ਬਿਊਰੋ ਰਿਪੋਰਟ : ਪੰਜਾਬ ਵਿੱਚ ਸ਼ੁੱਕਰਵਾਰ ਨੂੰ ਸਰਕਾਰੀ,ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ । ਤਕਰੀਬਨ ਸਾਰੇ ਜ਼ਿਲ੍ਹਿਆ ਦੇ ਡੀਸੀ ਨੇ ਆਪੋ-ਆਪਣੇ ਪੱਧਰ ‘ਤੇ ਛੁੱਟੀ ਦਾ ਐਲਾਨ ਕੀਤਾ ਹੈ । ਇਹ ਛੁੱਟੀ ਗਣਰਾਜ ਦਿਹਾੜੇ ਨੂੰ ਲੈਕੇ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਿਆ ਨੇ ਗਣਰਾਜ ਦਿਹਾੜੇ ਦੇ ਮੌਕੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿਸਾ ਲਿਆ ਸੀ । ਇਸ ਦੇ ਲਈ ਸਾਰੇ ਬੱਚਿਆਂ ਨੂੰ 27 ਜਨਵਰੀ ਨੂੰ ਛੁੱਟੀ ਦਿੱਤੀ ਗਈ ਹੈ।
ਸੂਬਾ ਪੱਧਰ ‘ਤੇ ਛੁੱਟੀ ਦਾ ਐਲਾਨ ਨਹੀਂ
ਤੁਹਾਨੂੰ ਦੱਸ ਦੇਈਏ ਕੀ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਨਹੀਂ ਕੀਤਾ ਹੈ। ਬਲਕਿ ਸਾਰੇ ਜ਼ਿਲਿਆਂ ਦੇ ਡੀਸੀ ਵੱਲੋਂ ਸਥਾਨਕ ਪੱਧਰ ‘ਤੇ ਛੁੱਟੀ ਦੇਣ ਦਾ ਫੈਸਲਾ ਲਿਆ ਗਿਆ ਹੈ। ਡਿਪਟੀ ਕਮਿਸ਼ਨਰਾਂ ਨੇ ਸਾਫ ਕੀਤਾ ਕੀ ਛੁੱਟੀ ਸਿਰਫ ਸਕੂਲ ਵਿੱਚ ਹੀ ਹੈ । ਦਫਤਰ ਵਿੱਚ ਛੁੱਟੀ ਦਾ ਉਨ੍ਹਾਂ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ । ਐਸ.ਏ.ਐਸ ਨਗਰ, ਮੋਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕ ਜੈਨ ਵੱਲੋਂ ਜ਼ਿਲ੍ਹੇ ਵਿੱਚ ਗਣਤੰਤਰ ਦਿਵਸ ਸਮਾਗਮਾਂ ਵਿੱਚ ਭਾਗ ਲੈਣ ਵਾਲੇ ਜ਼ਿਲ੍ਹੇ ਦੇ ਸਕੂਲਾਂ ਵਿੱਚ 27 ਜਨਵਰੀ ਨੂੰ ਛੁੱਟੀ ਐਲਾਨੀ ਕੀਤਾ ਗਿਆ ਹੈ । ਉਧਰ ਚੰਡੀਗੜ੍ਹ ਵਿੱਚ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ । ਪਰ ਇੱਥੇ ਵੱਖ ਦਿਨ ਛੁੱਟੀ ਹੈ ।
ਚੰਡੀਗੜ੍ਹ ਵਿੱਚ ਵੀ ਛੁੱਟੀ
ਚੰਡੀਗੜ੍ਹ ਦੇ ਪ੍ਰਸ਼ਾਸਕ ਡਾਕਟਰ ਧਰਮਪਾਲ ਨੇ ਐਲਾਨ ਕੀਤਾ ਹੈ ਕੀ ਚੰਡੀਗੜ੍ਹ ਵਿੱਚ 28 ਜਨਵਰੀ ਨੂੰ ਸਕੂਲ ਬੰਦ ਰਹਿਣਗੇ । ਉਹ ਚੰਡੀਗੜ੍ਹ ਵਿੱਚ ਗਣਰਾਜ ਦਿਹਾੜੇ ਦੀ ਪਰੇਡ ਦੌਰਾਨ ਮੁੱਖ ਮਹਿਮਾਨ ਸਨ । ਉਨ੍ਹਾਂ ਨੇ ਉੱਥੇ ਹੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ । ਦਰਅਸਲ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਗਣਰਾਜ ਦਿਹਾੜੇ ਦਾ ਪ੍ਰੋਗਰਾਮ ਹੁੰਦਾ ਹੈ । ਇਸ ਮੌਕੇ ਵੱਡੀ ਗਿਣਤੀ ਵਿੱਚ ਬੱਚੇ ਹਿਸਾ ਲੈਂਦੇ ਹਨ। ਲੰਮੇ ਵਕਤ ਤੋਂ ਅਭਿਆਸ ਅਤੇ 26 ਜਨਵਰੀ ਨੂੰ ਫਾਈਨਲ ਪਰਫਾਰਮੈਂਸ ਤੋਂ ਬਾਅਦ ਬੱਚੇ ਥੱਕ ਜਾਂਦੇ ਹਨ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਅਗਲੇ ਦਿਨ ਅਰਾਮ ਦਿੱਤਾ ਜਾਂਦਾ ਹੈ।
ਦੇਸ਼ ਦੇ 74ਵੇਂ ਗਣਤੰਤਰ ਦਿਵਸ ( 74th Republic Day ) ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ( CM Bhagwant Singh Mann ) ਨੇ ਪਹਿਲੀ ਵਾਰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਤਿਰੰਗਾ ਝੰਡਾ ਲਹਿਰਾਇਆ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ 90% ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਹਨ।ਉਨਾਂ ਨੇ ਕਿਹਾ ਕਿ ਅੱਜ ਦੇਸ਼ ਜਿਸ ਮੁਕਾਮ ‘ਤੇ ਹੈ ਜਾਂ ਅਸੀਂ ਅੱਜ ਆਪਣੀ ਆਜ਼ਾਦੀ ਨੂੰ ਮਾਣ ਰਹੇ ਹਾਂ ਤਾਂ ਉਹ ਸਿਰਫ ਉਨ੍ਹਾਂ ਸ਼ਹੀਦਾਂ ਦੀ ਵਜ੍ਹਾ ਕਰਕੇ ਜਿਨਾਂ ਨੇ ਦੇਸ਼ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਸ ਕਰਕੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਸਾਰਿਆਂ ਨੂੰ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ। ਜੇਕਰ ਅੱਜ ਸੂਬੇ ਦੇ DC, SSP, MLA, MP, CM ਅਤੇ PM ਹਨ ਤਾਂ ਸਿਰਫ ਸ਼ਹੀਦਾਂ ਦੀ ਬਦੌਲਤ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸ਼ਹੀਦਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ ਤਾਂ ਅੱਜ ਦੇਸ਼ ਗੁਲਾਮ ਹੁੰਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 90 ਫੀਸਦੀ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਅੱਜ ਵੀ ਦੇਸ਼ ਦੀ ਸਰਹੱਦ ‘ਤੇ ਪੰਜਾਬੀ ਪਹਿਲੇ ਮੋਰਚੇ ‘ਤੇ ਖੜ੍ਹੇ ਹਨ। ਇਸੇ ਕਰਕੇ ਪੰਜਾਬ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਅਤੇ ਇਨਕਲਾਬ ਲਈ ਜਾਣਿਆ ਜਾਂਦਾ ਹੈ। ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਪੰਜਾਬ ਅੱਗੇ ਆਇਆ। ਆਜ਼ਾਦੀ ਸੰਗਰਾਮ ਦੌਰਾਨ ਬਹੁਤ ਸਾਰੇ ਪੰਜਾਬੀਆਂ ਨੇ ਦੇਸ਼ ਲਈ ਆਪਣੀ ਜਵਾਨੀ ਕੁਰਬਾਨ ਕੀਤੀ। ਉਨ੍ਹਾਂ ਭਗਤ ਸਿੰਘ ਦੀ ਕੁਰਬਾਨੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਮਨੁੱਖ ਆਪਣੇ ਸਾਲਾਂ ਤੋਂ ਨਹੀਂ, ਸਗੋਂ ਆਪਣੇ ਵਿਚਾਰਾਂ ਕਰਕੇ ਮਹਾਨ ਬਣਦਾ ਹੈ।