Punjab

ਪੰਜਾਬ ਸਰਕਾਰ ਹਰ ਸਾਲ ਸਾਰੇ ਕਾਲਜਾਂ ਨੂੰ ਡੇਢ ਕਰੋੜ ਗਰਾਂਟ ਦੇਣ ਦਾ ਲਿਆ ਫੈਸਲਾ

‘ਦ ਖ਼ਾਲਸ ਬਿਊਰੋ:- ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਈ ਪੰਜਾਬ ਕੈਬਨਿਟ ਬੈਠਕ ਵਿੱਚ ਅਹਿਮ ਫੈਸਲੇ ਲਏ ਗਏ। ਪੰਜਾਬ ਸਰਕਾਰ ਨੇ 11 ਕਾਲਜਾਂ ਦੇ ਲਈ 75.75 ਕਰੋੜ ਗਰਾਂਟ ਮਨਜ਼ੂਰ ਕੀਤੀ ਗਈ ਹੈ। ਇਸ ਗਰਾਂਟ ਦੇ ਮੁਤਾਬਿਕ ਹਰੇਕ ਕਾਲਜ ਨੂੰ 1 ਕਰੋੜ 50 ਲੱਖ ਰੁਪਏ ਦਿੱਤੇ ਜਾਣਗੇ। ਇੰਨਾ ਕਾਲਜਾਂ ਨੂੰ ਇਹ ਗਰਾਂਟ 2016 ਤੋਂ ਲੈ ਕੇ 2020-2021 ਦੇ ਲਈ ਦਿੱਤੀ ਜਾਵੇਗੀ, ਇਸ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਲਿਆ ਹੈ ਕਿ ਹਰ ਸਾਲ ਸਾਰੇ ਕਾਲਜਾਂ ਨੂੰ ਡੇਢ ਕਰੋੜ ਦੀ ਗਰਾਂਟ ਦਿੱਤੀ ਜਾਵੇਗੀ।

 

ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਸ ਗਰਾਂਟ ਨਾਲ ਅਧਿਆਪਕਾਂ ਦੀ ਤਨਖ਼ਾਹ ਸਮੇਂ ‘ਤੇ ਦਿੱਤੀ ਜਾਵੇਗੀ ਜਿਸ ਨਾਲ ਸਿੱਖਿਆ ਵਿੱਚ ਸੁਧਾਰ ਹੋਵੇਗਾ। ਇਨ੍ਹਾਂ11 ਕਾਲਜਾਂ ਤੋਂ ਇਲਾਵਾਂ ਗਰਾਂਟ ਲੈਣ ਲਈ ਹੋਰ 30 ਕਾਲਜ ਤਿਆਰ ਹੋ ਗਏ ਹਨ।