ਬਿਊਰੋ ਰਿਪੋਰਟ : ਪੰਜਾਬ ਵਿਧਾਨਸਭਾ ‘ਦ ਸਿੱਖ ਗੁਰਦੁਆਰਾ ਸੋਧ ਐਕਟ 2023’ ਨੂੰ ਪਾਸ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਬਿੱਲ ਨੂੰ ਪੇਸ਼ ਕੀਤਾ ਜਿਸ ਦਾ ਅਕਾਲੀ ਦਲ ਅਤੇ ਬੀਐੱਸਪੀ ਨੇ ਵਿਰੋਧ ਕੀਤਾ,ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਰਕਾਰ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਸਰਕਾਰ ਅਤੇ SGPC ਨੂੰ ਮਿਲਕੇ ਇਸ ਦਾ ਹੱਲ ਕਰਨ ਦੀ ਅਪੀਲ ਕੀਤੀ । ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੰਦੇ ਹੋਏ ਇਹ ਵੀ ਦਾਅਵਾ ਕੀਤਾ ਕਿ SGPC ਹੁਣ PTC ਦੇ ਇੱਕ ਚੈਨਲ ਨੂੰ ਆਪਣੇ ਅਧੀਨ ਲੈਕੇ ਮਾਮਲੇ ਵਿੱਚ ਪਰਦਾ ਪਾਉਣ ਦੀ ਚਾਲ ਖੇਡ ਰਿਹਾ ਹੈ ।
‘ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਿਉਂ ਨਹੀਂ ਮੰਨੀ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁੱਛਿਆ ਕਿ ਜਦੋਂ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ SGPC ਨੂੰ ਆਪਣੇ ਚੈਨਲ ਸ਼ੁਰੂ ਕਰਨ ਦੇ ਨਿਰਦੇਸ਼ ਇੱਕ ਸਾਲ ਪਹਿਲਾਂ ਦਿੱਤੇ ਸਨ ਤਾਂ ਹੁਣ ਤੱਕ ਕਮੇਟੀ ਨੇ ਕਿਉਂ ਨਹੀਂ ਸ਼ੁਰੂ ਕੀਤਾ। ਜਥੇਦਾਰ ਅਪੀਲ ਨਹੀਂ ਕਰਦੇ ਹਨ ਆਦੇਸ਼ ਦਿੰਦੇ ਹਨ। ਉਹ ਹਰ ਇੱਕ ਸਿੱਖ ਲਈ ਜ਼ਰੂਰੀ ਹੁੰਦਾ ਹੈ । ਉਸ ਵੇਲੇ ਕਿਉਂ ਨਹੀਂ ਮੰਨਿਆ SGPC ਨੇ,SGPC ਪ੍ਰਧਾਰ ਹਰਜਿੰਦਰ ਸਿੰਘ ਧਾਮੀ ਦੱਸਣ । ਮੁੱਖ ਮੰਤਰੀ ਨੇ ਤੰਜ ਕੱਸ ਦੇ ਹੋਏ ਕਿਹਾ 12 ਸਾਲ ਹੋ ਗਏ ਹਨ SGPC ਦੀਆਂ ਚੋਣਾਂ ਹੋਏ, ਮੌਜੂਦਾ ਕਮੇਟੀ ਕਾਰਜਕਾਰੀ ਹੈ,ਕੱਲ ਤੱਕ ਜਿਹੜੇ ਕਾਰਜਕਾਰੀ ਜਥੇਦਾਰ ਨੂੰ ਹਟਾ ਰਹੇ ਸਨ ਉਹ ਆਪ ਕਾਰਜਕਾਰੀ ਹਨ ।
‘PTC ਸਿਮਰਨ’ ਦੇ ਜ਼ਰੀਏ ਗੇਮ ਖੇਡ ਰਹੇ ਹਨ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਹੋਰ ਦਾਅਵਾ ਕਰਦੇ ਹੋਏ ਕਿਹਾ ਕਿ ਹੁਣ PTC ਸਿਮਰਨ ਚੈਨਲ ਨੂੰ ਇਹ SGPC ਨੂੰ ਦੇਣ ਲੱਗੇ ਹਨ। ਮੇਰੇ ਕੋਲ ਆ ਗਈ ਹੈ ਰਿਪੋਰਟ,ਹੁਣ ਦੱਸਿਆ ਜਾਵੇਗਾ ਕਿ SGPC ਨੇ ਆਪਣਾ ਚੈਨਲ ਖੋਲ ਲਿਆ,ਰਹੇਗਾ ਫਿਰ ਉਸੇ ਘਰ ਵਿੱਚ ਹੀ । ਇਨ੍ਹਾਂ ਨੇ ਪੈਸੇ ਨਾਲ ਲੈਕੇ ਜਾਣੇ ਹਨ,ਕੀ ਧਰਮ ਰਾਜ ਨਾਲ ਹੋ ਗਈ ਹੈ ਗੱਲ ਇਨ੍ਹਾਂ ਦੀ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 21 ਜੁਲਾਈ ਤੋਂ ਬਾਅਦ ਤੁਸੀਂ ਜਿਹੜਾ ਚੈਨਲ ਲਗਾਉਗੇ ਤੁਹਾਨੂੰ ਗੁਰਬਾਣੀ ਮਿਲੇਗੀ, ਮੈਂ ਉਹ ਹੀ ਚਾਉਂਦਾ ਹਾਂ,ਭਾਵੇਂ ਉਹ ਨਿਊਜ਼ ਚੈਨਲ ਹੋਵੇ,ਉੱਥੇ ਵੀ ਗੁਰਬਾਣੀ ਵੇਖਣ ਨੂੰ ਮਿਲੇਗੀ ਭਾਵੇ ਉਹ ਦੁਨੀਆ ਦਾ ਕੋਈ ਕੋਨਾ ਹੋਵੇ। ਦੂਜੇ ਮੁਲਕਾਂ ਵਿੱਚ ਟਰੱਕ ‘ਤੇ ਜਾਂਦੇ-ਜਾਂਦੇ ਆਡੀਓ ਦੇ ਜ਼ਰੀਏ ਗੁਰਬਾਣੀ ਸੁਣ ਸਕਦੇ ਹਾਂ। ਮਾਨ ਨੇ ਕਿਹਾ ਆਡੀਓ ‘ਤੇ ਇਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਵੀਡੀਓ ‘ਤੇ ਹੈ ਕਿਉਂ ਇਸ ‘ਤੇ ਇਨ੍ਹਾਂ ਦਾ ਕਬਜ਼ਾ ਹੈ।
ਮੇਰੇ 32 ਦੰਦ ਨੇ ਮੇਰੀਆਂ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ
PTC ਸਿਮਰਨ ਨਾਮ ਦੇ ਚੈਨਲ ਨੂੰ ਹੁਣ SGPC ਨੂੰ ਦਿੱਤਾ ਜਾਵੇਗਾ, ਗੱਲ ਫੇਰ ਉੱਥੇ ਹੀ ਰਹੀ ਕਿ ਬਾਦਲਾਂ ਦੇ ਚੈਨਲ ‘ਤੇ ਗੁਰਬਾਣੀ ਦਾ ਪ੍ਰਸਾਰਣ
21 ਜੁਲਾਈ ਤੋਂ ਬਾਅਦ ਤੁਹਾਨੂੰ ਹਰ ਚੈਨਲ ‘ਤੇ ਗੁਰਬਾਣੀ ਸੁਣਨ ਨੂੰ ਮਿਲੇਗੀ
— CM @BhagwantMann pic.twitter.com/5Wh6ZPm3Cq
— AAP Punjab (@AAPPunjab) June 20, 2023
‘PTC ਪੈਸੇ ਕਿਵੇਂ ਕਮਾਉਂਦਾ ਹੈ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ PTC ਕਹਿੰਦਾ ਹੈ ਅਸੀਂ ਫ੍ਰੀ ਟੂ ਏਅਰ ਹਾਂ ਜਦਕਿ ਇਸ ਦੇ ਪਿੱਛੇ ਕਹਾਣੀ ਕੁਝ ਹੋਰ ਹੈ । ਦਰਅਸਲ PTC ਕੋਲ EXCLUSIVE ਅਧਿਕਾਰ ਹਨ । ਕੀ ਮੈਂ ਹੀ ਇਸ ਕੰਟੈਂਟ ਦਾ ਮਾਲਿਕ ਹਾਂ। ਕੈਨੇਡਾ,ਅਮਰੀਕਾ,ਆਸਟ੍ਰੇਲਿਆ ਜੇਕਰ ਤੁਸੀਂ ਗੁਰਬਾਣੀ ਲਗਾਉਣੀ ਹੈ ਤਾਂ ਤੁਹਾਨੂੰ PTC ਦੇ 3 ਤੋਂ 4 ਚੈਨਲਾਂ ਦਾ ਪੈਕੇਜ ਲੈਣਾ ਹੋਵੇਗਾ ਜਿਸ ਦੀ ਕੀਮਤ 54 ਡਾਲਰ ਹੈ। ਹਰ ਸਿੱਖਾਂ ਨੂੰ ਇਹ ਦੇਣਾ ਹੀ ਪੈਂਦਾ ਹੈ ਕਿਉਂਕਿ ਗੁਰਬਾਣੀ ਸੁਣਨੀ ਹੈ। ਇਸ ਨਾਲ ਚੈਨਲ ਦੀ TRP ਵੱਧ ਜਾਂਦੀ ਹੈ,ਜਿਸ ਦੇ ਜ਼ਰੀਏ ਵਿਗਿਆਪਕ ਆਉਂਦੇ ਹਨ । ਇੰਟੈਕਚੂਆਲ ਪ੍ਰਾਪਰਟੀ ਰਾਈਟ ਦੇ ਜ਼ਰੀਏ ਇਹ ਪੈਸੇ ਕਮਾਉਣਾ ਚਾਹੁੰਦੇ ਹਨ । ਮੁੱਖ ਮੰਤਰੀ ਮਾਨ ਨੇ SGPC ਦੇ ਪ੍ਰਧਾਨ ਧਾਮੀ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਗੁਰਬਾਣੀ ਫ੍ਰੀ ਕਰ ਦਿੱਤੀ ਤਾਂ ਕੈਮਰਿਆਂ ਦਾ ਹੜ ਆ ਜਾਵੇਗਾ,ਉਨ੍ਹਾ ਕਿਹਾ ਕੈਮਰੇ 2 ਤੋਂ 3 ਹੀ ਰਹਿਣਗੇ। ਫ੍ਰੀ ਫੀਡ ਦੇ ਜ਼ਰੀਏ ਕੋਈ ਵੀ ਚੈਨਲ ਗੁਰਬਾਣੀ ਟੈਲੀਕਾਸਟ ਕਰ ਸਕਦਾ ਹੈ,ਜਿਵੇਂ ਵਿਧਾਨਸਭਾ ਦੇ ਲਾਈਟ ਟੈਲੀਕਾਸਟ ਦੇ ਲਈ ਚੈਨਲਾਂ ਦੇ ਕੈਮਰੇ ਨਹੀਂ ਹਨ,ਵਿਧਾਨਸਭਾ ਫੀਡ ਚੈਨਲ ਨੂੰ ਦਿੰਦਾ ਹੈ ।
‘ਸੁਪਰੀਮ ਕੋਰਟ ਨੇ ਸਾਨੂੰ ਅਧਿਕਾਰ ਦਿੱਤੇ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੁਪਰੀਮ ਕੋਰਟ ਨੇ ਹਰਿਆਣਾ ਗੁਰਦੁਆਰਾ ਐਕਟ 2014 ਨੂੰ ਮਾਨਤਾ ਦਿੰਦੇ ਹੋਏ SGPC ਦੀ ਪਟੀਸ਼ਨ ਨੂੰ ਡਿਸਮਿਸ ਕਰਦੇ ਹੋਏ ਕਿਹਾ ਸੀ ਕਿ ਸੂਬਾ ਸਰਕਾਰ ਨੂੰ ਅਧਿਕਾਰ ਹੈ ਸੈਕਸ਼ਨ 28 ਅਧੀਨ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ। ਜਿਸ ਵਿੱਚ ਕਿਹਾ ਗਿਆ ਹੈ ਕੌਨਕਰੈਂਟ (Concrete) ਲਿਸਟ ਮੁਤਾਬਿਕ ਸੂਬਾ ਸਰਕਾਰ ਕਾਨੂੰਨ ਬਣਾ ਸਕਦੀ ਹੈ। ਇਹ ਸੂਬਾ ਦਾ ਐਕਟ ਹੈ,ਧਾਮੀ ਸਾਹਿਬ ਵਕੀਲ ਹਨ ਮੈਨੂੰ ਤਾਂ ਉਨ੍ਹਾਂ ‘ਤੇ ਸ਼ੱਕ ਹੈ,SGPC ਆਪ ਹਾਰ ਕੇ ਆਈ ਹੈ ਸੁਪਰੀਮ ਕੋਰਟ ਵਿੱਚ । ਕੌਨਕਰੀਟ ਲਿਸਟ ਮੁਤਾਬਿਕ ਚੈਰੀਟੇਬਲ ਅਤੇ ਧਾਰਮਿਕ ਸੰਸਥਾਵਾਂ ਬਾਰੇ ਸਰਕਾਰ ਫੈਸਲਾ ਲੈ ਸਕਦੀ ਹੈ। 125 A ਜਿਹੜੀ ਅਸੀਂ ਨਵੇਂ ਐਕਟ ਵਿੱਚ ਜੋੜੀ ਹੈ ਉਸ ਮੁਤਾਬਿਕ SGPC ਦੀ ਡਿਊਟੀ ਹੋਵੇਗੀ ਕਿ ਉਹ ਬਿਨਾਂ ਰੋਕ ਟੋਕ ਦੇ ਗੁਰਬਾਣੀ ਦੇ ਲਾਈਟ ਟੈਲੀਕਾਸਟ ਦੀ ਇਜਾਜ਼ਤ ਫ੍ਰੀ ਵਿੱਚ ਸਭ ਨੂੰ ਦੇਵੇ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਵਿਗਿਆਪਨ ਨਹੀਂ ਵਿਖਾਏ ਜਾਣਗੇ। ਸਾਰੇ ਚੈਨਲਾਂ ਨੂੰ ਵੀਡੀਓ ਅਤੇ ਆਡੀਓ ਫ੍ਰੀ ਵਿੱਚ ਦਿੱਤੇ ਜਾਣਗੇ ਜੋ ਵੀ ਇਸ ਨੂੰ ਟੈਲੀਕਾਸਟ ਕਰਨਾ ਚਾਹੁੰਦਾ ਹੈ।
ਬਾਦਲ ਪਰਿਵਾਰ ‘ਤੇ ਤੰਜ
ਸੀਐੱਮ ਮਾਨ ਨੇ ਕਿਹਾ ਮੈਂ ਗੁਰਬਾਣੀ ਦੇ ਫ੍ਰੀ ਪ੍ਰਸਾਰਣ ਦਾ ਐਕਟ ਲੈਕੇ ਆਇਆ ਹਾਂ ਤਾਂ ਮੈਨੂੰ ਕਹਿੰਦੇ ਹਨ ਕਿ ਗੁਰੂ ਘਰ ਨਾਲ ਮੱਥਾ ਨਾ ਲਾਉ,ਅਸੀਂ ਤਾ ਦੂਰੋ ਨਿਸ਼ਾਨ ਸਾਹਿਬ ਵੇਖ ਕੇ ਹੀ ਮੱਥਾ ਟੇਕ ਦਿੰਦੇ ਹਾਂ,ਅਸੀਂ ਕਿਵੇਂ ਮੱਥਾ ਲਾ ਸਕਦੇ ਹਾਂ। ਮੈਂ ਜਦੋਂ ਵੀ ਗੁਰੂ ਘਰ ਜਾਂਦਾ ਹੈ ਹਮੇਸ਼ਾ ਲਾਈਨ ਵਿੱਚ ਲੱਗ ਦਾ ਹਾਂ ਜਦੋਂ ਬਾਦਲ ਪਰਿਵਾਰ ਜਾਂਦਾ ਹੈ ਤਾਂ ਕੀਰਤਨ ਵਾਲੇ ਵੀ ਉੱਠ ਕੇ ਖੜੇ ਹੋ ਜਾਂਦੇ ਹਨ । ਅਸੀਂ ਮੌਕਾ ਵੇਖ ਕੇ ਦਾੜੀ ਨਹੀਂ ਖੋਲ ਦੇ ਹਾਂ,ਇਨ੍ਹਾਂ ਪਤਾ ਹੈ ਸੱਚੇ ਹਾਂ,ਬੰਦਾ ਕੋਈ ਨੁਕਸ ਕੱਢ ਕੇ ਵਿਖਾ ਦੇਵੇ ਤਾਂ ਮਨ ਜਾਵਾਂਗੇ । ਮੈਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਹਨ।