ਬਿਉਰੋ ਰਿਪੋਰਟ : ਬੀਜੇਪੀ ਤੋਂ ਕਾਂਗਰਸ ਵਿੱਚ ਘਰ ਵਾਪਸੀ ਕਰਨ ਵਾਲੇ ਸਾਬਕਾ ਕੈਬਨਿਟ ਮੰਤਰੀਆਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ । ਜਿਹੜੇ ਆਗੂ ਪਿਛਲੇ ਸਾਲ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਸਨ, ਉਨ੍ਹਾਂ ਆਗੂਆਂ ਨੂੰ ਸੁਰੱਖਿਆ ਦਿੱਤੀ ਗਈ ਸੀ ਪਰ ਇੱਕ ਸਾਲ ਬਾਅਦ ਹੁਣ ਸੁਰੱਖਿਆ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਹਨ । ਕੇਂਦਰੀ ਗ੍ਰਹਿ ਮੰਤਰਾਲੇ ਨੇ ਹੁਕਮਾਂ ਤੋਂ ਬਾਅਦ ਇਹ ਬਦਲਾਅ ਕੀਤਾ ਗਿਆ ਹੈ ।
ਉਨ੍ਹਾਂ ਮੁਤਾਬਿਕ ਤਕਰੀਬਨ 40 ਬੀਜੇਪੀ ਆਗੂਆਂ ਦੀ ਸੁਰੱਖਿਆ ਘਟਾਈ ਗਈ ਹੈ । ਉਨ੍ਹਾਂ ਦੀ ‘Y’ ਕੈਟਾਗਰੀ ਦੀ ਸੁਰੱਖਿਆ ਹੁਣ ‘X’ ਕਰ ਦਿੱਤੀ ਗਈ ਹੈ । ਜਿਨ੍ਹਾਂ ਆਗੂਆਂ ਦੀ ਸੁਰੱਖਿਆ ਘਟਾਈ ਗਈ ਹੈ ਉਹ ਕੌਣ ਹਨ ? ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਇਹ ਜਨਤਕ ਨਹੀਂ ਕੀਤਾ ਗਿਆ ਹੈ । ਪਰ ਕੀ ਕਾਂਗਰਸ ਵਿੱਚ ਵਾਪਸੀ ਕਰਨ ਜਾਂ ਫਿਰ ਮਨ ਬਣਾਉਣ ਵਾਲੇ ਆਗੂਆਂ ਦੀ ਹੀ ਸੁਰੱਖਿਆ ਘਟਾਈ ਗਈ ਹੈ ਇਹ ਹੁਣ ਤੱਕ ਸਾਫ਼ ਨਹੀਂ ਹੈ। ਇਹ ਵੀ ਨਹੀਂ ਸਾਹਮਣੇ ਆਇਆ ਹੈ ਕਿ ਆਗੂਆਂ ਦੀ ਸੁਰੱਖਿਆ ਕਿਉਂ ਘਟਾਈ ਗਈ ਹੈ ।
‘X’ ਅਤੇ ‘Y’ ਕੈਟਾਗਰੀ ਦੀ ਸੁਰੱਖਿਆ ਵਿੱਚ ਅੰਤਰ ਕੀ ਹੁੰਦਾ ਹੈ ?
‘X’ ਕੈਟਾਗਰੀ ਵਿੱਚ 2 ਸੁਰੱਖਿਆ ਮੁਲਾਜ਼ਮ ਹੁੰਦੇ ਹਨ,ਇਸ ਵਿੱਚ ਕੋਈ ਕਮਾਂਡੋ ਨਹੀਂ ਹੁੰਦਾ ਹੈ । ਸਿਰਫ਼ CRPF ਦੇ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ । ਇਹ ਸੁਰੱਖਿਆ PSO ਵੱਲੋਂ ਦਿੱਤੀ ਜਾਂਦੀ ਹੈ । ਭਾਰਤ ਵਿੱਚ ਕਈ ਲੋਕਾਂ ਨੂੰ ਅਜਿਹੀ ਕੈਟਾਗਰੀ ਦੀ ਸੁਰੱਖਿਆ ਮਿਲੀ ਹੋਈ ਹੈ । ‘Y’ ਕੈਟਾਗਰੀ ਦੀ ਸੁਰੱਖਿਆ ਵਿੱਚ 1 ਜਾਂ 2 ਕਮਾਂਡੋ ਅਤੇ ਪੁਲਿਸ ਮੁਲਾਜ਼ਮਾਂ ਸਮੇਤ 8 ਜਵਾਨਾਂ ਦਾ ਸੁਰੱਖਿਆ ਘੇਰਾ ਹੁੰਦਾ ਹੈ । ਇਸ ਸੁਰੱਖਿਆ ਵਿੱਚ 2 ਪਰਸਨਲ ਸੁਰੱਖਿਆ ਅਫ਼ਸਰ (PSO) ਵੀ ਤਾਇਨਾਤ ਹੁੰਦੇ ਹਨ । ਕਈ ਲੋਕਾਂ ਨੂੰ ਅਜਿਹਾ ਸੁਰੱਖਿਆ ਮਿਲੀ ਹੈ ।