The Khalas Tv Blog Punjab ਦੇਖੋ ਸਰਕਾਰ ਦੇ ਤੋਹਫੇ, ਤੇਲ ਨੂੰ ਅੱਗ ਲਾਉਣ ਤੋਂ ਬਾਅਦ ਬੱਸ ਦੇ ਕਿਰਾਏ ਵੀ ਵਧਾ ਦਿੱਤੇ।
Punjab

ਦੇਖੋ ਸਰਕਾਰ ਦੇ ਤੋਹਫੇ, ਤੇਲ ਨੂੰ ਅੱਗ ਲਾਉਣ ਤੋਂ ਬਾਅਦ ਬੱਸ ਦੇ ਕਿਰਾਏ ਵੀ ਵਧਾ ਦਿੱਤੇ।

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੋਰੋਨਾ ਮਹਾਂਮਾਰੀ ਕਾਰਨ ਜਿਵੇਂ ਹਰ-ਦਿਨ ਮਰੀਜ਼ ਵੱਧ ਰਹੇ ਹਨ ਉਵੇਂ ਹੀ ਆਰਥਿਕ ਸਥਿਤੀ ਵੀ ਵਿਗੜਦੀ ਜਾ ਰਹੀ ਹੈ। ਸੂਬਾ ਸਰਕਾਰ ਆਰਥਿਕ ਹਾਲਤ ਨੂੰ ਸੁਧਾਰਨ ਲਈ ਕਈ ਹੀਲੇ ਵਰਤ ਰਹੀ ਹੈ। ਹੁਣ ਕੈਪਟਨ ਸਰਕਾਰ ਨੇ ਬੱਸ ਦੇ ਕਿਰਾਏ ’ਚ ਛੇ ਪੈਸੇ ਪ੍ਰਤਿ ਕਿਲੋਮੀਟਰ ਦਾ ਵਾਧਾ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਜਿੱਥੇ PRTC ਤੇ ਪੰਜਾਬ ਰੋਡਵੇਜ਼ ਸਮੇਤ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਚੌਗੁਣਾ ਲਾਭ ਦਿੱਤਾ, ਉੱਥੇ ਹੀ ਆਮ ਲੋਕਾਂ ਦੀਆਂ ਜੇਬਾਂ ‘ਤੇ ਸਿੱਧਾ ਹੱਥ ਮਾਰਿਆ ਹੈ।

ਪੰਜਾਬ ਸਰਕਾਰ ਦੇ ਫੈਂਸਲੇ ਨੇ ਅੱਜ ਅਨਲਾਕ ਦੀ ਸ਼ੁਰੂਆਤ ‘ਚ ਬੱਸਾਂ ਦੇ ਕਿਰਾਏ ‘ਚ ਸਿੱਧਾ ਹੀ ਛੇ ਪੈਸੇ ਦੇ ਸੱਜਰੇ ਵਾਧੇ ਨਾਲ ਤੋਂ ਆਮ ਬੱਸਾਂ ਦਾ ਕਿਰਾਇਆ ਹੁਣ 122 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ, ਜੋ ਕਿ ਪਹਿਲਾਂ 116 ਪੈਸੇ ਸੀ। ਜਦਕਿ ਪੱਕੇ ਤੌਰ ’ਤੇ ਨਿਰਧਾਰਤ ਨਿਯਮਾਂ ਮੁਤਾਬਿਕ HVAC ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 20 ਫ਼ੀਸਦੀ ਵੱਧਾ ਦਿੱਤਾ, ਜਿਸ ਤਹਿਤ ਇਹ  ਕਿਰਾਇਆ ਹੁਣ 139 ਪੈਸੇ ਤੋਂ ਵਧ ਕੇ 146 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ।

ਇਸੇ ਤਰ੍ਹਾਂ ਇੰਟੈਗਰਲ ਕੋਚ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 80 ਫ਼ੀਸਦੀ ਵੱਧ, ਭਾਵ 208 ਪੈਸੇ ਤੋਂ ਵਧ ਕੇ 220 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਜਦਕਿ ਸੁਪਰ ਇੰਟੈਗਰਲ ਕੋਚ ਬੱਸ ਦਾ ਹੁਣ 232 ਪੈਸੇ ਤੋਂ ਵਧ ਕੇ 244 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਇਨ੍ਹਾਂ ਬੱਸਾਂ ਦਾ ਕਿਰਾਇਆ ਆਮ ਕਿਰਾਏ ਤੋਂ ਸੌ ਫ਼ੀਸਦੀ ਵੱਧ ਹੁੰਦਾ ਹੈ। ਇਸ ਤੋਂ ਪਹਿਲਾਂ ਪਹਿਲੀ ਜਨਵਰੀ  ਨੂੰ ਦੋ ਪੈਸੇ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਸੀ।

‘ਆਪ’ ਤੇ ਅਕਾਲੀ ਦਲ ਵੱਲੋਂ ਨਿੰਦਾ

‘ਆਪ’ ਦੇ ਵਿਧਾਇਕ ਹਰਪਾਲ ਸਿੰਘ ਚੀਮਾ, ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਸਣੇ ‘ਆਪ’ ਤੇ ਅਕਾਲੀ ਦਲ ਦੇ ਆਗੂਆਂ ਨੇ ਬੱਸ ਕਿਰਾਏ ’ਚ ਵਾਧੇ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ’ਤੇ ਬੋਝ ਪਾਉਣ ਦੀ ਬਜਾਇ ਬਕਾਇਆਂ ਦੀ ਅਦਾਇਗੀ ਸਮੇਤ ਵਿਸ਼ੇਸ਼ ਪੈਕੇਜ ਦੇ ਕੇ PRTC ਨੂੰ ਪੈਰਾਂ ਸਿਰ ਕਰਨਾ ਚਾਹੀਦਾ ਹੈ।

Exit mobile version