‘ਦ ਖ਼ਾਲਸ ਬਿਊਰੋ :ਕੋਰੋਨਾ ਮਹਾਮਾਰੀ ਕਾਰਨ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਹਾਈ ਕੋਰਟ ਵਿੱਚ ਵਰਚੁਅਲ ਸੁਣਵਾਈਆਂ ਹੋਈਆਂ ਹਨ ਪਰ ਹੁਣ ਕੋਰੋਨਾ ਦੀ ਤੀਜੀ ਲਹਿਰ ਦੇ ਖਤਮ ਹੁੰਦਿਆਂ ਹੀ ਸਾਰੇ ਕੇਸਾਂ ਦੀ ਸਰੀਰਕ ਸੁਣਵਾਈ 28 ਮਾਰਚ ਤੋਂ ਹਾਈ ਕੋਰਟ ਵਿੱਚ ਹੋਵੇਗੀ। ਚੀਫ਼ ਜਸਟਿਸ ਰਵੀਸ਼ੰਕਰ ਝਾਅ ਨੇ ਇਹ ਹੁਕਮ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਕੋਰੋਨਾ ਦੇ ਮਾਮਲਿਆਂ ‘ਚ ਆਈ ਗਿਰਾਵਟ ਤੋਂ ਬਾਅਦ ਦਿੱਤਾ ਹੈ। ਨਵੇਂ ਹੁਕਮਾਂ ਅਨੁਸਾਰ 28 ਮਾਰਚ ਤੋਂ ਕਿਸੇ ਵੀ ਕੇਸ ਦੀ ਸੁਣਵਾਈ ਵਰਚੁਅਲ ਨਹੀਂ ਹੋਵੇਗੀ ਤੇ 28 ਮਾਰਚ ਤੋਂ ਪੋਰਟਲ ਨੂੰ ਬੰਦ ਰੱਖ ਕਰ ਦਿੱਤਾ ਜਾਵੇਗਾ।ਹਾਈਕੋਰਟ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਮਾਮਲੇ ਵਿੱਚ ਅਦਾਲਤ ਦੇ ਹੁਕਮਾਂ ਤੋਂ ਬਿਨਾਂ ਪਟੀਸ਼ਨਕਰਤਾ ਪੇਸ਼ ਨਹੀਂ ਹੋਵੇਗਾ। ਉਸ ਦਾ ਵਕੀਲ ਪੇਸ਼ ਹੋਵੇਗਾ। ਤੇ ਅਦਾਲਤ ਵਿੱਚ ਹਰ ਕਿਸੇ ਲਈ ਫੇਸ ਮਾਸਕ ਜਰੂਰੀ ਹੋਵੇਗਾ।
![](https://khalastv.com/wp-content/uploads/2022/03/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-2022-03-25T105711.999.jpg)