ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਅਤੇ ਮੰਤਰੀ ਹਰਜੋਤ ਬੈਂਸ ਵਿਚਾਲੇ ਤਿੱਖੀ ਬਹਿਸ
‘ਦ ਖ਼ਾਲਸ ਬਿਊਰੋ : ਮਾਨ ਸਰਕਾਰ ਦਾ ਪਹਿਲਾਂ ਬਜਟ ਪੇਸ਼ ਹੋਣ ਤੋਂ ਬਾਅਦ ਜਦੋਂ ਇਸ ਦੇ ਬਹਿਸ ਸ਼ੁਰੂ ਹੋਈ ਤਾਂ ਵੇਖ ਦੇ ਹੀ ਵੇਖ ਦੇ ਗਰਮਾ-ਗਰਮੀ ਬਹਿਸ ਗੈ ਰ ਕਾਨੂੰਨੀ ਮਾਈਨਿੰਗ ‘ਤੇ ਸ਼ਿਫਟ ਹੋ ਗਈ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਬਜਟ ‘ਤੇ ਬਹਿਸ ਦੌਰਾਨ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਦੀ ਉਸ ਚੁਣੌਤੀ ਦਾ ਜਵਾਬ ਦਿੱਤਾ ਜਿਸ ਵਿੱਚ ਰਾਜਾ ਵੜਿੰਗ ਨੇ ਕਿਹਾ ਸੀ ਕਿ ਜੇਕਰ ਸਰਕਾਰ 20 ਹਜ਼ਾਰ ਕਰੋੜ ਮਾਈਨਿੰਗ ਤੋਂ ਕਮਾ ਕੇ ਵਿਖਾ ਦਿੰਦੀ ਹੈ ਤਾਂ ਉਹ ਸਦਨ ਵਿੱਚ ਆਉਣਾ ਛੱਡ ਦੇਣਗੇ,ਉਸ ਤੋਂ ਬਾਅਦ ਹਰਜੋਤ ਬੈਂਸ ਨੇ ਪਿਛਲੇ 20 ਸਾਲ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਨਾਲ ਹੋਏ ਨੁਕਸਾਨ ਦਾ ਬਿਊਰਾ ਦੇਣਾ ਸ਼ੁਰੂ ਕਰ ਦਿੱਤਾ ।
ਬਸ ਫਿਰ ਕੀ ਸੀ ਵਿਧਾਨ ਸਭਾ ਦੇ ਅੰਦਰ ਕਾਂਗਰਸ ਦੇ ਵਿਧਾਇਕ ਸੁੱਖ ਸਰਕਾਰੀਆ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ ਇੱਕ ਪਾਸੇ ਅਤੇ ਦੂਜੇ ਪਾਸੇ ਆਪ ਦੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਮੀਤ ਹੇਅਰ ,ਹਰਜੋਤ ਬੈਂਸ ਦੇ ਨਾਲ ਬਹਿਸ ਵਿੱਚ ਸ਼ਾਮਲ ਹੋ ਗਏ। ਬਹਿਸ ਇੰਨੀ ਗਰਮਾ ਗਈ ਕੀ ਉਸ ਵਿੱਚ ਯੂਪੀ ਦੇ ਗੈਂਗਸਟਰ ਮੁੱਖਤਾਰ ਅੰਸਾਰੀ ਤੋਂ ਲੈਕੇ ਲਾਰੈਂਸ ਬਿਸ਼ਨੋਈ ਦੀ ਐਂਟਰੀ ਵੀ ਹੋ ਗਈ, ਇਲਜ਼ਾਮਾਂ ਤੋਂ ਬਾਅਦ ਅਸਤੀਫਿਆਂ ਦੀ ਚੁਣੌਤੀਆਂ ਵੀ ਸ਼ੁਰੂ ਹੋ ਗਈਆਂ । ਪ੍ਰਤਾਪ ਸਿੰਘ ਬਾਜਵਾ ਨੇ ਆਪ ਦੇ ਮੰਤਰੀਆਂ ਨੂੰ ਉਨ੍ਹਾਂ ਦੇ ਵਿਧਾਇਕਾਂ ਨੂੰ ਧ ਮਕੀ ਨਾ ਦੇਣ ਦੀ ਚਿਤਾਵ ਨੀ ਦੇ ਦਿੱਤੀ ਅਤੇ 2-2 ਹੱਥ ਕਰਨ ਲਈ ਕਿਹਾ ।
ਸਾਨੂੰ ਕੋਈ ਡਰ ਨਹੀਂ ਕਾਕਾ -ਬਾਜਵਾ
ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਜਦੋਂ ਗੈ ਰ ਕਾਨੂੰਨੀ ਮਾਈਨਿੰਗ ਦਾ 20 ਸਾਲਾ ਦਾ ਅੰਕੜਾ ਪੇਸ਼ ਕੀਤਾ ਤਾਂ ਦਾਅਵਾ ਕੀਤਾ ਕੀ 2 ਦਹਾਕਿਆਂ ਵਿੱਚ ਸਿਰਫ 1083 ਕਰੋੜ ਮਾਈਨਿੰਗ ਤੋਂ ਆਇਆ ਹੈ। ਇੰਨਾਂ 2 ਦਹਾਕਿਆਂ ‘ਚ 40 ਹਜ਼ਾਰ ਕਰੋੜ ਦੀ ਲੁੱ ਟ ਹੋਈ ਹੈ ਜਦਕਿ 7 ਹਜ਼ਾਰ ਕਰੋੜ ਸਿਰਫ ਪਿਛਲੇ 5 ਸਾਲਾਂ ਵਿੱਚ ਹੋਈ, ਸਾਬਕਾ ਮੰਤਰੀ ਸੁੱਖ ਸਰਕਾਰੀਆ ਨੇ ਪੁੱਛਿਆ ਸਰਕਾਰ ਦੱਸੇ ਕੀ 20 ਹਜ਼ਾਰ ਕਰੋੜ ਕਿੱਥੋਂ ਲੈਕੇ ਆਵੇਗੀ।ਉਸ ‘ਤੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਮੀਤ ਹੇਅਰ ਨੇ ਸਰਕਾਰੀਆ ਨੂੰ ਘੇਰ ਲਿਆ ਜਿਸ ਤੋਂ ਬਾਅਦ ਸਪੀਕਰ ਨੇ ਦੋਵਾਂ ਮੰਤਰੀਆਂ ਨੂੰ ਬੈਠਣ ਦੀ ਹਿਦਾਇਤ ਦਿੱਤੀ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਇਲ ਜ਼ਾਮ ਲਗਾਇਆ ਕੀ ਉਨ੍ਹਾਂ ਦੀ ਵਿਧਾਨ ਸਭਾ ਵਿੱਚ ਗਿਣਤੀ ਘੱਟ ਹੈ ਇਸ ਲਈ ਉਨ੍ਹਾਂ ਦੇ ਵਿਧਾਇਕਾਂ ਨੂੰ ਧਮ ਕਾ ਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਤੰਜ ਕੱਸ ਦੇ ਹੋਏ ਕਿਹਾ ‘ਸਾਨੂੰ ਕੋਈ ਡਰ ਨਹੀਂ ਕਾਕਾ ਧਮ ਕਾਉ ਨਾ’ ।ਸਪੀਕਰ ਕੁਲਤਾਰ ਸੰਧਵਾਂ ਨੇ ਮਾਮਲਾ ਗਰਮਾਉਂਦਾ ਵੇਖ ਪ੍ਰਤਾਪ ਬਾਜਵਾ ਨੂੰ ਸ਼ਾਂਤ ਕਰਵਾਉਣ ਲਈ ਕਿਹਾ ਕੀ ਕੋਈ ਕਿਸੇ ਨੂੰ ਧ ਮਕਾ ਨਹੀਂ ਸਕਦਾ ਅਤੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਦੇ ਦਿੱਤੀ। ਉਸ ਤੋਂ ਬਾਅਦ ਹਰਜੋਤ ਬੈਂਸ ਨੇ ਬੋਲਣਾ ਸ਼ੁਰੂ ਕੀਤਾ ਤਾਂ ਕਾਂਗਰਸ ਸਰਕਾਰ ਵੇਲੇ ਪੰਜਾਬ ਦੀ ਜੇ ਲ੍ਹ ਵਿੱਚ ਬੰਦ ਗੈਂ ਗਸਟਰ ਮੁਖਤਾਰ ਅੰਸਾਰੀ ਨੂੰ ਮਿਲੀ VIP ਸਹੂਲਤ ਦਾ ਮੁੱਦਾ ਗਰਮਾ ਗਿਆ ਤਾਂ ਪ੍ਰਤਾਪ ਬਾਜਵਾ ਨੇ ਲਾਰੈਂਸ ਬਿਸ਼ਨੋਈ ਨੂੰ ਅੰਸਾਰੀ ਦੇ ਸਾਹਮਣੇ ਖੜੇ ਕਰਕੇ ਵੱਡੀ ਚੁਣੌਤੀ ਦੇ ਦਿੱਤੀ।
ਬਾਜਵਾ ਦੀ ਹਰਜੋਤ ਬੈਂਸ ਨੂੰ ਚੁਣੌਤੀ
ਹਰਜੋਤ ਬੈਂਸ ਨੇ ਮਾਈਨਿੰਗ ‘ਤੇ ਬੋਲ ਦੇ ਹੋਏ ਇ ਲਜ਼ਾਮ ਲਗਾਇਆ ਕੀ ਕਾਂਗਰਸ ਸਰਕਾਰ ਆਪਣੇ ਵੇਲੇ ਗੈ ਰ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਖਿ ਲਾਫ਼ ਕਾਰਵਾਈ ਨਹੀਂ ਕਰ ਸਕੇ ਪਰ ਯੂਪੀ ਦੇ ਗੈਂ ਗਸਟਰ ਨੂੰ ਬਚਾਉਣ ਦੇ ਲਈ ਕਰੋੜਾ ਰੁਪਏ ਖ਼ਰਚ ਕਰ ਦਿੱਤੇ। ਬੈਂਸ ਨੇ ਇਲ ਜ਼ਾਮ ਲਗਾਇਆ ਕਿ ਫੇਕ FIR ਦਰਜ ਕਰਕੇ ਰੋਪੜ ਦੀ ਜੇਲ੍ਹ ਵਿੱਚ ਯੂਪੀ ਦੇ ਗੈਂ ਗਸਟਰ ਮੁੱਖਤਾਰ ਅੰਸਾਰੀ ਨੂੰ ਬੰਦ ਕਰਕੇ VIP ਸਹੂਲਤ ਦਿੱਤੀ ਗਈ। ਅੰਸਾਰੀ ਨੇ ਇਕ ਵਾਰ ਵੀ ਜ਼ਮਾਨਤ ਪਟੀਸ਼ਨ ਨਹੀਂ ਪਾਈ।
ਯੂਪੀ ਸਰਕਾਰ ਨੇ ਅੰਸਾਰੀ ਦੇ ਪ੍ਰੋਡਕਸ਼ਨ ਵਾਰੰਟ ਲਈ 25 ਵਾਰ ਅਰਜ਼ੀ ਭੇਜੀ ਪਰ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਯੂਪੀ ਸਰਕਾਰ ਸੁਪਰੀਮ ਕੋਰਟ ਪਹੁੰਚੀ ਤਾਂ ਅੰਸਾਰੀ ਨੂੰ ਬਚਾਉਣ ਦੇ ਲਈ ਪੰਜਾਬ ਸਰਕਾਰ ਨੇ ਇਕ ਸੁਣਵਾਈ ਲਈ 11 ਲੱਖ ਲੈਣ ਵਾਲੇ ਵਕੀਲ ਨੂੰ ਅਦਾਲਤ ਵਿੱਚ ਖੜਾ ਕਰ ਦਿੱਤਾ। ਵਕੀਲ ਵੱਲੋਂ ਪੰਜਾਬ ਸਰਕਾਰ ਨੂੰ 55 ਲੱਖ ਦਾ ਬਿੱਲ ਭੇਜਿਆ ਗਿਆ ਹੈ।
ਇਸ ‘ਤੇ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਬੈਂਸ ਨੂੰ ਚੁ ਣੌਤੀ ਦਿੱਤੀ ਕੀ ਉਹ ਸਾਬਿਤ ਕਰਕੇ ਵਿਖਾਉਣ ਕੀ ਅੰਸਾਰੀ ਨੂੰ VIP ਸਹੂਲਤ ਦਿੱਤੀ ਗਈ ਨਹੀਂ ਤਾਂ ਅਸਤੀਫ਼ਾ ਦੇਣ। ਪ੍ਰਤਾਪ ਸਿੰਘ ਬਾਜਵਾ ਨੇ ਮੁੱਖਤਾਰ ਅੰਸਾਰੀ ਨੂੰ ਮਿਲੀ VIP ਸਹੂਲਤ ਦਾ ਜਵਾਬ ਦਿੰਦੇ ਹੋਏ ਪੁੱਛਿਆ ਕੀ ਦਿੱਲੀ ਦੀ ਤਿਹਾੜ ਜੇ ਲ੍ਹ ਵਿੱਚ ਲਾਰੈਂਸ ਬਿਸ਼ਨੋਈ ਨੂੰ ਮਿਲਣ ਵਾਲੀ VIP ਸਹੂਲਤ ਬਾਰੇ ਕਿਉਂ ਨਹੀਂ ਹਰਜੋਤ ਬੈਂਸ ਖੁ ਲਾਸਾ ਕਰਦੇ । ਜਿਸ ਤੋਂ ਬਾਅਦ ਹਰਜੋਤ ਬੈਂਸ ਨੇ ਕਿਹਾ ਕਿ ਉਹ ਜਲਦ ਹੀ ਅੰਸਾਰੀ ਨੂੰ ਬਚਾਉਣ ਵਿੱਚ ਵਕੀਲ ਨੂੰ ਦਿੱਤੇ ਗਏ ਪੈਸਿਆਂ ਦਾ ਚਿੱਠਾ ਸਾਹਮਣੇ ਰੱਖਣਗੇ।