Punjab

ਬੀਜੇਪੀ ਦੇ ਇਸ ਲੀਡਰ ਨੇ ਲਾਈ ਕਿਸਾਨਾਂ ‘ਤੇ ਵੱਡੀ ਤੋਹਮਤ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਸਾਨਾਂ ਉੱਤੇ ਇਕ ਵੱਡਾ ਦੋਸ਼ ਮੜ੍ਹਦਿਆਂ ਕਿਹਾ ਹੈ ਕਿ ਕਿਸਾਨ ਜੱਥੇਬੰਦੀਆਂ ਲੋਕਤੰਤਰ ਦਾ ਗਲਾ ਘੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਭਾਜਪਾ ਦਾ ਡਰ ਹੈ, ਜਿਸ ਕਾਰਨ ਉਹ ਪੰਜਾਬ ਵਿੱਚ ਭਾਜਪਾ ਨੂੰ ਲੋਕਾਂ ਵਿੱਚ ਆਪਣੀ ਗੱਲ ਕਹਿਣ ਤੋਂ ਰੋਕ ਰਹੀਆਂ ਹਨ।

ਇਕ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਬੀਜੇਪੀ ਦੇ ਇਸ ਲੀਡਰ ਦਾ ਕਹਿਣਾ ਹੈ ਕਿ ਬੋਲਣਾ ਸਭ ਦਾ ਜਮਹੂਰੀ ਹੱਕ ਹੈ, ਪਰ ਜਿਸ ਤਰ੍ਹਾਂ ਕਿਸਾਨ ਵਿਰੋਧ ਕਰ ਰਹੇ ਹਨ, ਉਹ ਗਲਤ ਹੈ। ਬੋਲਣ ਦੇ ਹੱਕ ਤਹਿਤ ਹੀ ਭਾਜਪਾ ਦੇ ਲੀਡਰ ਬੋਲ ਰਹੇ ਹਨ।ਉਨ੍ਹਾਂ ਕਿਹਾ ਕਿ ਸਹੀ ਕੌਣ ਹੈ ਤੇ ਗਲਤ ਕੌਣ ਕਰ ਰਿਹਾ ਹੈ, ਇਸਦਾ ਫੈਸਲਾ ਲੋਕਾਂ ਨੇ ਕਰਨਾ ਹੈ।

ਜੀਵਨ ਗੁਪਤਾ ਨੇ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ, ਇਸ ਦਾ ਫੈਸਲਾ ਵੀ ਲੋਕਾਂ ਉੱਤੇ ਛੱਡਣਾ ਚਾਹੀਦਾ ਹੈ। ਭਾਜਪਾ ਨੂੰ ਪ੍ਰਚਾਰ ਕਰਨ ਤੋਂ ਰੋਕਣਾ ਕਿਸੇ ਵੀ ਪੱਖ ਤੋਂ ਸਹੀ ਨਹੀਂ।ਕਿਹੜੀ ਪਾਰਟੀ ਗਲਤ ਹੈ, ਇਸ ਦਾ ਫੈਸਲਾ ਵੀ ਪੰਜਾਬ ਦੇ ਲੋਕਾਂ ਉੱਪਰ ਛੱਡਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਜੱਥੇਬੰਦੀਆਂ ਵਾਂਗ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਭਾਜਪਾ ਦਾ ਡਰ ਖਾਂਦਾ ਹੈ।