Others

‘ਕਸ਼ਮੀਰ ਫਾਈਲ’ ਰਿਲੀਜ਼ !’Punjab 95′ ‘ਤੇ 21 ਕੱਟ ਕਿਉ ?

ਬਿਉਰੋ ਰਿਪੋਰਟ : ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ‘ਤੇ ਬਣੀ ਫਿਲਮ ‘Punjab 95’ ਜਿਸ ਦਾ ਪਹਿਲਾਂ ਨਾਂ ‘ਘੱਲੂਘਾਰਾ’ ਸੀ ਉਸ ਵਿੱਚ ਸੈਂਸਰ ਬੋਰਡ ਵੱਲੋਂ ਲਗਾਏ ਕੱਟਾਂ ਦਾ ਅਕਾਲੀ ਦਲ ਨੇ ਕਰੜਾ ਵਿਰੋਧ ਕੀਤਾ ਹੈ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੈਂਸਲ ਬੋਰਡ ਦੇ ਵੱਲੋਂ ਲਗਾਏ ਗਏ 21 ਕੱਟਾਂ ਦੇ ਨਾਲ ਫਿਲਮ ਦੇ ਅੰਦਰ ਦੀ ਕਹਾਣੀ ਮਰ ਜਾਵੇਗੀ । ਉਨ੍ਹਾਂ ਕਿਹਾ ‘ਪੰਜਾਬ 95’ ਵਿੱਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਉਸ ਵੇਲੇ ਦੀ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਸੀ। ਸੁਖਬੀਰ ਬਾਦਲ ਨੇ ਕਿਹਾ ਇਹ ਫਿਲਮ ਅਦਾਲਤ ਦੇ ਦਸਤਾਵੇਜ਼ ‘ਤੇ ਅਧਾਰਤ ਹੈ । ਸੈਸ਼ਰ ਬੋਰਡ ਬੇਵਜ੍ਹਾ ਕੱਟ ਲੱਗਾ ਕੇ ਉਸ ਵੇਲੇ ਦੀ ਸਰਕਾਰ ਦੇ ਜ਼ੁਲਮਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਨੇ ਪੁਲਿਸ ਦੀ ਕਸਟੱਡੀ ਵਿੱਚ ਹੋਣ ਵਾਲੇ ਕਤਲ ਨੂੰ ਉਜਾਗਰ ਕੀਤਾ ਸੀ । ਅਕਾਲੀ ਦਲ ਦੇ ਪ੍ਰਧਾਨ ਨੇ ਇਲਜ਼ਾਮ ਲਗਾਇਆ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਸਿੱਖਾਂ ‘ਤੇ ਬਣਨ ਵਾਲੀ ਫਿਲਮਾਂ ਨੂੰ ਲੈਕੇ ਸੈਸ਼ਰ ਬੋਰਡ ਅਲਗ ਸੋਚ ਰੱਖ ਦਾ ਹੈ । ਸੁਖਬੀਰ ਸਿੰਘ ਬਾਦਲ ਨੇ ਕਿਹਾ ਇਸੇ ਸੈਂਸਰ ਬੋਰਡ ਨੇ ਕਸ਼ਮੀਰ ਫਾਈਲ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਨੇ ਕਸ਼ਮੀਰੀ ਪੰਡਤਾਂ ‘ਤੇ ਹੋਏ ਜ਼ੁਲਮ ਬਾਰੇ ਦੱਸਿਆ ਸੀ । ਯਾਨੀ ਸਾਫ ਹੈ ਕਿ ਬੋਰਡ ਨਿਰਪੱਖ ਨਹੀਂ ਹੈ । ਸੁਖਬੀਰ ਸਿੰਘ ਬਾਦਲ ਨੇ ਸੈਂਸਰ ਬੋਰਡ ਨੂੰ ਕਿਹਾ ਉਹ ਸਾਰੇ ਕੱਟ ਨੂੰ ਵਾਪਸ ਲਏ ਅਤੇ ਫਿਲਮ ਨੂੰ ਉਸ ਦੇ ਅਸਲੀ ਰੂਪ ਵਿੱਚ ਰਿਲੀਜ਼ ਹੋਣ ਦੇਣ ਤਾਂਕੀ ਸਿੱਖ ਭਾਈਚਾਰੇ ਖਿਲਾਫ ਹੋਣ ਜ਼ੁਲਮ ਦੀ ਕਹਾਣੀ ਨੂੰ ਦਬਾਇਆ ਨਾ ਜਾਵੇ।

ਪਿਛਲੇ ਮਹੀਨੇ ਸੈਂਸਰ ਬੋਰਡ ਨੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਅਰਜੁਨ ਰਾਮਪਾਲ ਦੀ ਫਿਲਮ ‘Punjab 95’ ਵਿੱਚ 21 ਕੱਟ ਲਗਾਏ ਹਨ। ਕੇਂਦਰੀ ਫਿਲਮ ਪ੍ਰਸਾਰਨ ਬੋਰਡ ਨੇ ਇਨ੍ਹੇ ਸਾਰੇ ਕੱਟ ਦੇ ਨਾਲ ਫਿਲਮ ਨੂੰ U/A ਜਾਂ U ਸਰਟੀਫਿਕੇਟ ਦਿੰਦਾ ਹੈ । ਇਸ ਫਿਲਮ ਦੇ ਪ੍ਰੋਡੂਸਰ ਰਾਨੀ ਸਕਰੂਵਾਲਾ ਦੀ ਕੰਪਨੀ USVP ਮੂਵੀਜ਼ ਨੇ ਕੱਟ ਦੇ ਖਿਲਾਫ਼ ਬਾਂਬੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ । ਫਿਲਮ ਨੂੰ ਪਿਛਲੇ ਸਾਲ ਦਸੰਬਰ ਵਿੱਚ ਸਰਟੀਫਿਕੇਟ ਦੀ ਮਨਜ਼ੂਰੀ ਲਈ ਭੇਜਿਆ ਗਿਆ ਸੀ । ਜੁਲਾਈ ਦੇ ਅਖੀਰਲੇ ਹਫਤੇ ਫਿਲਮ PUNJAB 95 ਨੂੰ ਟੋਰੰਟੋ ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ਵਿਖਾਇਆ ਗਿਆ ਸੀ ।

ਜਸਵੰਤ ਸਿੰਘ ਖਾਲੜਾ ‘ਤੇ ਬਣੀ ਹੈ ਫਿਲਮ

ਫਿਲਮ ‘Punjab 95’ ਦਾ ਡਾਇਰੈਕਸ਼ਨ ਹਨੀ ਤ੍ਰੇਹਾਨ ਨੇ ਕੀਤਾ ਹੈ । ਇਹ ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਹੈ । ਖਾਲੜਾ ਪੰਜਾਬ ਵਿੱਚ 1980 ਤੋਂ 1990 ਦੇ ਦਹਾਕੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੇ ਖਿਲਾਫ਼ ਸਭ ਤੋਂ ਮਜ਼ਬੂਤ ਆਵਾਜ਼ ਸਨ । ਉਹ ਅੰਮ੍ਰਿਤਸਰ ਵਿੱਚ ਇੱਕ ਬੈਂਕ ਦੇ ਮੈਨੇਜਰ ਸਨ। ਉਨ੍ਹਾਂ ਨੇ 1984 ਅਤੇ ਖਾੜਕੂਵਾਦ ਦੇ ਦੌਰ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਐਨਕਾਉਂਟਰ ਨੂੰ ਲੈਕੇ ਸਵਾਲ ਚੁੱਕੇ ਸਨ । ਉਨ੍ਹਾਂ ਦੀ ਜਥੇਬੰਦੀ ਨੇ ਪੰਜਾਬ ਵਿੱਚ ਤਕਰੀਬਨ 25 ਹਜ਼ਾਰ ਲੋਕਾਂ ਦੀ ਨਜਾਇਜ਼ ਤਰੀਕੇ ਨਾਲ ਹੋਈ ਮੌਤ ਦਾ ਖੁਲਾਸਾ ਕੀਤਾ ਸੀ। ਇੱਥੋਂ ਤੱਕ ਪੁਲਿਸ ਨੇ ਆਪਣੇ ਵੀ 2000 ਲੋਕਾਂ ਦਾ ਕਤਲ ਕਰਵਾ ਦਿੱਤਾ ਸੀ ਜੋ ਉਨ੍ਹਾਂ ਦੇ ਕੰਮਾਂ ਵਿੱਚ ਸਹਿਯੋਗ ਨਹੀਂ ਕਰਦੇ ਸਨ।

ਗਾਇਡਲਾਇੰਸ ਦੇ ਮੁਤਾਬਿਕ

ਖਾਲੜਾ ਸਤੰਬਰ 1995 ਵਿੱਚ ਲਾਪਤਾ ਹੋ ਗਏ, ਆਖਿਰੀ ਵਾਰ ਉਨ੍ਹਾਂ ਨੂੰ ਆਪਣੇ ਘਰ ਦੇ ਸਾਹਮਣੇ ਕਾਰ ਸਾਫ ਕਰਦੇ ਹੋਏ ਵੇਖਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ 6 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਗਿਆ ਸੀ। CBFC ਦੇ ਮੁਤਾਬਿਕ ਫਿਲਮ ਸੰਵੇਦਨਸ਼ੀਲ ਹੈ ਅਤੇ ਫਿਲਮ ਦੇ ਸੀਨ ਅਤੇ ਡਾਇਲਾਗ ਗਾਈਡਲਾਈਨ ਦੇ ਮੁਤਾਬਿਕ ਕੱਟੇ ਗਏ ਹਨ । ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਹਟਾਏ ਗਏ ਡਾਇਲਾਗ ਅਤੇ ਸੀਨ ਹਿੰਸਾ ਅਤੇ ਸਿੱਖ ਨੌਜਵਾਨਾਂ ਨੂੰ ਭੜਕਾ ਸਕਦੇ ਹਨ । ਇਸ ਲਈ ਇਨ੍ਹਾਂ ਨੂੰ ਹਟਾਇਆ ਗਿਆ ਹੈ ।