ਬਿਉਰੋ ਰਿਪੋਰਟ – ਪੰਜਾਬ ਭਾਜਪਾ ਨੇ ਵੱਡੀ ਕਾਰਵਾਈ ਕਰਦੇ ਹੋਏ 12 ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਭਾਜਪਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਲਿਖਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਭਾਰੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਣੀ, ਕੌਮੀ ਸਕੱਤਰ, ਵਿਧਾਇਕ ਅਤੇ ਸਹਿ ਪ੍ਰਭਾਰੀ ਨਰਿੰਦਰ ਰੈਨਾ ਜੀ ਅਤੇ ਹੋਰ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਜਲੰਧਰ ਭਾਜਪਾ ਦੀ ਕੌਰ ਕਮੇਟੀ ਦੇ ਵਿੱਚ ਵਿਚਾਰ ਵਟਾਂਦਰਾ ਹੋਣ ਤੋਂ ਬਾਅਦ ਹੇਠ ਲਿਖੇ ਵਿਅਕਤੀਆਂ ਨੂੰ 6 ਸਾਲ ਲਈ ਤੁਰੰਤ ਪ੍ਰਭਾਵ ਨਾਲ ਪਾਰਟੀ ‘ਚੋਂ ਉਨ੍ਹਾਂ ਵੱਲੋਂ ਪਾਰਟੀ ਵਿਰੋਧੀ ਗਤੀਵੀਧੀਆਂ ਕਰਨ ਦੇ ਕਰਕੇ ਕੱਢਿਆ ਜਾਂਦਾ ਹੈ।
1. ਭਗਤ ਚੁੰਨੀ ਲਾਲ (ਸਾਬਕਾ ਕੈਬਨਿਟ ਮੰਤਰੀ, ਪੰਜਾਬ ਸਰਕਾਰ)
2. ਅਰਜੁਨ ਤੇਹਨ
3. ਅਨੁਪਮ ਸ਼ਰਮਾ
4. ਸੁਖਦੇਵ ਸੋਨੂੰ
5. ਹਤਿੰਦਰ ਤਲਵਾੜ
6. ਹਸਨ ਸੋਨੀ
7. ਦਿਨੇਸ਼ ਦੁਆ (ਸੈਨੀ ਦੁਆ)
8. ਸੁਭਾਸ਼ ਢੱਲ
9. ਅਜੇ ਚੋਪੜਾ
10.ਪ੍ਰਦੀਪ ਵਾਸੂਦੇਵਾ
11. ਗੁਰਵਿੰਦਰ ਸਿੰਘ ਲਾਂਬਾ
12. ਬਲਵਿੰਦਰ ਕੁਮਾਰ
ਇਹ ਵੀ ਪੜ੍ਹੋ – ਬਾਜਵਾ ਨੇ ਸੂਬਾ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ! ਧੱਕੇਸ਼ਾਹੀ ਦੇ ਲਾਏ ਇਲਜ਼ਾਮ