ਬਿਉਰੋ ਰਿਪੋਰਟ – 12ਵੀਂ ਤੋਂ ਬਾਅਦ ਹੁਣ 10ਵੀਂ ਬੋਰਡ ਪ੍ਰੀਖਿਆ ਦੇਣ ਵਾਲੇ ਪੰਜਾਬ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ । ਕੱਲ੍ਹ ਯਾਨੀ 16 ਮਈ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ ਕਰਨ ਜਾ ਰਿਹਾ ਹੈ । 16 ਮਈ ਨੂੰ ਦੁਪਹਿਰ ਢਾਈ ਵਜੇ ਨਤੀਜਿਆਂ ਦਾ ਐਲਾਨ ਕੀਤਾ ਜਾਲੇਗਾ ।
ਪੰਜਾਬ ਬੋਰਡ ਦੇ 10ਵੀਂ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਰੀ ਕੀਤੇ ਜਾਣਗੇ,ਵਿਦਿਆਰਥੀ ਵੈੱਬਸਾਈਟ ਤੋਂ ਆਪਣੀ ਮਾਰਕਸ਼ੀਟ ਡਾਊਨ ਲੋਡ ਕਰ ਸਦੇ ਹਨ ।
ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ PSEB ਦੀ ਵੈਬਸਾਈਟ pseb.ac.in ‘ਤੇ ਜਾਣਾ ਹੋਵੇਗਾ, ਇਸ ਤੋਂ ਬਾਅਦ ਰਿਜ਼ਲਟ ‘ਤੇ ਕਲਿੱਕ ਕਰਨਾ ਹੋਵੇਗਾ । ਆਪਣਾ ਰੋਲ ਨੰਬਰ,ਜਨਮ ਤਰੀਕ ਦਰਜ ਕਰਨੀ ਹੋਵੇਗੀ ਅਤੇ ਫਿਰ ਸਬਮਿਟ ‘ਤੇ ਕਲਿੱਕ ਕਰਨਾ ਹੋਵੇਗਾ ਤੁਹਾਡਾ ਨਤੀਜਾ ਸਕ੍ਰੀਨ ਤੇ ਆ ਜਾਵੇਗਾ।