India International Punjab

ਬਦਲ ਗਿਆ ਰੀਟ੍ਰੀਟ ਸੈਰਾਮਨੀ ਦਾ ਸਮਾਂ ! ਪੰਜਾਬ ‘ਚ ਤਿੰਨ ਥਾਂ ‘ਤੇ ਹੁੰਦੀ ਹੈ

ਬਿਉਰੋ ਰਿਪੋਰਟ : ਫਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਦੇ ਵਿਚਾਲੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦਾ ਸਮਾਂ ਬਦਲ ਗਿਆ ਹੈ । ਬਦਲੇ ਹੋਏ ਸਮੇਂ ਮੁਤਾਬਿਕ ਹੁਣ ਸ਼ਾਮ 5:30 ਤੋਂ 6:00 ਵਜੇ ਤੱਕ ਦੋਵਾਂ ਦੇਸ਼ਾਂ ਦੇ ਵਿਚਾਲੇ ਹੁਸੈਨੀਵਾਲਾ ਬਾਰਡਰ,ਵਾਘਾ ਸਰਹੱਦ ਅਤੇ ਸੈਦੇ ਦੀ ਚੌਕੀ ‘ਤੇ ਰੀਟ੍ਰੀਟ ਸੈਰਾਮਨੀ ਹੋਵੇਗੀ ।

ਭਾਰਤ-ਪਾਕਿਸਤਾਨ ਦੇ ਵਿਚਾਲੇ ਬਟਵਾਰੇ ਦੇ ਦੌਰਾਨ ਅੰਮ੍ਰਿਤਸਰ ਦੀ ਵਾਘਾ ਸਰਹੱਦ,ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਅਤੇ ਫਿਰੋਜ਼ਪੁਰ ਦੇ ਸੈਦੇ ਦੀ ਚੌਕੀ ਵਿੱਚ ਰੋਜ਼ਾਨਾ ਦੋਵਾਂ ਦੇਸ਼ਾਂ ਦੇ ਵਿਚਾਲੇ ਰੀਟ੍ਰੀਟ ਸੈਰੇਮਨੀ ਹੁੰਦੀ ਹੈ। ਜਿਸ ਨੂੰ ਵੇਖਣ ਦੇ ਲਈ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੈਲਾਨੀ ਪਹੁੰਚ ਦੇ ਹਨ । ਰੀਟ੍ਰੀਟ ਸੈਰੇਮਨੀ ਵਿੱਚ ਭਾਰਤ ਦੇ ਵੱਲੋਂ BSF ਦੇ ਜਵਾਨ ਅਤੇ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਰੇਂਜਰ ਦੇ ਜਵਾਨ ਹਿੱਸਾ ਲੈਂਦੇ ਹਨ । ਸੈਰੇਮਨੀ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਜਵਾਨਾਂ ਦਾ ਜੋਸ਼ ਵੇਖਣ ਵਾਲਾ ਹੁੰਦਾ ਹੈ ।

ਫਿਰੋਜ਼ਪੁਰ ਵਿੱਚ ਹੁਸੈਨੀਵਾਲਾ ਬਾਰਡਰ ਸਥਿਤ ਰੀਟ੍ਰੀਟ ਸੈਰੇਮਨੀ ਦੇ ਨਜ਼ਦੀਕ BSF ਦਾ ਆਪਣਾ ਮਿਊਜ਼ੀਅਮ ਹੈ । ਇਸ ਵਿੱਚ BSF ਦੇ ਜਵਾਨਾਂ ਦੇ ਵੱਲੋਂ ਵਰਤੇ ਜਾਣ ਵਾਲੇ ਹਥਿਆਰ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ । ਜੋ ਨੌਜਵਾਨਾਂ ਵਿੱਚ ਜੋਸ਼ ਭਰਨ ਦੇ ਨਾਲ ਨੌਜਵਾਨਾਂ ਨੂੰ ਦੇਸ਼ ਸੇਵਾ ਦੇ ਲਈ ਉਤਸ਼ਾਹਿਤ ਕਰਦੀ ਹੈ। ਇਸ ਤੋਂ ਇਲਾਵਾ BSF ਦੇ ਮਿਊਜ਼ੀਅਮ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪਸਤੌਲ ਵੀ ਰੱਖੀ ਹੈ ਜਿਸ ਨਾਲ ਅੰਗਰੇਜ਼ ਅਫਸਰ ਦਾ ਕਤਲ ਕੀਤਾ ਗਿਆ ਸੀ ।