India Punjab

CM ਭਗਵੰਤ ਮਾਨ ਨੇ ਲਿਖੀ ਅਮਿਤ ਸ਼ਾਹ ਨੂੰ ਚਿੱਠੀ, ਬੇਅਦਬੀ ਨਾਲ ਜੁੜੇ ਅਹਿਮ ਬਿੱਲਾਂ ‘ਤੇ ਮਨਜੂਰੀ ਦੀ ਕੀਤੀ ਮੰਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਅਮੀਤ ਸ਼ਾਹ ਨੂੰ ਚਿੱਠੀ ਲਿਖੀ ਹੈ ਤੇ ਬੇਅਦਬੀ ਨਾਲ ਜੁੜੇ ਦੋ ਅਹਿਮ ਬਿੱਲਾਂ ‘ਤੇ ਮਨਜੂਰੀ ਦੀ ਮੰਗ ਰੱਖੀ ਹੈ । ਆਪਣੀ ਚਿੱਠੀ ਵਿੱਚ ਮੁੱਖ ਮੰਤਰੀ ਮਾਨ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਤੇ ਇਹਨਾਂ ਦੀ ਬੇਅਦਬੀ ਦੇ ਦੋਸ਼ੀਆਂ ‘ਤੇ ਨੱਥ ਪਾਉਣ ਦੇ ਲਈ ਸਖ਼ਤ ਸਜ਼ਾਵਾਂ ਜਰੂਰੀ ਹਨ ।

ਮੁੱਖ ਮੰਤਰੀ ਮਾਨ ਨੇ ਜਿਹਨਾਂ ਦੋ ਬਿੱਲਾਂ ਦਾ ਜ਼ਿਕਰ ਆਪਣੀ ਚਿੱਠੀ ਵਿੱਚ ਕੀਤਾ ਹੈ ,ਉਸ ਵਿੱਚ ਆਈਪੀਸੀ ਸੋਧ ਬਿੱਲ 2018 ਤੇ ਸੀਆਰਪੀਸੀ ਸੋਧ ਬਿੱਲ 2018 ਸ਼ਾਮਲ ਹਨ। ਇਹਨਾਂ ਦੋਵਾਂ ਬਿੱਲਾਂ ਵਿੱਚ ਤਾ-ਉਮਰ ਕੈਦ ਦੀ ਤਜਵੀਜ਼ ਹੈ। ਇਹਨਾਂ ਬਿੱਲਾਂ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਵੀ ਜ਼ਰੂਰੀ ਹੈ।