ਬਿਉਰੋ ਰਿਪੋਰਟ : ਬਰਨਾਲਾ ਤੋਂ ਬਹੁਤ ਦੀ ਦਰਦਨਾਕ ਖ਼ਬਰ ਹੈ । ਤਿੰਨ ਵਿਦਿਆਰਥੀਆਂ ਦੀ ਇੱਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ । ਪਿੰਡ ਧੁਨਸ ਲਿੰਕ ਰੋਡ ਦੇ ਕੋਲ 2 ਮੋਟਰ ਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋਈ ਜਿਸ ਵਿੱਚ 4 ਵਿਦਿਆਰਥੀ ਪਹਿਲਾਂ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਪਰ ਬਾਅਦ ਵਿੱਚੋਂ ਇੱਕ-ਇੱਕ ਕਰਕੇ ਤਿੰਨਾਂ ਨੇ ਦਮ ਤੋੜ ਦਿੱਤਾ ਹੈ ਜਦਕਿ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।
ਜਾਨਕਾਰੀ ਦੇ ਮੁਤਾਬਿਕ ਮ੍ਰਿਤਕ 2 ਵਿਦਿਆਰਥੀ ਦਮਨਪ੍ਰੀਤ ਸਿੰਘ ਅਤੇ ਧਰਮਪ੍ਰੀਤ ਸਿੰਘ ਪਿੰਡ ਧੁਨਸ ਅਤੇ ਇੱਕ ਵਿਦਿਆਰਥੀ ਤਹਿਸੀਲ ਤਪਾ ਦਾ ਰਹਿਣ ਵਾਲਾ ਸ਼ਿਵਰਾਜ ਹੈ । ਸ਼ਾਮ ਨੂੰ ਦਮਨਪ੍ਰੀਤ,ਧਰਮਪ੍ਰੀਤ ਤਪਾ ਮੰਡੀ ਤੋਂ ਟੂਸ਼ਨ ਪੜ੍ਹ ਕੇ ਮੋਟਰਸਾਈਕਲ ‘ਤੇ ਵਾਪਸ ਪਿੰਡ ਧੁਨਸ ਪਰਤ ਰਹੇ ਸਨ । ਅਚਾਨਕ ਸਾਹਮਣੇ ਤੋਂ ਆ ਰਹੀ ਮੋਟਰਸਾਈਕਲ ਦੇ ਨਾਲ ਉਨ੍ਹਾਂ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ । ਇਸ ਦੁਰਘਟਨਾ ਵਿੱਚ ਦੋਵੇ ਮੋਟਰਸਾਈਕਲ ਸਵਾਲ ਗੰਭੀਰ ਜਖ਼ਮੀ ਹੋ ਗਏ । ਸਾਰਿਆ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ । ਇੱਕ ਗੰਭੀਰ ਰੂਪ ਤੋਂ ਜਖ਼ਮੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।
ਪੁਲਿਸ ਥਾਣਾ ਤਪਾ ਦੇ SHO ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਹਾਦਸੇ ਵਿੱਚ ਤਿੰਨ ਵਿਦਿਆਰਥੀ ਦਮਨਪ੍ਰੀਤ ਸਿੰਘ,ਧਰਮਪ੍ਰੀਤ ਸਿੰਘ ਅਤੇ ਸ਼ਿਵਰਾਜ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਦਾ ਇਲਾਜ ਬਠਿਡਾ ਵਿੱਚ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਮ੍ਰਿਤਕਾਂ ਦੇ ਬਿਆਨਾਂ ਦੇ ਅਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ।