ਬਿਉਰੋ ਰਿਪੋਰਟ – ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਪੁਲਿਸ ਥਾਣਿਆਂ ‘ਤੇ ਹੋ ਰਹੇ ਹਮਲਿਆਂ ਤੋਂ ਮਗਰੋਂ ਪੰਜਾਬ ਪੁਲਿਸ ਨੇ ਰਣਨੀਤੀ ਤਿਆਰ ਕੀਤੀ ਹੈ । ਇਸ ਦੇ ਲਈ 78 ਥਾਣਿਆਂ ਅਤੇ ਚੌਂਕੀਆਂ ਦੀ ਚੋਣ ਕੀਤੀ ਗਈ ਹੈ । ਇੰਨਾਂ ਸਾਰੇ ਥਾਣਿਆਂ ਦੀ ਚਾਰਦੀਵਾਰੀ ਕੀਤੀ ਜਾਵੇਗੀ ਅਤੇ ਨਾਲ ਹੀ ਕੰਢਿਆਲੀ ਤਾਰਾਂ ਲਗਾਇਆ ਜਾਣਗੀਆਂ
ਪੁਲਿਸ ਦੇ ਸੂਤਰਾਂ ਮੁਤਾਬਿਕ ਜਿਹੜੀ ਬਿਲਡਿੰਗ ਸੁਰੱਖਿਅਤ ਨਹੀਂ ਹੈ ਉਸ ਨੂੰ ਢਾਅ ਦਿੱਤਾ ਜਾਵੇਗਾ ਤਾਂਕੀ ਕੋਈ ਨੁਕਸਾਨ ਨਾ ਪਹੁੰਚੇ । ਇਹ ਸਾਰਾ ਕੰਮ 4 ਮਹੀਨੇ ਵਿੱਚ ਪੂਰਾ ਹੋਵੇਗਾ । ਇਸ ‘ਤੇ ਕੰਮ ਸ਼ੁਰੂ ਹੋ ਜਾਵੇਗਾ ।
ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਅੰਮ੍ਰਿਤਸਰ,ਗੁਰਦਾਸਪੁਰ,ਨਵਾਂ ਸ਼ਹਿਰ ਪੁਲਿਸ ਚੌਂਕੀ ਵਿੱਚ ਧਮਾਕੇ ਹੋਏ ਸੀ । ਜਿਸ ਦੇ ਬਾਅਦ ਪੁਲਿਸ ਮੁਸਤੈਦ ਹੋ ਗਈ, ਪੁਲਿਸ ਸਟੇਸ਼ਨਾਂ ‘ਤੇ ਹਮਲੇ ਦੇ ਬਾਅਦ ਪੁਲਿਸ ਨੇ ਸਰਕਾਰੀ ਇਮਾਰਤਾਂ ਅਤੇ ਥਾਣਿਆਂ ਦੀ ਸੁਰੱਖਿਆ ਵਿੱਚ ਬਦਲਾਅ ਕੀਤਾ ਹੈ । ਸਾਰੇ ਪੁਲਿਸ ਥਾਣਿਆ ਵਿੱਚ ਆਰਜੀ ਜਾਲੀ ਅਤੇ ਹਰੇ ਰੰਗ ਦੀ ਚਾਦਰ ਲਗਾਈ ਗਈ ਹੈ ਤਾਂਕੀ ਬਾਹਰ ਤੋਂ ਜੇਕਰ ਕੋਈ ਚੀਜ਼ ਅੰਦਰ ਸੁੱਟੀ ਜਾਂਦੀ ਹੈ ਤਾਂ ਪਹੁੰਚ ਨਾ ਸਕੇ । ਰਾਤ ਦੇ ਸਮੇਂ ਪੈਟਰੋਲਿੰਗ ਵਧਾਈ ਗਈ ਹੈ ।
DSP ਪੱਧਰ ਦੇ ਅਧਿਕਾਰੀ ਨੂੰ ਜ਼ਿੰਮਾ ਸੌਂਪਿਆ ਗਿਆ ਹੈ ਤਾਂਕੀ ਰਾਤ ਨੂੰ ਖਾਸ ਚੈਕਿੰਗ ਕੀਤੀ ਜਾਵੇ । ਇਸ ਦੇ ਇਲਾਵਾ ਸੀਨੀਅਰ ਅਫਸਰਾਂ ਨੂੰ ਵੀ ਫੀਲਡ ਵਿੱਚ ਐਕਟਿਵ ਕੀਤਾ ਗਿਆ ਹੈ । ਪੁਲਿਸ ਅਤੇ ਲੋਕਾਂ ਦਾ ਤਾਲਮੇਲ ਵਧਾਉਣ ਤੇ ਫੋਕਰ ਕੀਤਾ ਜਾ ਰਿਹਾ ਹੈ ਤਾਂਕੀ ਉਨ੍ਹਾਂ ਤੱਕ ਫੌਰਨ ਇਤਲਾਹ ਪਹੁੰਚਾਈ ਜਾਵੇ । ਬਾਰਡਰ ਇਲਾਕਿਆਂ ਦੇ ਥਾਣਿਆਂ ਵਿੱਚ SHO ਨੂੰ ਮਾਰਡਨ ਗੱਡੀਆਂ ਦਿੱਤੀਆਂ ਗਈਆਂ ਹਨ । DGP ਗੌਰਵ ਯਾਦਵ ਨੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਸੀ । ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਕਹਿ ਚੁੱਕੇ ਹਨ ਕਿ ਪਾਕਿਸਤਾਨ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ।