇਂ ਉਨ੍ਹਾਂ ਨੇ ਪਤਨੀ, ਬੱਚਿਆਂ ਅਤੇ ਪੰਜਾਬ ਵਿੱਚੋਂ ਸੂਬੇ ਨੂੰ ਚੁਣਿਆ ਪਰ ਉਨ੍ਹਾਂ ਦੀ ਪਤਨੀ ਨੇ ਜਿਸ ਤਰ੍ਹਾਂ ਉਨ੍ਹਾਂ ਦੀ ਧੀ ਅਤੇ ਪੁੱਤਰ ਦੀ ਪਰਵਰਿਸ਼ ਕੀਤੀ, ਉਸ ‘ਤੇ ਉਨ੍ਹਾਂ ਨੂੰ ਮਾਣ ਹੈ। ਸਿਰਫ਼ ਇੰਨਾ ਹੀ ਨਹੀਂ ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਤਲਾਕ ਤੋਂ ਬਾਅਦ ਆਪਣੀ ਸਾਰੀ ਜਾਇਦਾਦ ਬੱਚਿਆਂ ਅਤੇ ਪਤਨੀ ਦੇ ਨਾਂ ‘ਤੇ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਪੰਜਾਬ ਨਾਲ ਪਿਆਰ ਸੀ।

16 ਮਾਰਚ ਨੂੰ ਜਦੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਦੋਵੇਂ ਬੱਚੇ ਅਮਰੀਕਾ ਤੋਂ ਆਏ ਸਨ। ਮਾਨ ਦੀ ਧੀ ਸੀਰਤ ਅਤੇ ਪੁੱਤ ਦਿਲਸ਼ਾਨ ਆਪਣੀ ਮਾਂ ਇੰਦਰਪ੍ਰੀਤ ਨਾਲ ਅਮਰੀਕਾ ਰਹਿੰਦੇ ਨੇ। ਸਾਲ 2014 ਵਿੱਚ ਪਤਨੀ ਇੰਦਰਪ੍ਰੀਤ ਕੌਰ ਨੇ ਭਗਵੰਤ ਮਾਨ ਦੇ ਹੱਕ ਵਿੱਚ ਬਹੁਤ ਪ੍ਰਚਾਰ ਕੀਤਾ ਸੀ ਪਰ 2015 ਵਿੱਚ ਦੋਵੇਂ ਅਲੱਗ ਹੋ ਗਏ ਸਨ। ਇੰਦਰਪ੍ਰੀਤ ਬੱਚਿਆਂ ਦੇ ਨਾਲ ਅਮਰੀਕਾ ਚਲੀ ਗਈ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ‘ਤੇ ਇੰਦਰਪ੍ਰੀਤ ਵੀ ਕਾਫੀ ਖੁਸ਼ ਸੀ ਪਰ ਉਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਈ। ਕਿਹਾ ਜਾਂਦਾ ਹੈ ਕਿ ਇੰਦਰਪ੍ਰੀਤ ਮਾਨ ਦੇ ਸਿਆਸਤ ਵਿੱਚ ਆਉਣ ਤੋਂ ਖੁਸ਼ ਨਹੀਂ ਸੀ, ਇਸੇ ਲਈ ਦੋਵਾਂ ਨੇ ਤਲਾਕ ਲੈ ਲਿਆ ਸੀ।

Exit mobile version