ਬਿਉਰੋ ਰਿਪੋਰਟ : ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਨਵੇਂ ਸੈਸ਼ਨ 1 ਅਪ੍ਰੈਲ ਤੋਂ 31 ਅਕਤੂਬਰ ਤੱਕ ਸਕੂਲਾਂ ਦੇ ਖੁੱਲਣ ਅਤੇ ਛੁੱਟੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ । ਚੰਡੀਗੜ੍ਹ ਵਿੱਚ ਸਿੰਗਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਵੇਰ 7.50 ਤੋਂ ਦੁਪਹਿਰ 2.10 ਵਜੇ ਤੱਕ ਹੋਵੇਗਾ । ਜਦਕਿ ਬੱਚਿਆਂ ਲਈ ਸਵੇਰ 8 ਵਜੇ ਸਕੂਲ ਲੱਗਣੇ ਅਤੇ 2 ਵਜੇ ਛੁੱਟੀ ਹੋਵੇਗੀ । ਡਬਲ ਸ਼ਿਫਟ ਵਾਲੇ ਸਕੂਲਾਂ ਵਿੱਚ ਪਹਿਲੀ ਸ਼ਿਫਟ ਸਵੇਰ 7.15 AM ਤੋਂ ਦੁਪਹਿਰ 1.35PM ਤੱਕ ਚੱਲੇਗੀ। ਜਦਕਿ ਦੂਜੀ ਸ਼ਿਫਟ ਸਵੇਰੇ 11.10 ਵਜੇ ਤੋਂ ਸ਼ਾਮ 5.30 ਵਜੇ ਤਕ ਜਾਰੀ ਰਹੇਗੀ। ਪਹਿਲੀ ਸ਼ਿਫਟ ਦਾ ਸਮਾਂ 7.15 ਤੋਂ 12.45 ਤੱਕ ਅਤੇ ਦੂਜੀ ਸ਼ਿਫਟ ਦੇ ਬੱਚਿਆਂ ਦਾ ਸਮਾਂ ਦੁਪਹਿਰ 1 ਵਜੇ ਤੋਂ ਸ਼ਾਮ 5.30 ਵਜੇ ਤੱਕ ਹੋਵੇਗਾ। ਬੱਚਿਆਂ ਲਈ ਪਹਿਲੀ ਸ਼ਿਫਟ ਦਾ ਸਮਾਂ ਸਵੇਰ 7.15 ਤੋਂ 12.45 ਤੱਕ ਅਤੇ ਦੂਜੀ ਸ਼ਿਫਟ ਦੇ ਬੱਚਿਆਂ ਦਾ ਸਮਾਂ ਦੁਪਹਿਰ 1 ਵਜੇ ਤੋਂ ਸ਼ਾਮ 5.30 ਵਜੇ ਤਕ ਹੋਵੇਗਾ।
ਪੰਜਾਬ ਵਿੱਚ ਵੀ ਸਕੂਲਾਂ ਦਾ ਸਮਾਂ ਬਦਲੇਗਾ
ਪੰਜਾਬ ਵਿੱਚ ਅਪ੍ਰੈਲ ਵਿੱਚ ਸਕੂਲਾਂ ਦਾ ਸਮਾਂ ਬਦਲੇਗਾ । ਸਿੱਖਿਆ ਵਿਭਾਗ ਦੇ ਕਲੰਡਰ ਦੇ ਮੁਤਾਬਿਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰ 8 ਵਜੇ ਤੋਂ 2 ਵਜੇ ਤੱਕ ਹੋਵੇਗਾ । ਮਿਡਲ,ਹਾਈ ਅਤੇ ਸੀਨੀਅਰ ਸਕੰਡਰੀ ਸਕੂਲਾਂ ਦਾ ਸਮਾਂ ਵੀ ਸਵੇਰ 8 ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ । ਸਤੰਬਰ ਮਹੀਨੇ ਤੱਕ ਇਹ ਸਮਾਂ ਚੱਲੇਗਾ । ਪਹਿਲਾਂ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰ 8 ਵਜੇ ਤੋਂ ਢਾਈ ਵਜੇ ਤੱਕ ਸੀ। ਜਦਕਿ ਮਿਡਲ ਸਕੂਲ,ਹਾਈ ਅਤੇ ਸੀਨੀਅਰ ਸਕੰਡਰੀ ਦਾ ਸਮਾਂ ਸਵੇਰ 8.30 ਤੋਂ ਦੁਪਹਿਰ 2.50 ਤੱਕ ਸੀ । ਉਧਰ ਨਵੇਂ ਸੈਸ਼ਨ ਦੇ ਸ਼ੁਰੂ ਹੁੰਦੇ ਹੀ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਵੱਡੇ ਬਦਲਾਅ ਕੀਤੇ ਗਏ ਹਨ ।
1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿਦਿਅਕ ਸੈਸ਼ਨ ਦੇ ਲਈ ਇਸ ਵਾਰ ਵੱਡੇ ਪੱਧਰ ‘ਤੇ ਤਿਆਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਵਿੱਚ ਕਿਤਾਬਾਂ ਪਹੁੰਚਾਉਣ ਦਾ ਦਾ ਕੰਮ ਤਕਰੀਬਨ ਪੂਰਾ ਕਰ ਲਿਆ ਗਿਆ ਹੈ । ਉਧਰ 28 ਮਾਰਚ ਨੂੰ ਸੂਬੇ ਦੇ 19 ਹਜ਼ਾਰ ਸਕੂਲਾਂ ਵਿੱਚ ਮੈਗਾ PTM ਹੋਵੇਗੀ ।
PTM ਵਿੱਚ ਦੱਸਿਆ ਜਾਵੇਗਾ ਨਤੀਜਾ
ਸਿੱਖਿਆ ਵਿਭਾਗ ਦੇ ਮੁਤਾਬਿਕ ਸੂਬੇ ਦੇ ਸਾਰੇ ਸਕੂਲਾਂ ਵਿੱਚ 26 ਫਰਵਰੀ ਤੋਂ ਲੈਕੇ 15 ਮਾਰਚ ਤੱਕ ਬੋਰਡ ਪ੍ਰੀਖਿਆ ਨੂੰ ਛੱਡ ਕੇ ਸਾਰੀਆਂ ਕਲਾਸਾਂ ਦੀ ਪ੍ਰੀਖਿਆਵਾਂ ਪੂਰੀਆਂ ਹੋ ਚੁੱਕਿਆ ਹਨ । ਤਕਰੀਬਨ ਸਾਰੇ ਸਕੂਲਾਂ ਦੇ ਨਤੀਜੇ ਵੀ ਤਿਆਰ ਹਨ। 28 ਮਾਰਚ ਨੂੰ ਮੈਗਾ PTM ਰੱਖੀ ਗਈ ਹੈ ਜਿਸ ਵਿੱਚ ਸਵੇਰ 9 ਵਜੇ ਤੋਂ 2 ਵਜੇ ਤੱਕ ਮਾਪਿਆਂ ਦੀ ਮੌਜੂਦਗੀ ਵਿੱਚ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ।