ਬਿਉਰੋ ਰਿਪੋਰਟ : ਪਟਵਾਰੀਆਂ ਅਤੇ ਸੀਐੱਮ ਮਾਨ ਵਿੱਚ ਚੱਲ ਰਹੀ ਖਿਚੋਤਾਣ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ । ਵਿਵਾਦ ਦੀ ਵਜ੍ਹਾ ਕਰਕੇ ਹੁਣ ਪਟਵਾਰੀਆਂ ਦੇ ਅਸਤੀਫੇ ਆਉਣੇ ਸ਼ੁਰੂ ਹੋ ਗਏ । ਜਲੰਧਰ ਅਤੇ ਅੰਮ੍ਰਿਤਸਰ ਦੇ 19 ਪਟਵਾਰੀਆਂ
ਨੇ ਅਸਤਾਫੀ ਦੇਕੇ ਨੌਕਰੀ ਛੱਡਣ ਦਾ ਐਲਾਨ ਕਰ ਦਿੱਤਾ ਹੈ । ਉਧਰ ਖ਼ਬਰ ਇਹ ਵੀ ਆ ਰਹੀ ਹੈ ਕਿ ਪਟਵਾਰੀ ਸ਼ੁੱਕਰਵਾਰ ਨੂੰ ਸਰਕਾਰ ਦੇ ਹੁਕਮਾਂ ਦੀਆਂ ਕਾਪੀਆਂ ਸਾੜਨਗੇ ਅਤੇ ਤਹਿਸੀਲਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਵੇਗਾ।
ਇਹ ਪਟਵਾਰੀ ਉਹ ਹਨ ਜਿਹੜੇ ਖਾਲੀ ਪਟਵਾਰ ਸਰਕਲ ਚਲਾਉਣ ਦੇ ਲਈ ਰਿਟਾਇਮੈਂਟ ਦੇ ਬਾਅਦ ਠੇਕੇ ‘ਤੇ ਭਰਤੀ ਕੀਤੇ ਗਏ ਸਨ । ਇਨ੍ਹਾਂ ਨੇ ਸਰਕਾਰ ਦੇ ESMA ਐਕਟ ਲਾਗੂ ਕਰਨ ਦੇ ਫੈਸਲੇ ਖਿਲਾਫ ਅਤੇ ਮੁੱਖ ਮੰਤਰੀ ਵੱਲੋਂ ਪਟਵਾਰੀਆਂ ਅਤੇ ਕਾਨੂੰਗੋ ਨੂੰ ਭ੍ਰਿਸ਼ਟ ਕਹਿਣ ਤੋਂ ਬਾਅਦ ਨੌਕਰੀ ਛੱਡੀ ਹੈ ।
ਪੰਜਾਬ ਪਟਵਾਰ ਕਾਨੂੰਗੋ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਜਲੰਧਰ ਦੇ 17 ਪਟਵਾਰ ਸਰਕਲਾਂ ਅਤੇ ਅੰਮ੍ਰਿਤਸਰ ਦੇ 2 ਪਟਵਾਰ ਸਰਕਲਾਂ ਵਿੱਚ ਰਿਟਾਇਡ ਪਟਵਾਰੀਆਂ ਨੇ ਠੇਕੇ ‘ਤੇ ਕੰਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਆਪਣਾ ਅਸਤੀਫਾ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ ।
ਜਲੰਧਰ ਦੇ ਡੀਸੀ ਨੇ 61 ਪਟਵਾਰੀਆਂ ਦਾ ਟਰਾਂਸਫਰ ਕੀਤਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਟਵਾਰੀਆਂ ਕਾਨੂੰਗੋ ਦੇ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਾਲੇ ਸਰਕਾਰ ਨੇ ਹੁਣ ਪਟਵਾਰੀਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ । ਪਟਵਾਰੀਆਂ ਨੇ ਮੰਗਾਂ ਪੂਰੀਆਂ ਨਾ ਹੋਣ ‘ਤੇ ਵਾਧੂ ਚਾਰਜ ਛੱਡ ਦਿੱਤਾ ਸੀ ਜਿਸ ਤੋਂ ਬਾਅਦ ਸਰਕਾਰ ਨੇ ਅੰਡਰ ਟ੍ਰੇਨਿੰਗ ਪਟਵਾਰੀਆਂ ਨੂੰ ਫੀਲਡ ਵਿੱਚ ਉਤਾਰਨ ਦਾ ਫੈਸਲਾ ਲਿਆ ਸੀ । ਹੁਣ ਉਨ੍ਹਾਂ ਦੇ ਆਉਣ ਤੋਂ ਬਾਅਦ ਪੁਰਾਣੇ ਪਟਵਾਰੀਆਂ ਨੂੰ ਸਰਕਾਰ ਨੇ ਹਿਲਾਉਣਾ ਸ਼ੁਰੂ ਕਰ ਦਿੱਤਾ ਹੈ ।
ਜਲੰਧਰ ਦੇ ਡਿਪਟੀ ਕਮਿਸ਼ਨਰ ਨੇ 28 ਪਟਵਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ । ਹੁਣ ਇੱਕ ਨਵੀਂ ਲਿਸਟ ਵੀ ਸਾਹਮਣੇ ਆਈ ਹੈ । ਜਿਸ ਵਿੱਚ 61 ਪਟਵਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ । ਨਾਲ ਹੀ ਡੀਸੀ ਨੇ ਠੇਕੇ ‘ਤੇ ਰੱਖੇ ਰਿਟਾਇਡ ਪਟਵਾਰੀਆਂ ਦੀ ਨਿਯੁਕਤੀਆਂ ਕਰਦੇ ਹੋਏ ਖਾਲੀ ਸਰਕਲਾਂ ‘ਤੇ ਐਡੀਸ਼ਨਲ ਕਾਰਜਭਾਰ ਸੌਂਪ ਦਿੱਤਾ ਹੈ । ਤਾਂਕੀ ਪੱਕੇ ਪਟਵਾਰੀਆਂ ਵੱਲੋਂ ਛੱਡੇ ਗਏ ਐਡੀਸ਼ਨ ਸਰਕਲਾਂ ‘ਤੇ ਜਤਨਾ ਨੂੰ ਕੋਈ ਪਰੇਸ਼ਾਨੀ ਨਾ ਆਵੇ।