Punjab

CM ਮਾਨ ਤੋਂ ਬਾਅਦ ਕੈਬਨਿਟ ‘ਚ ਕਿਸ ਨੂੰ ਮਿਲੀ ਨੰਬਰ 2 ਪੁਜੀਸ਼ਨ ? ਤੀਜੇ ਨੰਬਰ ਨੇ ਵੀ ਹੈਰਾਨ ਕੀਤਾ

ਪੰਜਾਬ ਕੈਬਨਿਟ ਵਿੱਚ 14ਵੇਂ ਨੰਬਰ ‘ਤੇ ਅਨਮੋਲ ਗਗਨ ਮਾਨ

ਦ ਖ਼ਾਲਸ ਬਿਊਰੋ : ਸਰਕਾਰ ਦੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਸਭ ਤੋਂ ਵੱਡਾ ਹੁੰਦਾ ਹੈ ਪਰ ਨੰਬਰ 2 ਅਤੇ 3 ਦੀ ਪੁਜੀਸ਼ਨ ਲਈ ਵੀ ਮੰਤਰੀਆਂ ਵਿੱਚ ਰੇਸ ਹੁੰਦੀ ਹੈ,। ਸਿਆਸੀ ਤਜ਼ਰਬੇ,ਪਾਰਟੀ ਵਿੱਚ ਦਿੱਤੇ ਯੋਗਦਾਨ ਅਤੇ ਮੰਤਰਾਲੇ ਨੂੰ ਧਿਆਨ ਵਿੱਚ ਰੱਖ ਦੇ ਹੋਏ ਅਕਸਰ ਮੰਤਰੀਆਂ ਦੀ ਸਰਕਾਰ ਵਿੱਚ ਪੁਜੀਸ਼ਨ ਤੈਅ ਹੁੰਦੀ ਹੈ। ਭਗਵੰਤ ਮਾਨ ਕੈਬਨਿਟ ਵਿੱਚ ਇਸ ਵੇਲੇ 14 ਮੰਤਰੀ ਹਨ। ਸੂਤਰਾਂ ਮੁਤਾਬਿਕ ਪੰਜਾਬ ਪ੍ਰਸ਼ਾਸਕੀ ਅਫਸਰ 1 ਸਾਖਾ ਸਿਵਲ ਸਕੱਤਰੇਤ ਵੱਲੋਂ ਮੰਤਰੀਆਂ ਦੀ ਸਰਕਾਰ ਵਿੱਚ ਹੁਣ ਪੁਜੀਸ਼ਨ ਤੈਅ ਕਰ ਦਿੱਤੀ ਗਈ ਹੈ, ਯਾਨੀ ਮੁੱਖ ਮੰਤਰੀ ਤੋਂ ਬਾਅਦ ਕਿਸ ਨੂੰ ਕੈਬਨਿਟ ਵਿੱਚ ਨੰਬਰ 1 ਦੀ ਹੈਸੀਅਤ ਹਾਸਲ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਨ ਸਰਕਾਰ ‘ਚ ਸਭ ਤੋਂ ਤਾਕਤਵਰ ਮੰਤਰੀ

ਭਗਵੰਤ ਮਾਨ ਸਰਕਾਰ ਵਿੱਚ ਸਭ ਤੋਂ ਤਾਕਤਵਰ ਮੰਤਰੀ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਨਜ਼ਦੀਕੀ ਹਰਪਾਲ ਚੀਮਾ ਹਨ। ਉਨ੍ਹਾਂ ਕੋਲ ਸੂਬੇ ਦਾ ਖ਼ਜ਼ਾਨਾ ਮੰਤਰਾਲੇ ਦਾ ਕਾਰਜਭਾਰ ਹੈ। ਇਸ ਤੋਂ ਪਹਿਲਾਂ ਉਹ ਆਗੂ ਵਿਰੋਧੀ ਧਿਰ ਵੀ ਰਹੇ ਸਨ। ਸਰਕਾਰ ਵਿੱਚ ਕੈਬਨਿਟ ਮੰਤਰੀ ਵੱਜੋਂ ਉਹ ਨੰਬਰ 1 ‘ਤੇ ਹਨ। ਕੈਬਨਿਟ ਵਿੱਚ ਦੂਜੇ ਨੰਬਰ ਦੀ ਪੁਜੀਸ਼ਨ ਅਮਨ ਅਰੋੜਾ ਦੀ ਹੈਰਾਨ ਕਰਨ ਵਾਲੀ ਇਸ ਲਈ ਹੈ ਕਿਉਂਕਿ ਉਨ੍ਹਾਂ ਨੂੰ ਕੈਬਨਿਟ ਵਿਸਤਾਰ ਵਿੱਚ ਥਾਂ ਮਿਲੀ । ਸਰਕਾਰ ਬਣਨ ਸਮੇਂ ਉਨ੍ਹਾਂ ਦਾ ਨਾਂ 10 ਮੰਤਰੀਆਂ ਦੀ ਲਿਸਟ ਵਿੱਚ ਨਹੀਂ ਸੀ, ਉਨ੍ਹਾਂ ਕੋਲ ਸ਼ਹਿਰੀ ਵਿਕਾਸ ਮੰਤਰੀ ਦਾ ਅਹਿਮ ਅਹੁਦਾ ਹੈ। ਤੀਜੇ ਨੰਬਰ ‘ਤੇ ਪਾਰਟੀ ਦਾ ਮਹਿਲਾ ਚਿਹਰਾ ਡਾਕਟਰ ਬਲਜੀਤ ਕੌਰ ਹਨ। ਜਦਕਿ ਚੌਥੇ ਨੰਬਰ ‘ਤੇ ਸੀਐੱਮ ਮਾਨ ਦੇ ਕਰੀਬੀ ਗੁਰਮੀਤ ਸਿੰਘ ਮੀਤ ਹੇਅਰ ਹਨ ।

ਹਾਲਾਂਕਿ ਕੈਬਨਿਟ ਵਿਸਤਾਰ ਦੌਰਾਨ ਉਨ੍ਹਾਂ ਕੋਲੋਂ ਸਕੂਲੀ ਸਿੱਖਿਆ ਵਿਭਾਗ ਲੈ ਲਿਆ ਗਿਆ ਸੀ। ਪੰਚਾਇਤ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਮਾਨ ਕੈਬਨਿਟ ਵਿੱਚ ਪੰਜਵੀ ਪੁਜੀਸ਼ਨ ‘ਤੇ ਹਨ। ਕੈਬਨਿਟ ਵਿਸਤਾਰ ਦੌਰਾਨ ਉਨ੍ਹਾਂ ਦੀ ਪ੍ਰਮੋਸ਼ਨ ਹੋਈ ਹੈ । ਉਨ੍ਹਾਂ ਨੂੰ ਖੇਤੀਬਾੜੀ ਮਹਿਕਮਾ ਵੀ ਮਿਲ ਗਿਆ ਹੈ। 6ਵੇਂ ਨੰਬਰ ‘ਤੇ ਬ੍ਰਹਮ ਸ਼ੰਕਰ ਜਿੰਪਾ ਹਨ। 7ਵੇਂ ‘ਤੇ ਲਾਲ ਚੰਦ ਹਨ ਅਤੇ 8ਵੇਂ ਨੰਬਰ ‘ਤੇ ਸਥਾਨਕ ਸਰਕਾਰਾ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ । 9ਵੇਂ ਬਲਜੀਤ ਸਿੰਘ ਭੁੱਲਰ,10ਵੇਂ ਹਰਜੋਤ ਸਿੰਘ ਬੈਂਸ , 11 ਨੰਬਰ ‘ਤੇ ਹਰਭਜਨ ਸਿੰਘ, 12ਵੀਂ ਪੋਜੀਸ਼ਨ ਤੇ ਫੌਜਾ ਸਿੰਘ ਅਤੇ ਕੈਬਨਿਟ ਵਿੱਚ 13ਵੀ ਪੋਜੀਸ਼ਨ ਚੇਤਨ ਸਿੰਘ ਜੌੜਾ ਮਾਜਰਾ ਦੀ ਹੈ ਜਦਕਿ ਅਖੀਰਲੇ ਨੰਬਰ ‘ਤੇ ਸਰਕਾਰ ਦਾ ਦੂਜਾ ਮਹਿਲਾ ਚਿਹਰਾ ਅਨਮੋਲ ਗਗਨ ਮਾਨ ਹੈ । 28 ਜੁਲਾਈ ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੈ ਇਸ ਤੋਂ ਪਹਿਲਾਂ ਹੁਣ ਜਦੋਂ ਮੰਤਰੀਆਂ ਦੀ ਕੈਬਨਿਟ ਵਿੱਚ ਪੁਜੀਸ਼ਨ ਤੈਅ ਕਰ ਦਿੱਤੀ ਗਈ ਹੈ ਤਾਂ ਹੁਣ ਉਸੇ ਦੇ ਹਿਸਾਬ ਮੰਤਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਦੀ ਥਾਂ ਮਿੱਥੀ ਜਾਵੇਗੀ।