The Khalas Tv Blog Punjab ਵੱਡੀ ਖੁਸ਼ਖ਼ਬਰੀ !ਰਾਤ 12 ਵਜੇ ਤੋਂ ਪੰਜਾਬ ਦੇ ਇਹ ਤਿੰਨ ਟੋਲ ਹਮੇਸ਼ਾ ਲਈ ਹੋ ਜਾਣਗੇ ਬੰਦ ! ਮਾਨ ਸਰਕਾਰ ਦਾ ਵੱਡਾ ਫੈਸਲਾ
Punjab

ਵੱਡੀ ਖੁਸ਼ਖ਼ਬਰੀ !ਰਾਤ 12 ਵਜੇ ਤੋਂ ਪੰਜਾਬ ਦੇ ਇਹ ਤਿੰਨ ਟੋਲ ਹਮੇਸ਼ਾ ਲਈ ਹੋ ਜਾਣਗੇ ਬੰਦ ! ਮਾਨ ਸਰਕਾਰ ਦਾ ਵੱਡਾ ਫੈਸਲਾ

ਬਿਉਰੋ ਰਿਪੋਰਟ : ਟੋਲ ਟੈਕਸ ਤੋਂ ਪਰੇਸ਼ਾਨ ਲੋਕਾਂ ਦੇ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ । ਪੰਜਾਬ ਸਰਕਾਰ ਨੇ ਤਿੰਨ ਟੋਲ ਬੰਦ ਕਰਨ ਦਾ ਫੈਸਲਾ ਲਿਆ ਹੈ । ਇਹ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਤਿੰਨ ਟੋਲ ਪਲਾਜਾ ਹਨ । ਰਾਤ 12 ਵਜੇ ਤੋਂ ਮਾਨ ਸਰਕਾਰ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ,ਮਾਨਗੜ੍ਹ ਅਤੇ ਨਵਾਂ ਸ਼ਹਿਰ ਦੇ ਮਜਾਰੀ ਟੋਲ ਪਲਾਜ਼ਾ ਨੂੰ ਬੰਦ ਕਰ ਰਹੀ ਹੈ। ਇਸ ਦਾ ਫੈਸਲਾ ਮਾਨ ਸਰਕਾਰ ਨੇ ਲਿਆ ਹੈ ।

ਤਿੰਨੋ ਟੋਲ ਪਲਾਜ਼ਾ ਇੱਕ ਹੀ ਕੰਪਨੀ ਰੋਹਨ ਰਾਜਦੀਪ ਦੇ ਹਨ । ਸਰਕਾਰ ਨੇ ਕੰਪਨੀ ਨੂੰ ਟ੍ਰਿਪਲ PPP ਯਾਨੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿੱਪ ਦੇ ਬਿਲਟ ਆਪਰੇਟ ਐਂਡ ਟਰਾਂਸਫਰ ਮੋਰਡ ਕਰ ਦਿੱਤੇ ਸਨ । ਕੰਪਨੀ ਕਾਂਟਰੈਕਟ ਖਤਮ ਹੋ ਗਿਆ ਹੈ ਅਤੇ ਰਾਤ 12 ਵਜੇ ਤੋਂ ਇਸੇ ਤਰ੍ਹਾ ਦੀ ਕੋਈ ਪਰਚੀ ਨਹੀਂ ਕਟੇਗੀ । ਇਸ ਦੀ ਸੰਭਾਲ ਹੁਣ ਸਰਕਾਰ ਆਪ ਕਰੇਗੀ ।

ਪਿਛਲੇ ਮਹੀਨੇ ਵੀ ਬੰਦ ਕੀਤੇ ਸਨ ਟੋਲ ਪਲਾਜ਼ਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਹੁਸ਼ਿਆਰਪੁਰ ਦੌਰੇ ਦੌਰਾਨ ਪਿਛਲੇ ਮਹੀਨੇ ਤਿੰਨ ਟੋਲ ਬੰਦ ਕੀਤੇ ਸਨ । ਹੁਣ ਬਲਾਚੌਰ ਤੋਂ ਲੈਕੇ ਦਸੂਹਾ ਯਾਨੀ 104.96 ਕਿਲੋਮੀਟਰ ਦੇ ਦੂਰੀ ਲਈ ਕਿਸੇ ਵੀ ਤਰ੍ਹਾਂ ਦਾ ਟੋਲ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ । ਲੋਕਾਂ ਦੀ ਜੇਬ ‘ਤੇ ਇਸ ਰੂਟ ‘ਤੇ ਬੋਝ ਪੈਂਦਾ ਸੀ । ਉਸ ਤੋਂ ਹੁਣ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਮੁਕਤੀ ਮਿਲ ਗਈ ਹੈ।

ਕੌਮੀ ਹਾਈਵੇ ‘ਤੇ ਹੀ ਹੁਣ ਟੋਲ ਰਹਿ ਜਾਣਗੇ ।

ਜਿਸ ਤਰ੍ਹਾਂ ਸਮਾਂ ਪੂਰਾ ਹੋਣ ਦੇ ਬਾਅਦ ਸਰਕਾਰ ਅੱਗੇ ਟੋਲ ਪਲਾਜ਼ਾ ਕੰਪਨੀਆਂ ਨੂੰ ਐਕਸਟੈਂਸ਼ਨ ਨਹੀਂ ਦੇ ਰਹੀਆਂ ਹਨ ਲਗਾਤਾਰ ਟੋਲ ਪਲਾਜ਼ਾ ਬੰਦ ਕਰ ਰਹੀ ਹੈ ਉਸ ਤੋਂ ਬਾਅਦ ਹੁਣ ਸਿਰਫ਼ ਕੌਮੀ ਸ਼ਾਹਰਾਹ ਹਾਈਵੇ ਅਥਾਰਿਟੀ ਹੀ ਟੋਲ ਪਲਾਜ਼ਾ ‘ਤੇ ਰਹਿ ਜਾਵੇਗੀ । ਵੈਸੇ ਵੀ ਪ੍ਰਦੇਸ਼ ਦੇ ਟੋਲ ਪਲਾਜ਼ਾ ਇਨ੍ਹੇ ਮਹਿੰਗੇ ਨਹੀਂ ਹਨ ਜਿੰਨੇ ਨੈਸ਼ਨਲ ਹਾਈਵੇ ਮਹਿੰਗੇ ਹਨ ।

Exit mobile version