Punjab

ਪੰਜਾਬ ਕੈਬਨਿਟ ਨੇ ਲਏ ਕਈ ਅਹਿਮ ਫੈਸਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਪਿਛਲੇ ਦਿਨ ਕੈਬੀਨਟ ਵਿੱਚ ਲਏ ਫ਼ੈਸਲਿਆਂ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ 2 ਲੱਖ ਤੱਕ 5 ਏਕੜ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਅਗਲੇ 10 ਤੋਂ 15 ਦਿਨਾਂ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾ ਦਿੱਤੇ ਜਾਣਗੇ। ਇਨ੍ਹਾਂ ਦੇ ਨਾਲ ਹੀ ਇਹ ਸਾਰੀ ਸਕੀਮ ਪੂਰੀ ਹੋ ਜਾਵੇਗੀ।

ਚੰਨੀ ਸਰਕਾਰ ਦੇ ਹੋਰ ਫ਼ੈਸਲੇ

  • ਖੇਤ ਮਜ਼ਦੂਰਾਂ ਦੇ ਕਰਜ਼ੇ ਵੀ ਮੁਆਫ਼ ਕੀਤਾ ਜਾਣਗੇ। ਇਹ ਲਗਭਗ 64 ਕਰੋੜ ਦੀ ਰਕਮ ਬਣਦੀ ਹੈ।
  • ਕੈਬਨਿਟ ਮੀਟਿੰਗ ਵਿੱਚ ਜਰਨਲ ਕੈਟਗਿਰੀ ਦਾ ਕਮਿਸ਼ਨ ਬਣਾਉਣ ਦਾ ਫੈਸਲਾ ਲਿਆ ਗਿਆ।
  • ਮੋਟਰ ਵਕੀਲ ਐਕਟ ਤਹਿਤ 31/12/2021 ਤੱਕ ਦਾ ਟੈਕਸ ਮੁਆਫ਼ ਕੀਤਾ ਗਿਆ ਹੈ।
  • ਪਟਿਅਲਾ ਵਿੱਚ ੳਪਨ ਯੂਨੀਵਰਸਿਟੀ ਬਣ ਰਹੀ ਹੈ, ਜਿਸ ਵਿੱਚ ਭਗਵੰਤ ਗੀਤਾ ਦਾ ਅਧਿਅਨ ਸੈਂਟਰ ਬਣਾਇਆ ਜਾਵੇਗਾ।
  • ਪੰਜਾਬੀ ਫਿਲਮਾਂ ਨੂੰ ਬੜਾਵਾ ਦੇਣ ਲਈ ਅਗਲੇ 10 ਦਿਨਾਂ ਵਿੱਚ ਫਿਲਮ ਐਂਡ ਟੈਲੀਵਿਜ਼ਨ ਡਿਵੈਲਪਮੈਂਟ ਕੌਂਸਲ ਤਿਆਰ ਜਾਵੇਗੀ।
  • ਮੰਤਰੀ ਮੰਡਲ ਨੇ ਥੀਮ ਪਾਰਕ, ਸ੍ਰੀ ਚਮਕੌਰ ਸਾਹਿਬ ਲਈ ਠੇਕੇ ਦੇ ਆਧਾਰ ‘ਤੇ 69 ਹੋਰ ਨਵੀਆਂ ਅਸਾਮੀਆਂ ਸਿਰਜਣ ਅਤੇ ਭਰਨ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ।
  • ਮੰਤਰੀ ਮੰਡਲ ਨੇ ਸਾਲ 2016-17, 2017-18 ਅਤੇ 2018-19 ਲਈ ਬਿਜਲੀ ਵਿਭਾਗ ਦੇ ਪੀ.ਐਸ.ਪੀ.ਸੀ.ਐਲ ਦੀਆਂ ਸਾਲਾਨਾ ਪ੍ਰਬੰਧਕੀ ਰਿਪੋਰਟਾਂ ਨੂੰ ਵੀ ਪ੍ਰਵਾਨਗੀ ਦਿੱਤੀ।
  • ਪੰਜਾਬ ਵਜ਼ਾਰਤ ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਗੀਤਾ ਅਧਿਐਨ ਅਤੇ ਸਨਾਤਨੀ ਗ੍ਰੰਥ ਸੰਸਥਾ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਇਨ੍ਹਾਂ ਧਰਮਾਂ ਦੇ ਗਿਆਨ ਅਤੇ ਵਿਸ਼ਵਾਸ ਦੀ ਅਧਿਆਪਨ ਖੋਜ ਕੀਤੀ ਜਾ ਸਕੇ।
  • ਅਧਿਐਨ ਅਤੇ ਸਨਾਤਨੀ ਗ੍ਰੰਥ ਇੰਸਟੀਚਿਊਟ ਦੀ ਸਥਾਪਨਾ ਲਈ ਵਿਆਪਕ ਪੱਧਰ ‘ਤੇ ਇਕਸੁਰਤਾ ਅਤੇ ਨਿਗਰਾਨੀ ਵਿਧੀ ਦੀ ਵੀ ਲੋੜ ਹੋਵੇਗੀ ਤਾਂ ਜੋ ਸੰਸਥਾ ਨੂੰ ਜਲਦੀ ਸਥਾਪਿਤ ਕੀਤਾ ਜਾ ਸਕੇ ਅਤੇ ਲੋੜੀਂਦੇ ਨਤੀਜੇ ਵੀ ਪ੍ਰਦਾਨ ਕੀਤੇ ਜਾ ਸਕਣ। ਇਸ ਅਨੁਸਾਰ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਫਾਊਂਡੇਸ਼ਨ ਦਾ ਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਸਥਾ ਨੂੰ ਅਮਲ ਵਿੱਚ ਲਿਆਉਣ ਦੀ ਨਿਗਰਾਨੀ ਕਰਨ ਲਈ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਸੰਸਥਾ ਲਈ ਇੱਕ ਪ੍ਰਬੰਧਕੀ ਕਮੇਟੀ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦੀ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਵੱਖਰੇ ਤੌਰ ‘ਤੇ ਮਨੋ ਨੀਤ ਕੀਤੀ ਜਾਵੇਗੀ। ਸੰਸਥਾ ਦੇ ਨਾਮ, ਇਸ ਦੀਆਂ ਵਿਸਤ੍ਰਿਤ ਗਤੀਵਿਧੀਆਂ, ਸਟਾਫ ਦੀ ਭਰਤੀ ਅਤੇ ਸੰਸਥਾ ਦੇ ਪੂੰਜੀਗਤ ਖਰਚੇ, ਸੰਚਾਲਨ ਅਤੇ ਰੱਖ-ਰਖਾਵ ਨਾਲ ਸਬੰਧਤ ਹੋਰ ਸਾਰੇ, ਮੁੱਦਿਆਂ ਦਾ ਫੈਸਲਾ ਕਰਨ ਲਈ ਫਾਊਂਡੇਸ਼ਨ ਨੂੰ ਪੂਰੀ ਤਰ੍ਹਾਂ ਅਧਿਕਾਰਤ ਕੀਤਾ ਜਾਵੇਗਾ।
  • ਮੁੱਖ ਮੰਤਰੀ ਚੰਨੀ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ ਨਸ਼ਾ ਤਸਕਰੀ ਦੇ ਦਰਜ ਹੋਏ ਪਰਚੇ ਬਾਰੇ ਬੋਲਦਿਆਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਵਿੱਚ ਨੌਜਵਾਨੀ ਖ਼ਰਾਬ ਹੋ ਗਈ। ਸਾਡੀ ਸਰਕਾਰ ਨੇ ਇਸ ‘ਤੇ ਐਕਸ਼ਨ ਲਿਆ ਅਤੇ ਕੋਰਟ ਰਾਹੀਂ ਕਾਰਵਾਈ ਹੋਈ ਹੈ। ਚੰਨੀ ਨੇ ਕਿਹਾ ਕਿ ਪਹਿਲਾਂ ਮੈਂ ਖੁਦ ਇਸ ਮਸਾਲੇ ਦੀ ਪੜਤਾਲ ਕੀਤੀ। ਉਸ ਤੋਂ ਬਾਅਦ ਹੀ ਇਸ ਰਸਤੇ ‘ਤੇ ਤੁਰੇ ਹਾਂ। ਉਨ੍ਹਾਂ ਕਿਹਾ ਕਿ ਜਗਦੀਸ਼ ਭੋਲਾ ਅਤੇ ਹੋਰ ਲੋਕ ਇਸ ਵਿੱਚ ਮੁਜਰਮ ਬਣੇ ਹਨ। ਈਡੀ ਨੇ ਮਜੀਠੀਆ ਨੂੰ ਦੋਸ਼ੀ ਪਾਇਆ ਹੈ। ਅਕਾਲੀ ਦਲ ਸਰਕਾਰ ਸਮੇਂ ਹੀ ਇਹ ਸਭ ਕੁੱਝ ਹੋਇਆ ਹੈ।