ਬਿਉਰੋ ਰਿਪੋਰਟ – ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਨੂੰ ਸਫਲ਼ ਬਣਾਉਣ ਲਈ ਅੱਜ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅੰਮ੍ਰਿਤਸਰ ਪਹੁੰਚੇ। ਪੰਧੇਰ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਸਾਨ 30 ਦਸੰਬਰ ਦੇ ਪੰਜਾਬ ਬੰਦ ਦੀ ਮੁਹਿੰਮ ਚਲਾ ਰਹੇ ਹਨ। ਪੰਧੇਰ ਨੇ ਕਿਹਾ ਕਿ ਭਾਂਵੇ ਕਿ ਅੱਜ ਮੀਂਹ ਪੈ ਰਿਹਾ ਹੈ ਪਰ ਫਿਰ ਵੀ ਕਿਸਾਨ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਅੰਮ੍ਰਿਤਸਰ ਦੀਆਂ 14 ਦੀਆਂ 14 ਸੜਕਾਂ ਤੇ ਕਾਫਲਾ ਕੱਢ ਰਹੇ ਹਨ। ਦੁਕਾਨਦਾਰ, ਸ਼ਹਿਰੀ ਲੋਕਾਂ ਅਤੇ ਹਰ ਵਰਗ ਦੋ ਲੋਕਾਂ ਨੇ ਪੰਜਾਬ ਬੰਦ ਕਰਨ ਲਈ ਸਹਿਯੋਗ ਦਾ ਵਾਅਦਾ ਕੀਤਾ ਹੈ। ਪੰਧੇਰ ਨੇ ਕਿਹਾ ਕਿ 30 ਦਸੰਬਰ ਦਾ ਪੰਜਾਬ ਬੰਦ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ। ਪੰਧੇਰ ਨੇ ਇਸ ਮੌਕੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਉਹ ਦੱਸਣ ਕਿ ਉਹ ਪੰਜਾਬ ਬੰਦ ਦੇ ਨਾਲ ਹਨ ਜਾ ਫਿਰ ਮੋਦੀ ਸਰਕਾਰ ਦੇ ਨਾਲ।
ਇਹ ਵੀ ਪੜ੍ਹੋ – ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਦੇ ਖਿਲਾਫ contempt of court ਦੀ ਪਟੀਸ਼ਨ ਦਾਖਲ