Punjab

‘ਏਨੀ ਜਲਦੀ ਸੱਚ ਹੋ ਜਾਣਾ ਸੀ, ਇੰਨੀ ਉਮੀਦ ਨਹੀਂ ਸੀ, ਭਰੀ ਜਵਾਨੀ ਵੀ 4 ਚੱਕੀ ਜਾਂਦੇ’!

ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ‘ਤੇ ਤੰਜ ਕੱਸ ਦੇ ਹੋਏ ਕਿਹਾ ਸੀ ਕਿ ਉਹ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਸੀ ਅਤੇ ਹੁਣ ਸਿਰਫ ਨਿਸ਼ਾਨ ਬਦਲਿਆ ਹੈ ਚਹਿਰੇ ਉਹ ਹੀ ਹਨ । ਜਿਸ ਤੋਂ ਬਾਅਦ ਹੁਣ ਬੀਜੇਪੀ ਨੇ ਮੁੱਖ ਮੰਤਰੀ ਮਾਨ ਦਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ‘ਇੰਨੀ ਜਲਦੀ ਸੱਚ ਹੋ ਜਾਣਾ ਇੰਨੀ ਉਮੀਦ ਨਹੀਂ ਸੀ । ਭਰੀ ਜਵਾਨੀ ਵੀ 4 ਚੱਕੀ ਜਾਂਦੇ ਹਨ’ ।

ਵੀਡੀਓ ਦੇ ਪਿੱਛੇ CM ਮਾਨ ਇੱਕ ਸਾਲ ਪੁਰਾਣਾ ਬਿਆਨ ਜੋੜਿਆ ਗਿਆ ਹੈ, ਇਸ ਵਿੱਚ ਭਗਵੰਤ ਮਾਨ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਚਾਰ ਲੋਕ ਇੱਥੋ ਫੜ ਦੇ ਹਨ ਚਾਰ ਲੋਕ ਉੱਥੋਂ ਫੜ ਦੇ ਹਨ । ਫਿਰ ਲਿਆਕੇ ਸਟੇਜ ‘ਤੇ ਖੜਾ ਕਰ ਦਿੰਦੇ ਹਨ ਫਿਰ ਸਿੱਧਾ ਆਕੇ ਕਹਿੰਦੇ ਹਨ ਇੱਕ ਮੌਕਾ ਹੋਰ ਦਿਉ,ਸੇਵਾ ਕਰਨੀ ਹੈ । ਅੱਗੇ ਕਿਹਾ ਜਾ ਰਿਹਾ ਹੈ ਕਿ ਹੁਣ ਸੇਵਾ ਕਰਵਾਉਣ ਦਾ ਸਮਾਂ ਹੈ, ਬਹੁਤ ਸੇਵਾ ਕਰ ਲਈ,ਬਸ ਕਰੋ । ਦਰਅਸਲ ਬੀਜੇਪੀ ਨੇ ਜਿਹੜਾ ਵੀਡੀਓ ਸ਼ੇਅਰ ਕੀਤਾ ਹੈ ਉਸ ਵਿੱਚ ਭਗਵੰਤ ਮਾਨ ਨੂੰ ਵੀ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਉੱਠਣ ਵਿੱਚ ਮਦਦ ਕੀਤੀ ਜਾ ਰਹੀ ਸੀ ।


ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੰਦੇ ਹੋਏ ਕੇਂਦਰ ਦੀ ਬੀਜੇਪੀ ਸਰਕਾਰ ‘ਤੇ ਤੰਜ ਕੱਸ ਦੇ ਹੋਏ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਦੀ ਮਦਦ ਲਈ ਸਾਨੂੰ ਕੇਂਦਰ ਦੀ ਜ਼ਰੂਰਤ ਨਹੀਂ ਹੈ । ਸੂਬਾ ਸਰਕਾਰ ਆਪਣੇ ਡਿਜਾਸਟਰ ਫੰਡ ਤੋਂ ਛੋਟੇ ਤੋਂ ਛੋਟੇ ਨੁਕਸਾਨ ਦੀ ਭਰਪਾਈ ਕਰੇਗੀ ਇਸੇ ਲਈ ਕੇਂਦਰ ਸਰਕਾਰ ਸਾਹਮਣੇ ਭੀਖ ਨਹੀਂ ਮੰਗੇਗੀ। ਪਰ ਜਦੋਂ ਹੱਕ ਲਈ ਲੜਨਾ ਪਿਆ ਤਾਂ ਡੱਟ ਕੇ ਖੜੇ ਹੋਵਾਗੇ । ਉਨ੍ਹਾਂ ਨੇ ਕਿਹਾ ਸੀ 15 ਦਿਨਾਂ ਦੇ ਅੰਦਰ ਅਫਸਰ ਗਿਰਦਾਵਰੀ ਪੂਰੀ ਕਰ ਲੈਣਗੇ ਅਤੇ ਫਿਰ ਮੁਆਵਜ਼ਾ ਵੰਡਣ ਦਾ ਕੰਮ ਸ਼ੁਰੂ ਹੋ ਜਾਵੇਗਾ।

ਸੀਐੱਮ ਮਾਨ ਨੇ ਕਿਹਾ ਕਿ ਸਾਰੀ ਕਾਂਗਰਸ ਭਾਜਪਾ ‘ਚ ਚਲੀ ਗਈ,ਕੱਲ੍ਹ ਇਹ ਰਾਜਪਾਲ ਕੋਲ ਗਏ ਪਤਾ ਹੀ ਨਹੀਂ ਲੱਗਿਆ ਵੀ ਕਾਂਗਰਸ ਗਈ ਸੀ ਜਾਂ ਭਾਜਪਾ ਇਨ੍ਹਾਂ ਨੂੰ ਇੱਕ ਪਾਰਟੀ ‘ਚ ਖੜ੍ਹਨਾ ਚਾਹੀਦਾ ਕਿਸੇ ਇੱਕ ਥਾਂ ਤਾਂ ਰੁਕਣ,ਅਸੀਂ ਤਾਂ ਉੱਥੇ ਹੀ ਖੜ੍ਹੇ ਹਾਂ ਜਿੱਥੇ ਪਹਿਲਾਂ ਸੀ,ਪਾਰਟੀਆਂ ਬਦਲਣ ਨਾਲ ਜਿੱਤ ਜਾਣਗੇ ਇਹ ਭੁੱਲ ਜਾਣ। ਮਾਨ ਨੇ ਕਿਹਾ ਕਿ ਸੁਨੀਲ ਜਾਖੜ ਪਹਿਲਾਂ ਕਾਂਗਰਸ ਦਾ ਪ੍ਰਧਾਨ ਸੀ ਹੁਣ ਭਾਜਪਾ ਦਾ ਬਣ ਗਿਆ,ਜੋ ਭਾਜਪਾ ਵਾਲੇ ਕੱਛੇ ਪੜਵਾਉਂਦੇ ਰਹੇ ਉਹ ਕਹਿੰਦੇ ਭਾਜਪਾ ਨੇ ਸਾਡਾ ਚੰਗਾ ਮੁੱਲ ਪਾਇਆ।