ਪੰਜਾਬ ਪੁਲਿਸ ਦੇ ਇਨਪੁਟ ਦੇ ਨਾਲ ਗੁਜਰਾਤ ਦੇ ਮੁਦਰਾ ਪੋਰਟ ਤੋਂ 75 ਕਿੱਲੋ ਹੈਰੋਈਨ ਬਰਾਮਦ
‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਨੇ ਡਰੱ ਗ ਖਿਲਾ ਫ਼ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇੱਕ ਹਜ਼ਾਰ ਕਿਲੋਮੀਟਰ ਦੂਰ ਪੰਜਾਬ ਪੁਲਿਸ ਨੇ ਗੁਜਰਾਤ ਪੁਲਿਸ ਦੀ ਮਦਦ ਨਾਲ 75 ਕਿੱਲੋਂ ਹੈਰੋਈਨ ਮੁੰਦਰਾ ਪੋਰਟ ਤੋਂ ਜ਼ਬਤ ਕੀਤੀ ਹੈ। ਇਸ ਡਰੱ ਗ ਨੂੰ ਪੰਜਾਬ ਦੇ ਮਲੇਰਕੋਟਲਾ ਭੇਜਿਆ ਜਾਣਾ ਸੀ। ਡ ਰੱਗ ਦੇ ਇਸ ਕਨਸਾਇਨਮੈਂਟ ਦਾ ਇਨਪੁਟ ਪੰਜਾਬ ਪੁਲਿਸ ਕੋਲ ਸੀ ਫੌਰਨ ਕੇਂਦਰੀ ਏਜੰਸੀਆਂ ਅਤੇ ਗੁਜਰਾਤ ਪੁਲਿਸ ਨਾਲ ਇਸ ਨੂੰ ਸ਼ੇਅਰ ਕੀਤਾ ਗਿਆ ਅਤੇ ਤਾਲਮੇਲ ਦੇ ਜ਼ਰੀਏ 75 ਕਿੱਲੋਂ ਡਰੱਗ ਫੜੀ ਗਈ, ਪੰਜਾਬ ਪੁਲਿਸ ਹੁਣ ਉਸ ਸ਼ਖ਼ਸ ਦੀ ਤਲਾਸ਼ ਕਰ ਰਹੀ ਹੈ ਜਿਸ ਨੂੰ ਹੈਰੋਈਨ ਦੀ ਡਿਲੀਵਰੀ ਹੋਣੀ ਸੀ।
ਇਸ ਤਰ੍ਹਾਂ ਹੈਰੋਈਨ ਛੁਪਾਈ ਗਈ ਸੀ
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਦੱਸਿਆ ਕਿ UAE ਤੋਂ ਪੰਜਾਬ ਨੂੰ ਹੈਰੋਇਨ ਦੀ ਤਸਕਰੀ ਬਾਰੇ ਵਿਸ਼ੇਸ਼ ਖੁਫੀਆ ਸੂਚਨਾ ਮਿਲੀ ਸੀ। ਮੁੰਦਰਾ ਬੰਦਰਗਾਹ ਵਿਖੇ ਇੱਕ ਕੰਟੇਨਰ ਵਿੱਚੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਨਸ਼ੀਲੇ ਪਦਾਰਥ ਨੂੰ ਇੱਕ ਗੱਤੇ ਦੀ ਪਾਈਪ ਦੀ ਵਰਤੋਂ ਕਰਕੇ ਬਿਨਾਂ ਸਿਲਾਈ ਕੀਤੇ ਕੱਪੜਿਆਂ ਦੇ ਇੱਕ ਡੱਬੇ ਵਿੱਚ ਛੁਪਾ ਕੇ ਰੱਖਿਆ ਗਿਆ ਸੀ । ਜਿਸ ਨੂੰ ਇੱਕ ਵੱਡੇ ਪਲਾਸਟਿਕ ਪਾਈਪ ਦੁਆਰਾ ਅੱਗੇ ਛੁਪਾਇਆ ਗਿਆ ਸੀ। ਕੰਟੇਨਰ UAE ਦੇ ਜੇਬਲ ਅਲੀ ਬੰਦਰਗਾਹ ਤੋਂ ਲੋਡ ਕੀਤਾ ਗਿਆ ਸੀ ਅਤੇ ਮਾਲੇਰਕੋਟਲਾ ਲਈ ਬੁੱਕ ਕੀਤਾ ਗਿਆ ਸੀ।
ਮੁੱਢਲੀ ਜਾ ਚ ਦੌਰਾਨ ਡੀਜੀਪੀ ਨੇ ਦੱਸਿਆ ਕਿ ਕੰਟੇਨਰ ਦੇ ਪੰਜਾਬ ਨਾਲ ਸਬੰਧ ਸਥਾਪਤ ਹੋਣ ਕਾਰਨ ਇਹ ਖੇਪ ਪੰਜਾਬ ਦੇ ਰਸਤੇ ਕਿਸੇ ਹੋਰ ਥਾਂ ਪਹੁੰਚਾਈ ਜਾਣੀ ਸੀ। ਪੰਜਾਬ ਪੁਲਿਸ ਨੂੰ ਜਿਵੇਂ ਹੀ ਇਨਪੁਟ ਮਿਲੇ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ SAS ਨਗਰ ਨੇ ਤੁਰੰਤ ਪੁਲਿਸ ਟੀਮਾਂ ਨੂੰ ਗੁਜਰਾਤ ਭੇਜਿਆ ਅਤੇ ਮੁੰਦਰਾ ਬੰਦਰਗਾਹ ‘ਤੇ ਤਾਇਨਾਤ ਕੀਤਾ। ਕੇਂਦਰੀ ਏਜੰਸੀ ਅਤੇ ATS ਗੁਜਰਾਤ ਦੇ ਤਾਲਮੇਲ ਵਿੱਚ ਕਸਟਮ ਦੀ ਮਦਦ ਨਾਲ ਮੁੰਦਰਾ ਬੰਦਰਗਾਹ ‘ਤੇ ਤਲਾਸ਼ੀ ਲਈ ਗਈ ਸੀ, ਕੰਟੇਨਰ ਨੂੰ ਖੋਲ੍ਹਿਆ ਗਿਆ ਅਤੇ 75 ਕਿਲੋ ਹੈਰੋਇਨ ਦੀ ਵੱਡੀ ਬਰਾਮਦਗੀ ਕੀਤੀ ਗਈ।