ਬਿਉਰੋ ਰਿਪੋਰਟ – ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ । ਪ੍ਰੀਖਿਆ ਵਿੱਚ 2 ਲੱਖ 90 ਹਜ਼ਾਰ 471 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ । ਇੰਨਾਂ ਵਿੱਚੋਂ 2 ਲੱਖ 82 ਹਜ਼ਾਰ 627 ਨੇ ਪ੍ਰੀਖਿਆ ਪਾਸ ਕੀਤੀ । ਪ੍ਰੀਖਿਆ ਦਾ ਨਤੀਜਾ 97.30 ਫੀਸਦੀ ਰਿਹਾ । ਹੁਸ਼ਿਆਰਪੁਰ ਦੇ ਪੁਨੀਤ ਨੇ 100 ਫੀਸਦੀ ਅੰਕ ਲੈ ਕੇ ਟਾਪ ਕੀਤਾ । ਜਦਕਿ 2 ਹੋਰ ਥਾਵਾਂ ‘ਤੇ ਧੀਆਂ ਰਹੀਆਂ ।
100 ਫੀਸਦੀ ਅੰਕ ਲੈਣ ਵਾਲੇ ਪੁਨੀਤ ਵਰਮਾ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ ਮਾਡਲ ਟਾਊਨ ਦਾ ਵਿਦਿਆਰਥੀ ਹੈ । ਜਦਕਿ ਸੰਤ ਮੋਹਨ ਦਾਸ ਮੈਮੋਰੀਅਲ ਸੈਕੰਡਰ ਸਕੂਲ ਦੀ ਨਵਜੌਤ ਕੌਰ ਨੇ ਵੀ 100 ਫੀਸਦੀ ਅੰਕ ਹਾਸਲ ਕਰਕੇ ਦੂਜੀ ਥਾਂ ਹਾਸਲ ਕੀਤੀ ਹੈ । ਜਦਕਿ ਅੰਮ੍ਰਿਤਸਰ ਦੀ ਹੀ ਨਵਜੋਤ ਕੌਰ ਨਾਂਅ ਦੀ ਹੀ ਵਿਦਿਆਰਥਣ ਨੇ 99.83 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਬਰਾਬਰ ਅੰਕ ਪ੍ਰਾਪਤ ਕਰਨ ‘ਤੇ ਛੋਟੀ ਉਮਰ ਵਾਲੇ ਪ੍ਰੀਖਿਆਰਥੀ ਨੂੰ ਮੈਰਿਟ ਵਿੱਚ ਉੱਚ ਸਥਾਨ ਪ੍ਰਦਾਨ ਕੀਤਾ ਗਿਆ ਹੈ।
8ਵੀਂ ਦੇ ਬੋਰਡ ਨਤੀਜੇ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ‘ਤੇ ਅਪਲੋਡ ਕੀਤੇ ਗਏ ਹਨ। ਜੋ ਵਿਦਿਆਰਥੀ ਪ੍ਰਮੋਟ ਨਹੀਂ ਹੋ ਸਕੇ ਉਨ੍ਹਾਂ ਦੇ ਲਈ ਕੰਪਾਰਟਮੈਂਟ ਦੀ ਪ੍ਰੀਖਿਆ ਜੂਨ 2025 ਵਿੱਚ ਰੱਖੀ ਗਈ ਹੈ । ਜਿਸ ਦੇ ਲਈ ਸਬੰਧਿਤ ਵਿਦਿਆਰਥੀ ਵੱਖ ਤੋਂ ਫਾਰਮ ਭਰਨਗੇ ।