Punjab

ਬੀਜੇਪੀ ਵੱਲੋਂ ਚੱਬੇਵਾਲ ਸੀਟ ਤੋਂ ਉਮੀਦਵਾਰ ਦਾ ਐਲਾਨ ! 6 ਘੰਟੇ ਅੰਦਰ ਪਾਲਾ ਬਦਲ ਦੇ ਹੀ ਟਿਕਟ ਮਿਲੀ

ਬਿਉਰੋ ਰਿਪੋਰਟ – ਪੰਜਾਬ ਬੀਜੇਪੀ ਨੇ ਸੂਬੇ ਦੀਆਂ 4 ਜ਼ਿਮਨੀ ਵਿਧਾਨਸਭਾ ਚੋਣਾਂ (Punjab By Election) ਲਈ ਅਖੀਰਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ । ਅਕਾਲੀ ਦਲ ਸਾਥ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ (Sohan singh Thandal Join Bjp) ਨੂੰ ਪਾਰਟੀ ਨੇ ਚੱਬੇਵਾਲ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਵੀਰਵਾਰ 24 ਅਕਤੂਬਰ ਨੂੰ ਬੀਜੇਪੀ ਆਗੂ ਵਿਜੇ ਰੂਪਾਨੀ ਨੇ ਠੰਡਲ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ।

ਬੀਜੇਪੀ ਵੱਲੋਂ ਪਹਿਲਾਂ ਚੱਬੇਵਾਲ ਤੋਂ ਉਮੀਦਵਾਰ ਨਹੀਂ ਐਲਾਨਿਆ ਗਿਆ ਸੀ ਪਰ ਹੁਣ ਪਾਰਟੀ ਨੇ ਸੋਹਣ ਸਿੰਘ ਠੰਡਲ ‘ਤੇ ਦਾਅ ਖੇਡਦੇ ਹੋਏ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਪਹਿਲਾਂ ਇਸ ਸੀਟ ‘ਤੇ ਸਾਬਕਾ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਤੇ ਵਿਜੇ ਸਾਂਪਲਾ ਦਾ ਨਾਂ ਅੱਗੇ ਚੱਲ ਰਿਹਾ ਸੀ । ਕੱਲ 25 ਅਕਤੂਬਰ ਨੂੰ ਨਾਮਜ਼ਦਗੀਆਂ ਦਾ ਅਖੀਰਲਾ ਦਿਨ ਹੈ । ਇਸ ਦੇ ਪਹਿਲਾਂ ਪਾਰਟੀ ਨੇ ਜ਼ਿਮਨੀ ਚੋਣ ਵਾਲੇ ਬਾਕੀ ਤਿੰਨ ਹਲਕਿਆਂ ਵਿਚ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।