‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਆੜ੍ਹਤੀਆ ਐਸੋਸਿਏਸ਼ਨ ਵੀ ਕਿਸਾਨੀ ਅੰਦੋਲਨ ਦੇ ਸਮਰਥਨ ਲਈ ਵਿਗਿਆਨ ਭਵਨ, ਦਿੱਲੀ ਪਹੁੰਚੀ ਹੈ। ਆੜ੍ਹਤੀਆ ਐਸੋਸਿਏਸ਼ਨ ਨੇ ਕਿਹਾ ਕਿ ਇਸ ਕਾਨੂੰਨ ਨੇ ਸਭ ਤੋਂ ਜ਼ਿਆਦਾ ਸੱਟ ਪੰਜਾਬ, ਹਰਿਆਣਾ ਦੇ ਮੰਡੀ ਸਿਸਟਮ ਨੂੰ ਮਾਰਨੀ ਹੈ। ਆੜ੍ਹਤੀਆ ਐਸੋਸਿਏਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਅੱਜ ਵੀ ਇਸ ਮਸਲੇ ਦਾ ਹੱਲ ਨਹੀਂ ਕਰਦੀ ਤਾਂ ਅਸੀਂ 1 ਹਜ਼ਾਰ ਬੱਸਾਂ ਦਾ ਪ੍ਰਬੰਧ ਕਰਾਂਗੇ ਅਤੇ ਆੜ੍ਹਤੀਏ, ਕਿਸਾਨ ਅਤੇ ਮਜ਼ਦੂਰ ਹਰ ਰੋਜ਼ ਹਰ ਜ਼ਿਲ੍ਹੇ ਤੋਂ ਬੱਸਾਂ ਦਿੱਲੀ ਲੈ ਕੇ ਆਇਆ ਕਰਨਗੇ। ਹਰ ਰੋਜ਼ 10 ਬੱਸਾਂ ਦਾ ਕਾਫਲਾ ਦਿੱਲੀ ਆਇਆ ਕਰੇਗਾ।
ਆੜ੍ਹਤੀ ਐਸੋਸਿਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕੰਟਰੈਕਟ ਐਕਟ ਨੂੰ ਵਾਪਸ ਲੈਣ ਦੀ ਮੰਗੀ ਵੀ ਕੀਤੀ। ਆੜ੍ਹਤੀਆਂ ਨੇ ਕਿਹਾ ਕਿ ਕਿਸਾਨ ਦਾ ਨੁਕਸਾਨ ਆੜ੍ਹਤੀਆਂ ਦਾ ਨੁਕਸਾਨ ਹੈ। ਇਸ ਕਿਸਾਨੀ ਸੰਘਰਸ਼ ਨੇ ਆੜ੍ਹਤੀ-ਕਿਸਾਨ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ ਹੈ।