Punjab

‘ਮੇਰੀ ਕਮੀਜ਼ ‘ਚ ਦਾਗ਼ ਨਹੀਂ’!’ਤੁਹਾਡੀ ਕਮੀਜ਼ ਪਾਟਨ ਵਾਲੀ ਹੈ’! ਬਾਜਵਾ ਸਾਬ੍ਹ ਅੱਖ ਮਿਲਾਓ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗੰਵਤ ਸਿੰਘ ਮਾਨ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵਿੱਚਾਲੇ ਸ਼ੁਰੂ ਹੋਈ ਬਹਿਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ । ਕਮੀਜ਼ ਦੇ ਦਾਗ ਤੋਂ ਲੈਕੇ ਕਮੀਜ ਪਾਟਨ ਤੱਕ ਦੀਆਂ ਗੱਲਾਂ ਹੋਇਆ,ਇੱਕ ਦੂਜੇ ਨੂੰ ਅੱਖਾਂ ਵਿਖਾਉਣ ਤੋਂ ਲੈਕੇ ਅੱਖਾ ਮਿਲਾਉਣ ਤੱਕ ਦੀ ਚੁਣੌਤੀਆਂ ਦਿੱਤੀਆਂ ਗਈਆਂ। ਸਿਰਫ਼ ਇੰਨਾਂ ਹੀ ਏਜੰਸੀਆਂ ਦੇ ਜ਼ਰੀਏ ਇੱਕ ਦੂਜੇ ਨੂੰ ਘੇਰਨ ਦੀਆਂ ਚੁਣੌਤੀ ਅਤੇ ਨਸੀਅਤਾਂ ਦਿੱਤੀਆਂ ਗਈਆਂ। ਗਰਮਾ ਗਰਮ ਬਹਿਸ ਦੀ ਸ਼ੁਰੂਆਤ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਤੋਂ ਹੋਈ ਜਿਸ ਵਿੱਚ ਉਨ੍ਹਾਂ ਨੇ ਰਾਘਵ ਚੱਢਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਬੀਜੇਪੀ ਏਜੰਸੀਆਂ ਦੀ ਗਲਤ ਵਰਤੋਂ ਕਰ ਰਹੀ ਹੈ ਸਾਰੀਆਂ ਏਜੰਸੀਆਂ ਦੀਆਂ ਬਿਲਡਿੰਗਾਂ ‘ਤੇ ਬੀਜੇਪੀ ਦਾ ਝੰਡਾ ਲੱਗਾ ਦੇਣਾ ਚਾਹੀਦਾ ਹੈ । ਇਸੇ ਨੂੰ ਅੱਗੇ ਵਧਾਉਂਦੇ ਹੋਏ ਪ੍ਰਤਾਪ ਬਾਜਵਾ ਨੇ ਪੰਜਾਬ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਜੀਲੈਂਸ ਦਾ ਦਫਤਰ ਆਮ ਆਦਮੀ ਪਾਰਟੀ ਦਾ ਦਫਤਰ ਬਣ ਗਿਆ ਹੈ । ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਗੁੱਸੇ ਵਿੱਚ ਖੜੇ ਹੋਏ ਅਤੇ ਦੋਵਾਂ ਦੇ ਵਿਚਾਲੇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ ।

‘ਦਿੱਲੀ ਵਾਲੇ ਤੁਹਾਡੀ ਗੁਆਂਢ ਵਿੱਚ ਬੈਠਣ ਵਾਲੇ ਹਨ’

ਬਾਜਵਾ ਨੇ ਪੁੱਛਿਆ ਤੁਸੀਂ ਸਾਬਕਾ ਮੰਤਰੀ ਸਰਾਰੀ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ? ਆਪ ਵਿਧਾਇਕ ਅਮਿਤ ਰਤਨ ਨੂੰ ਗ੍ਰਿਫਤਾਰ ਕਰਨ ਵਿੱਚ 4 ਦਿਨ ਕਿਉਂ ਲਗਾਏ ? ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਜੇ ਤਾਂ ਵਾਰੀ ਆਉਣੀ ਹੈ ਉਨ੍ਹਾਂ 40 ਭ੍ਰਿਸ਼ਟਾਚਾਰਿਆਂ ਦੀ ਜਿੰਨਾਂ ਦੀ ਲਿਸਟ ਲੈਕੇ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਕੋਲ ਗਏ ਸਨ ਤਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਲਿਸਟ ਦਬ ਲਓ ਨਹੀਂ ਤਾਂ ਕਾਂਗਰਸ ਦੀ ਬਦਨਾਮ ਹੋਣੀ ਹੈ। ਤੁਸੀਂ ਪੰਜਾਬ ਦੀ ਬਦਨਾਮੀ ਝੱਲ ਲਉਗੇ ਪਰ ਕਾਂਗਰਸ ਦੀ ਨਹੀਂ ਝੱਲ ਸਕਦੇ ਹੋ। ਤੁਸੀਂ ਇਹ ਨਹੀਂ ਕਹਿ ਸਕਦੇ ਹੋ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ ਹੈ । ਜਵਾਬ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਆਪਣੀ ਵੀ ਤਿਆਰੀ ਰੱਖਣਾ,ਚੰਦ ਦਿਨ ਹੀ ਲੱਗਣੇ ਹਨ ਦਿੱਲੀ ਵਾਲੇ ਆਕੇ ਤੁਹਾਡੀ ਗੁਆਂਢ ਵਿੱਚ ਹੀ ਬੈਠ ਜਾਣਗੇ । ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਤੁਸੀਂ ਸਾਨੂੰ ਧਮਕਾ ਰਹੇ ਹੋ। ਸਾਡੇ ਵਿੱਚੋ ਵੀ ਜੋ ਗਲਤੀ ਕਰੇਗਾ ਉਹ ਵੀ ਜਾਏਗਾ ਪਰ ਤੁਸੀਂ ਆਪਣੇ ਵਾਲਿਆਂ ਨੂੰ ਬਚਾਉ ਨਾ । ਮੁੱਖ ਮੰਤਰੀ ਨੇ ਕਿਹਾ ਤੁਸੀਂ ਸਬਰ ਕਰੋ ਸਭ ਦੀ ਵਾਰੀ ਆਏਗੀ । ਬਾਜਵਾ ਨੇ ਕਿਹਾ ਤੁਹਾਨੂੰ ਗੱਲ ਸਮਝ ਨਹੀਂ ਆ ਰਹੀ ਹੈ,ਸਿਸੋਦੀਆ ਤੋਂ ਬਾਅਦ ਤੁਸੀਂ ਆਪਣੀ ਤਿਆਰੀ ਵੀ ਰੱਖੋ।

‘ਤੁਹਾਡੀ ਕਮੀਜ ਪਾਟਨ ਵਾਲੀ ਹੈ’

ਮੁੱਖ ਮੰਤਰੀ ਨੇ ਕਿਹਾ ਜਿਹੜੇ ਲੋਕ ਕਹਿੰਦੇ ਹਨ ਕਿ ਜਿੰਨਾਂ ਨੇ ਪੰਜਾਬ ਦਾ ਪੈਸਾ ਲਿਆ ਹੈ ਉਨ੍ਹਾਂ ਤੋਂ ਹਿਸਾਬ ਨਾ ਲਿਆ ਜਾਵੇ,ਇਹ ਗੱਲ ਮੈਨੂੰ ਸਮਝ ਨਹੀਂ ਆਉਂਦੀ ਹੈ,ਬਾਜਵਾ ਨੇ ਪਲਟਵਾਰ ਕਰਦੇ ਹੋਏ ਕਿਹਾ ਅਸੀਂ ਨਹੀਂ ਕਹਿੰਦੇ ਕਿ ਸਾਡਾ ਹਿਸਾਬ ਨਾ ਲਓ ਪਰ ਇਹ ਦਸੋਂ ਕਿ ਤੁਹਾਡੇ ਸਰਾਰੀ ਸਾਬ੍ਹ ਬਾਹਰ ਕਿਵੇਂ ਹਨ ? ਹੁਣ ਤੱਕ ਕੇਸ ਕਿਉਂ ਨਹੀਂ ਰਜਿਸਟਰਡ ਕੀਤਾ ਗਿਆ ? ਮੁੱਖ ਮੰਤਰੀ ਮਾਨ ਨੇ ਕਿਹਾ ਡੱਕੇ ਰਹੋ ਬਹੁਤ ਕੁਝ ਨਿਕਲੇਗਾ ਮੰਨਿਆ ‘ਮੇਰੀ ਕਮੀਜ਼ ‘ਤੇ ਲੱਖਾਂ ਦਾਗ ਹਨ ਪਰ ਰੱਬ ਦਾ ਸ਼ੁਕਰ ਹੈ ਧੱਬਾ ਨਹੀਂ । ਜਵਾਬ ਵਿੱਚ ਬਾਜਵਾ ਨੇ ਕਿਹਾ ‘ਤੁਹਾਡੀ ਕਮੀਜ਼ ਪਾਟਨ ਵਾਲੀ ਹੈ’ । ਉਨ੍ਹਾਂ ਕਿਹਾ ਤੁਹਾਡੀ ਪੂਰੀ ਕਮੀਜ ਹੀ ਪਾਟ ਜਾਏਗੀ, ਧੱਬਾ ਰਹਿਣਾ ਹੀ ਨਹੀਂ । ਬਾਜਵਾ ਨੇ ਫਿਰ ਮਾਇਨਿੰਗ ਦਾ ਮੁੱਦਾ ਚੁੱਕ ਦੇ ਹੋਏ ਪੁੱਛਿਆ ਕਿ ਆਪ ਸੁਪਰੀਮ ਨੇ ਕਿਹਾ ਕਿ ਮੈਂ ਕਰੋੜਾਂ ਰੁਪਏ ਇਕੱਠੇ ਕਰਾਂਗਾ ਕਿੰਨੇ ਹੋਏ ? ਮੁੱਖ ਮੰਤਰੀ ਨੇ ਕਿਹਾ ਇੱਥੇ ਟੀਚਰ ਬਣਕੇ ਪੁੱਛ ਰਹੇ ਹੋ ਜਦੋਂ ਮੈਂ ਰਾਜਪਾਲ ਦੇ ਭਾਸ਼ਣ ‘ਤੇ ਜਵਾਬ ਦੇਵਾਂਗਾ ਤਾਂ ਸਭ ਕੁਝ ਦਸਾਂਗਾ । ਬਾਜਵਾ ਨੇ ਕਿਹਾ 20 ਹਜ਼ਾਰ ਕਰੋੜ ਕਿੱਥੇ ਨੇ ? ਜਿਸ ਦਾ ਦਾਅਵਾ ਕੀਤਾ ਗਿਆ ਸੀ । ਮੁੱਖ ਮੰਤਰੀ ਨੇ ਕਿਹ ਮੈਂ ਦਸਾਂਗਾ ਕਿਹੜੇ-ਕਿਹੜੇ ਮਾਫੀਆਂ ਫੜੇ ਨੇ, ਤੁਹਾਡੇ ਚੰਨੀ ਦਾ ਵੀ ਨਾਂ ਹੈ । ਅਸੀਂ ਪ੍ਰਾਈਵੇਟ ਮਾਇਨਾ ਚਲਾਇਆ ਹਨ।

‘ਬਾਜਵਾ ਸਾਬ੍ਹ ਅੱਖਾਂ ਮਿਲਾਓ’

ਮੁੱਖ ਮੰਤਰੀ ਨੇ ਕਿਹਾ ਤੁਸੀਂ ਹਮੇਸ਼ਾ ਇਹ ਸਾਨੂੰ ਗਾਲਾਂ ਕੱਢਣ ਦਾ ਮੌਕਾ ਲਭ ਦੇ ਹੋ,ਤੁਹਾਡਾ ਐੱਮਪੀ ਗੁਰਜੀਤ ਔਜਲਾ G20 ਰੱਦ ਹੋਣ ਦੀ ਝੂਠੀ ਅਫਵਾਹ ਫੈਲਾ ਕੇ ਪ੍ਰੈਸ ਕਾਂਫਰੰਸ ਕਰ ਰਿਹਾ ਹੈ ਜਿਸ ਦੇ ਜਵਾਬ ਵਿੱਚ ਬਾਜਵਾ ਨੇ ਕਿਹਾ ਤੁਹਾਡਾ ਦੋਸਤ ਪਹਿਲਾਂ ਹੈ । ਚਾਹ ਤੁਸੀਂ ਉਸ ਨੂੰ ਪਿਲਾਉਂਦੇ ਹੋ। ਪ੍ਰਤਾਪ ਬਾਦਲ ਨੇ ਕਿਹਾ ਸਾਡੇ ਐੱਮਪੀ ਦੇ ਭਰਾ ਨੂੰ ਐੱਸਐੱਸਪੀ ਤੁਸੀਂ ਲਗਾਇਆ ਹੈ । ਬਾਜਵਾ ਸਾਬ੍ਹ ਅੱਖਾਂ ਮਿਲਾਓ,ਅੱਖਾਂ ਹੀ ਮਿਲਾ ਰਿਹਾ ਹਾਂ… ਫਿਰ ਪ੍ਰਤਾਪ ਬਾਜਵਾ ਦੇ ਸਵਾਲ ਦਾ ਜਵਾਬ ਦਿੰਦੇ ਹੋ ਮੁੱਖ ਮੰਤਰੀ ਨੇ ਪੁੱਛਿਆ ਤੁਹਾਡੇ ਐੱਮਪੀ ਦੇ ਭਰਾ ਨੂੰ ਮੋਗਾ ਦਾ ਐੱਸਐੱਸਪੀ ਕਿਸ ਨੇ ਲਗਾਇਆ ਸੀ । ਫਿਰ ਪ੍ਰਤਾਪ ਸਿੰਘ ਬਾਜਵਾ ਨੇ ਲਵਲੀ ਯੂਨੀਵਰਸਿਟੀ ਅਤੇ ਸੀਚੇਵਾਲ ਵੱਲੋਂ ਜ਼ਮੀਨ ਹੜਪਨ ਬਾਰੇ ਸੁਖਪਾਲ ਖਹਿਰਾ ਦੇ ਇਲਜ਼ਾਮਾ ਦਾ ਜਵਾਬ ਮੰਗਿਆ ਤਾਂ ਸੀਐੱਮ ਮਾਨ ਨੇ ਕਿਹਾ ਇਹ ਤਾਂ ਟਵੀਟੋ ਟਵੀਟ ਹੀ ਖੇਡ ਦੇ ਹਨ ਇੰਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਹੈ । ਮੁੱਖ ਮੰਤਰੀ ਨੇ ਸਪੀਕਰ ਨੂੰ ਕਿਹਾ ਇੰਨਾਂ ਨੂੰ ਹਟਾਓ ਟਾਈਮ ਪੂਰਾ ਹੋ ਗਿਆ ਹੈ । ਜਿਸ ਤੋਂ ਬਾਅਦ ਕਾਂਗਰਸ ਨੇ ਮੁੱਖ ਮੰਤਰੀ ਦੀ ਇਸ ਭਾਸ਼ਾ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ ।