Punjab

3 ਦਿਨ 3 ਸੈਂਕੜੇ ! ਸਾਢੇ 500 ਤੋਂ ਪਾਰ ਐਕਟਿਵ ਕੇਸ !

ਬਿਊਰੋ ਰਿਪੋਰਟ : ਪੰਜਾਬ ਵਿੱਚ ਲਗਾਤਾਰ ਤੀਜੇ ਦਿਨ ਕੋਵਿਡ ਦੇ ਨਵੇਂ ਕੇਸਾਂ ਨੇ ਸੈਂਕੜਾ ਮਾਰਿਆ ਹੈ । ਵੀਰਵਾਰ ਦੇ ਮੁਕਾਬਲੇ ਸ਼ੁੱਕਰਵਾਰ ਨੂੰ 50 ਫੀਸਦੀ ਕੇਸਾਂ ਵਿੱਚ ਵਾਧਾ ਹੋਇਆ ਹੈ । ਵੀਰਵਾਰ ਨੂੰ 111 ਕੋਰੋਨਾ ਪੋਜ਼ੀਟਿਵ ਦੇ ਨਵੇਂ ਕੇਸ ਆਏ ਸਨ ਜਦਕਿ ਸ਼ੁੱਕਰਵਾਰ ਨੂੰ ਇਹ ਅੰਕੜਾ 159 ਪਹੁੰਚ ਗਿਆ ਹੈ । ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ ਦੇ ਮੈਡੀਕਲ ਬੁਲੇਟਿਨ ਮੁਤਾਬਿਕ ਮੁਹਾਲੀ ਵਿੱਚ ਸਭ ਤੋਂ ਵੱਧ 51,ਜਲੰਧਰ 18,ਲੁਧਿਆਣਾ 15, ਫਤਿਹਗੜ੍ਹ ਸਾਹਿਬ 10,ਪਟਿਆਲਾ 9, ਅੰਮ੍ਰਿਤਸਰ,ਬਠਿੰਡਾ 8- 8,ਬਰਨਾਲਾ 7,ਫਾਜ਼ਿਲਕਾ 6,ਫਿਰੋਜ਼ਪੁਰ 5,ਫਰੀਦਕੋਟ ਅਤੇ ਕਪੂਰਥਲਾ 4-4 ਕੇਸ ਸਾਹਮਣੇ ਆਏ ਹਨ । ਰਾਹਤ ਦੀ ਗੱਲ ਇਹ ਹੈ ਕਿ ਸੂਬੇ ਵਿੱਚ ਸ਼ੁੱਕਵਾਰ ਨੂੰ ਕੋਵਿਡ ਦੇ ਨਾਲ ਇੱਕ ਵੀ ਮੌਤ ਨਹੀਂ ਹੋਈ ਹੈ ।

ਪੰਜਾਬ ਵਿੱਚ ਕੋਵਿਡ ਦੇ ਸੈਂਪਲ ਲੈਣ ਵਿੱਚ ਤੇਜ਼ੀ ਆਈ ਹੈ,ਵੀਰਵਾਰ ਤੱਕ 2 ਹਜ਼ਾਰ ਦੇ ਕਰੀਬ ਸੈਂਪਲ ਲਏ ਜਾ ਰਹੇ ਸਨ ਪਰ ਸ਼ੁੱਕਵਾਰ ਨੂੰ ਡਬਲ ਸੈਂਪਲ ਲਏ ਗਏ । ਕੁੱਲ 4,301 ਲੋਕਾਂ ਦਾ ਕੋਰੋਨਾ ਟੈਸਟ ਹੋਇਆ ਜਿੰਨਾਂ ਵਿੱਚੋਂ 159 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ,ਸੂਬੇ ਵਿੱਚ ਕੁੱਲ ਐਕਟਿਵ ਕੇਸ 584 ਹਨ । 12 ਮਰੀਜ਼ਾਂ ਨੂੰ ਆਕਸੀਜ਼ਨ ‘ਤੇ ਰੱਖਿਆ ਗਿਆ ਹੈ । 4 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ । ਸੂਬੇ ਵਿੱਚ ਕੁੱਲ 61 ਮਰੀਜ਼ਾਂ ਨੇ ਕੋਵਿਡ ਤੋਂ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ । ਅੰਮ੍ਰਿਤਸਰ ਵਿੱਚ 6,ਫਿਰੋਜ਼ਪੁਰ 3,ਫਤਿਹਗੜ੍ਹ ਸਾਹਿਬ 3,ਹੁਸ਼ਿਆਰਪੁਰ 3,ਜਲੰਧਰ 14,ਲੁਧਿਆਣਾ 10,ਮੋਗਾ 1,ਪਟਿਆਲਾ ,ਰੋਪੜ 7,ਮੁਹਾਲੀ 10,ਤਰਨਤਾਰਨ 2 ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ।

ਕੇਂਦਰੀ ਸਿਹਤ ਮੰਤਰੀ ਨੇ ਅਲਰਟ ਕੀਤਾ

24 ਘੰਟੇ ਦੇ ਅੰਦਰ ਦੇਸ਼ ਵਿੱਚ ਕੋਰੋਨਾ ਦੇ 6,050 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 14 ਲੋਕਾਂ ਦੀ ਮੌਤ ਹੋ ਗਈ ਹੈ । ਦੇਸ਼ ਵਿੱਚ ਐਕਟਿਵ ਕੇਸ ਦਾ ਅੰਕੜਾ 28 ਹਜ਼ਾਰ 303 ਹੋ ਗਿਆ ਹੈ । ਉਧਰ ਸਿਹਤ ਮੰਤਰੀ ਮਨਸੁਖ ਮਾਂਡਵਿਆ ਨੇ ਸ਼ੁੱਕਵਾਰ ਨੂੰ ਸੂਬਿਆ ਅਤੇ ਕੇਂਦਰ ਦੇ ਨਾਲ ਰਿਵਿਊ ਮੀਟਿੰਗ ਕੀਤੀ । ਮਾਂਡਵਿਆ ਨੇ ਸੂਬਿਆਂ ਦੇ ਸਿਹਤ ਮੰਤਰੀਆਂ ਨੂੰ 10 ਅਤੇ 11 ਅਪ੍ਰੈਲ ਨੂੰ ਸਾਰੇ ਹਸਪਤਾਲਾਂ ਵਿੱਚ ਮਾਕ ਡ੍ਰਿਲ ਕਰਕੇ ਰਿਵਿਊ ਕਰਨ ਲਈ ਕਿਹਾ ਹੈ । ਮਾਂਡਵਿਆ ਨੇ ਕਿਹਾ ਸਾਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ, ਇਸ ਵਕਤ ਦੇਸ਼ ਵਿੱਚ ਓਮੀਕਰਾਨ ਦਾ ਸਬ ਵੈਰੀਐਂਟ ਦੇਸ਼ ਵਿੱਚ ਫੈਲ ਰਿਹਾ ਹੈ। ਇਸ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਹੈ।