Punjab

ਪੰਜਾਬ ਵਿੱਚ ਹੁਣ ਹੋਵੇਗੀ ਕੇਸਰ ਦੀ ਖੇਤੀ ! ਸੋਧ ‘ਚ ਦਾਅਵਾ ! ਕਿਸਾਨਾਂ ਨੂੰ ਹੋਵੇਗਾ ਚੰਗਾ ਮੁਨਾਫਾ

ਬਿਊਰੋ ਰਿਪੋਰਟ : ਕਸ਼ਮੀਰ ਵਾਂਗ ਹੁਣ ਪੰਜਾਬ ਵਿੱਚ ਵੀ ਕੇਸਰ ਦੀ ਖੇਤੀ ਹੋ ਸਕੇਗੀ । ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੋਧ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਨਵੰਬਰ ਤੋਂ ਲੈਕੇ ਜਨਵਰੀ ਦੇ ਵਿਚਾਲੇ ਕੇਸਰ ਦੀ ਖੇਤੀ ਦੇ ਲਈ ਚੰਗਾ ਮੌਸਮ ਹੈ । ਇਸ ਦੇ ਲਈ ਕਿਸਾਨਾਂ ਨੂੰ ਅਕਤੂਬਰ ਤੋਂ ਖੇਤੀ ਸ਼ੁਰੂ ਕਰਨੀ ਚਾਹੀਦੀ ਹੈ । ਜਾਣਕਾਰ ਇੱਥੇ ਕਸ਼ਮੀਰੀ ਮੋਂਗਰਾ ਅਤੇ ਅਮਰੀਕਨ ਕੇਸਰ ਦੀ ਖੇਤੀ ਦੀ ਸੰਭਾਵਨਾ ਤਲਾਸ਼ ਰਹੇ ਹਨ ।

ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀ ਵਿਗਿਆਨਿਕ ਡਾਕਟਰ ਪ੍ਰਤਾਪ ਪਾਤੀ ਨੇ ਦੱਸਿਆ ਕਿ ਪੰਜਾਬ ਵਿੱਚ ਕੇਸਰ ਦੀ ਖੇਤੀ ਦੇ 1 ਸਾਲ ਦੇ ਸੋਧ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਚੰਗੀ ਕਿਸਮ ਦੀ ਕੇਸਰ ਹੋਣ ਦੀ ਸੰਭਾਵਨਾ ਹੈ,ਅਸੀਂ ਹੁਣ ਕੇਸਰ ਦੇ ਟਿਸ਼ੂ ਕਲਚਰ ‘ਤੇ ਕੰਮ ਕਰ ਰਹੇ ਹਾਂ, ਇਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ,ਰਿਸਰਚ ਦੇ ਦੌਰਾਨ ਕੇਸਰ ਦੀ ਚੰਗੀ ਪੈਦਾਵਾਰ ਹੋਈ,ਤਕਰੀਬਨ 2 ਹੋਰ ਸੋਧ ਕਾਰਜਾਂ ਦੇ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਕੇਸਰ ਦੀ ਖੇਤੀ ਕਰਵਾਈ ਜਾ ਸਕੇਗੀ । ਡਾਕਟਰ ਪਾਤੀ ਨੇ ਦੱਸਿਆ ਕਿ ਕਸ਼ਮੀਰ ਅਤੇ ਹਿਮਾਚਲ ਦੇ ਕੁਝ ਇਲਾਕਿਆਂ ਵਿੱਚ ਕੇਸਰ ਦੀ ਖੇਤੀ ਕੀਤੀ ਜਾਂਦੀ ਹੈ,ਕੇਸਰ ਦੀ ਖੇਤੀ ਯੂਰੋਪ ਅਤੇ ਏਸ਼ੀਆ ਦੇ ਕੁਝ ਹਿੱਸਿਆ ਵਿੱਚ ਕੀਤੀ ਜਾਂਦੀ ਹੈ,ਇਰਾਨ ਅਤੇ ਸਪੇਨ ਵਰਗੇ ਦੇਸ਼ ਪੂਰੀ ਦੂਨੀਆ ਦਾ 80 ਫੀਸਦ ਕੇਸਰ ਦਾ ਉਤਪਾਦਨ ਕਰਦੇ ਹਨ। ਇਹ ਕੇਸਰ ਸਮੁੰਦਰ ਤੋਂ 1000 ਤੋਂ 2500 ਮੀਟਰ ਦੀ ਉਚਾਈ ‘ਤੇ ਉਗਾਈ ਜਾਂਦੀ ਹੈ,ਪਰ ਭਵਿੱਖ ਵਿੱਚ ਪੰਜਾਬ ਵਰਗੇ ਮੈਦਾਨੀ ਇਲਾਕਿਆਂ ਵਿੱਚ ਵੀ ਖੇਤੀ ਦੀ ਸੰਭਾਵਨਾ ਸਾਹਮਣੇ ਆ ਰਹੀ ਹੈ । ਕੇਸਰ ਦੀ ਖੇਤੀ ਲਈ ਬਰਫੀਲੇ ਪ੍ਰਦੇਸ਼ਾਂ ਨੂੰ ਸਹੀ ਮੰਨਿਆ ਜਾਂਦਾ ਹੈ ।

ਕੇਸਰ ਦਾ ਉਤਪਾਦਨ ਸਰਦੀ,ਗਰਮੀ ਅਤੇ ਮੀਂਹ ਤਿੰਨੋ ਹੀ ਕਿਸਮ ਦੇ ਮੌਸਮ ਵਿੱਚ ਹੁੰਦਾ ਹੈ,ਸਰਦੀਆ ਵਿੱਚ ਪੈਣ ਵਾਲੀ ਬਰਫ ਅਤੇ ਗਿਲਾ ਮੌਸਮ ਇਸ ਦੇ ਫੁੱਲਾਂ ਨੂੰ ਵਧਣ ਤੋਂ ਰੋਕ ਦਾ ਹੈ,ਬਾਅਦ ਵਿੱਚੋਂ ਨਵੇਂ ਫੁੱਲ ਜ਼ਿਆਦਾ ਨਿਕਲ ਦੇ ਹਨ,ਜੋ ਇਸ ਦੇ ਲਈ ਕਾਫੀ ਚੰਗੇ ਹੁੰਦੇ ਹਨ, ਜਦੋਂ ਸੂਰਜ ਦੀ ਗਰਮੀ ਨਾਲ ਬਰਫ ਪਿਗਲਨ ਲੱਗ ਦੀ ਹੈ ਅਤੇ ਜ਼ਮੀਨ ਸੁਕ ਦੀ ਹੈ ਤਾਂ ਇਸ ਦੇ ਪੌਦੇ ਵਿੱਚੋ ਫੁੱਲ ਨਿਕਲਨ ਲੱਗ ਦੇ ਹਨ । ਇੰਨਾਂ ਫੁੱਲਾਂ ਵਿੱਚ ਹੀ ਕੇਸਰ ਲੱਗ ਦਾ ਹੈ । ਤਕਰੀਬਨ 20 ਡਿਗਰੀ ਦੇ ਤਾਪਮਾਨ ਨਾਲ ਇਸ ਦੇ ਪੌਦੇ ਵੱਡੇ ਹੁੰਦੇ ਹਨ । 10 ਤੋਂ 20 ਡਿਗਰੀ ਦੇ ਤਾਪਮਾਨ ਨਾਲ ਪੌਧੇ ਫੁੱਲ ਬਣਾਉਣ ਲੱਗੇ ਦੇ ਹਨ।

ਡਾਕਟਰ ਪਾਤੀ ਨੇ ਦੱਸਿਆ ਕਿ ਕਸ਼ਮੀਰੀ ਮੋਂਗਰਾ ਅਤੇ ਅਮਰੀਕਨ ਕੇਸਰ ਦੋਵੇ ਪੰਜਾਬ ਦੇ ਲਈ ਚੰਗੇ ਹਨ,ਦੋਵਾਂ ਦੇ ਨਤੀਜੇ ਚੰਗੇ ਆਏ ਹਨ। ਕੇਸਰ ਦੀ ਫਸਲ ਤਕਰੀਬਨ 6 ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ । ਕੇਸਰ ਦੇ ਬੀਜਾਂ ਨੂੰ ਸਹੀ ਸਮੇਂ ਲਗਾਉਣਾ ਬਹੁਤ ਜ਼ਰੀਰੀ ਹੈ। ਅਗਸਤ ਦੇ ਸ਼ੁਰੂਆਤ ਵਿੱਚ ਬੀਜਾਂ ਨੂੰ ਲਗਾਉਣਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਅਗਸਤ ਦੇ ਮੌਸਮ ਵਿੱਚ ਬੀਜ਼ਾਂ ਨੂੰ ਲਗਾਉਣ ਦੇ ਬਾਅਦ ਸਰਦੀਆਂ ਦੇ ਸ਼ੁਰੂਆਤ ਵਿੱਚ ਪੌਦਾ ਕੇਸਰ ਦੇਣ ਲਈ ਤਿਆਰ ਹੋ ਜਾਂਦਾ ਹੈ,ਇਸ ਤੋਂ ਜ਼ਿਆਦਾ ਸਰਦੀ ਵਿੱਚ ਕੇਸਰ ਖਰਾਬ ਹੋਣ ਦਾ ਖਤਰਾ ਨਹੀਂ ਹੈ, ਪੰਜਾਬ ਵਿੱਚ ਜੇਕਰ ਖੇਤੀ ਕਰਨੀ ਹੈ ਤਾਂ ਅਕਤੂਬਰ ਨਵੰਬਰ ਦਾ ਮੌਸਮ ਸਭ ਤੋਂ ਚੰਗਾ ਹੈ, ਯੂਨੀਵਰਸਿਟੀ ਦਾ ਕਹਿਣਾ ਹੈ ਕਿ ਅਗਲੇ 2 ਸਾਲਾਂ ਵਿੱਚ ਪੰਜਾਬ ਵਿੱਚ ਕੇਸਰ ਦੀ ਖੇਤੀ ਸ਼ੁਰੂ ਹੋ ਜਾਵੇਗੀ ।