ਬਿਊਰੋ ਰਿਪੋਰਟ : RBI ਨੇ ਨਿਰਦੇਸ਼ ਦਿੱਤੇ ਹਨ ਕਿ ਦੇਸ਼ ਦੇ ਸਾਰੇ ਬੈਂਕਾਂ ਦੀਆਂ ਬਰਾਂਚ ਹੁਣ 31 ਮਾਰਚ ਤੱਕ ਬੰਦ ਨਹੀਂ ਹੋਣਗੀਆਂ,ਯਾਨੀ ਐਤਵਾਰ ਨੂੰ ਵੀ ਬਰਾਂਚ ਵਿੱਚ ਕੰਮ ਹੋਵੇਗਾ ਅਤੇ ਲੋਕ ਆਪਣੇ ਕੰਮ ਕਰਵਾ ਸਕਣਗੇ। ਇਹ ਲੋਕਾਂ ਦੇ ਲਈ ਵੱਡੀ ਰਾਹਤ ਦੀ ਖ਼ਬਰ ਹੈ । 31 ਮਾਰਚ ਤੋਂ ਬਾਅਦ ਲਗਾਤਾਰ 2 ਦਿਨ ਯਾਨੀ 1 ਅਤੇ 2 ਅਪ੍ਰੈਲ ਨੂੰ ਬੈਂਕਾਂ ਵਿੱਚ ਕੰਮਕਾਜ ਨਹੀਂ ਹੋਵੇਗਾ । RBI ਨੇ ਕਿਹਾ ਹੈ ਕਿ 31 ਮਾਰਚ ਨੂੰ ਵਿੱਤ ਸਾਲ 2022-23 ਖਤਮ ਹੋ ਰਿਹਾ ਹੈ। ਸਰਕਾਰ ਨਾਲ ਜੁੜੇ ਸਾਰੇ ਹਿਸਾਬ 31 ਮਾਰਚ ਤੱਕ ਨਿਪਟਾਉਣੇ ਹੋਣਗੇ । ਰਿਜ਼ਰਵ ਬੈਂਕ ਨੇ ਇਸ ਦੇ ਲਈ ਬੈਂਕਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ । RBI ਨੇ ਕਿਹਾ ਹੈ ਕਿ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (NEFT) ਅਤੇ ਰੀਅਲ ਟਾਇਮ ਗਰਾਸ ਸੈਟਰਮੈਂਟ (RTGS) ਸਿਸਟਮ ਦੇ ਜ਼ਰੀਏ ਹੋਣ ਵਾਲੇ ਲੈਣ-ਦੇਣ 31 ਮਾਰਚ ਰਾਤ 12 ਵਜੇ ਤੱਕ ਜਾਰੀ ਰਹੇਗਾ ।
ਸਰਕਾਰੀ ਚੈੱਕ ਦੇ ਕਲੈਕਸ਼ਨ ਲਈ ਸਪੈਸ਼ਲ ਕਲੀਅਰਿੰਗ ਕੰਡਕਟ ਕੀਤੀ ਜਾਵੇਗੀ, ਜਿਸ ਦੇ ਲਈ ਡਿਪਾਰਟਮੈਂਟ ਆਫ ਪੇਮੈਂਟ ਐਂਡ ਸੈਟਲਮੈਂਟ ਸਿਸਟਮ (DPSS) ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ । DPSS RBI ਦੇ ਤਹਿਤ ਆਉਂਦਾ ਹੈ ।
31 ਮਾਰਚ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਕਰੋ
ਜੇਕਰ ਤੁਸੀਂ ਹੁਣ ਤੱਕ ਪੈਨ ਨੂੰ ਆਧਾਰ ਦੇ ਨਾਲ ਲਿੰਕ ਨਹੀਂ ਕੀਤਾ ਹੈ ਤਾਂ 31 ਮਾਰਚ 2023 ਤੱਕ ਕਰ ਲਓ। ਅਜਿਹਾ ਨਹੀਂ ਕਰਨ ‘ਤੇ ਤੁਹਾਡਾ ਪੈਨ ਇਨਐਕਟਿਵ ਹੋ ਜਾਵੇਗਾ । ਸੈਂਟਰਲ ਬੋਰਡ ਆਪ ਡਾਇਰੈਕਟ ਟੈਕਸੇਜ (CBDT) 30 ਜੂਨ 2022 ਦੇ ਬਾਅਦ ਪੈਨ ਨੂੰ ਆਧਾਰ ਦੇ ਨਾਲ ਲਿੰਕ ਕਰਵਾਉਣ ਦੇ ਲਈ 1000 ਰੁਪਏ ਦੀ ਲੇਟ ਫੀਸ ਵਸੂਲ ਰਿਹਾ ਹੈ ।